Skip to content
Independent perspectives. Global stories.
BREAKING

ਪੁਲਿਸ ਨੂੰ ਮਿਲੀ ਬੰਦ ਬੋਰੀ ’ਚੋਂ ਨੌਜਵਾਨ ਦੀ ਲਾਸ਼

Share this story

ਦੋਰਾਹਾ, 20 ਮਈ (ਪੀ.ਟੀ.)- ਦੋਰਾਹਾ ਦੇ ਨਜਦੀਕ ਜ਼ੀਟੀਰੋਡ ਬੀਜਾ ਦੇ ਕੋਲ ਪੁਲਿਸ ਥਾਣਾ ਸਦਰ ਖੰਨਾ ਅਧੀਨ ਆਉਂਦੇ ਪਿੰਡ ਮਹਿੰਦੀਪੁਰ ਤੋਂ ਬੋਰੀ ‘ਤੇ ਉਪਰੋਂ ਚਾਦਰ ਨਾਲ ਬੰਨ੍ਹੀ 35 ਸਾਲਾਂ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਹਿਚਾਣ ਸੰਦੀਪ ਵਜੋਂ ਹੋਈ ਹੈ। ਉਹ ਨਰੋਤਮ ਨਗਰ ਜਿਲ੍ਹਾ ਬਰਵਾਲਾ ਯੂ ਪੀ ਦਾ ਰਹਿਣ ਵਾਲਾ ਸੀ। ਪੁਲਿਸ ਵਲੋਂ ਦਿਤੀ ਗਈ ਜਾਣਕਾਰੀ ਦੇ ਅਨੁਸਾਰ ਉਹ ਖੰਨਾ ਵਿਖੇ ਕੰਮ ਕਰਦਾ ਸੀ। ਇਸ ਸੰਬੰਧੀ ਪਿੰਡ ਦੇ ਸਰਪੰਚ ਨੇ ਪੁਲਿਸ ਨੂੰ ਇਕ ਲਾਵਾਰਿਸ਼ ਲਾਸ਼ ਅਤੇ ਐਕਟਿਵਾ ਸਕੂਟਰੀ ਮਿਲਣ ਦੀ ਸੂਚਨਾ ਦਿਤੀ।

WRITTEN BY