ਚੰਡੀਗੜ- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਨਾਟਕ ਵਿਧਾਨ ਸਭਾ ਦੀਆਂ ਅੱਜ ਦੀਆਂ ਘਟਨਾਵਾਂ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਕਾਂਗਰਸ ਪਾਰਟੀ ਦੇ ਨੈਤਿਕ ਅਤੇ ਸਿਆਸੀ ਸਟੈਂਡ ਦੀ ਪੁਸ਼ਟੀ ਹੋਈ ਹੈ ਅਤੇ ਭਾਰਤੀ ਜਨਤਾ ਪਾਰਟੀ ਨੂੰ ਬੂਰੀ ਤਰਾਂ ਮੁੰਹ ਦੀ ਖਾਣੀ ਪਈ ਹੈ ਜਿਸਨੇ ਵਿੰਗੇ-ਟੇਡੇ ਢੰਗ ਨਾਲ ਸਤਾ ‘ਤੇ ਕਾਬਜ਼ ਹੋਣ ਦੀਆਂ ਨਵੀਆਂ ਸਿਆਸੀ ਨਿਵਾਣਾਂ ਨੂੰ ਛੁਇਆ ਹੈ।
ਵਿਧਾਨ ਸਭਾ ਵਿਚ ਬਹੁਤ ਹੀ ਅਹਿਮ ਬਹੁਮਤ ਸਾਬਤ ਕਰਨ ਤੋਂ ਪਹਿਲਾਂ ਬੀ ਐਸ ਯੇਦੂਯਰ੍ਯਪਾ ਦੇ ਅਸਤੀਫੇ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁਖ ਮੰਤਰੀ ਨੇ ਕਿਹਾ ਕਿ ਸਤਾ ਦੀ ਭੁਖੀ ਭਾਰਤੀ ਜਨਤਾ ਪਾਰਟੀ ਦੇ ਹਥਾਂ ਵਿਚੋਂ ਭਾਰਤੀ ਜਮੂਹਰੀਅਤ ਦੀ ਮੁਕੰਮਲ ਤਬਾਹੀ ਨੂੰ ਬਚਾਇਆ ਗਿਆ ਹੈ।
ਕਰਨਾਟਕ ਦੀ ਘਟਨਾਵਾਂ ਨੇ ਕਾਂਗਰਸ ਦੇ ਨੈਤਿਕ ਅਤੇ ਸਿਆਸੀ ਸਟੈਂਡ ਦੀ ਪੁਸ਼ਟੀ ਕੀਤੀ : ਮੁਖ ਮੰਤਰੀ



