Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਸ੍ਰੀ ਮੋਦੀ ਵੱਲੋਂ ਲੱਦਾਖ ਵਿਖੇ ਏਸ਼ੀਆ ਦੀ ਸਭ ਤੋਂ ਲੰਬੀ ਸੁਰੰਗ ਦਾ ਨੀਂਹ ਪਥਰ-ਕਸ਼ਮੀਰ ਲਈ ਪੈਕੇਜ ਐਲਾਨਿਆ

Share this story

ਸ਼੍ਰੀਨਗਰ, 19 ਮਈ- ਕਸ਼ਮੀਰ ਘਾਟੀ ਨੂੰ ਲਦਾਖ ਇਲਾਕੇ ਨਾਲ ਹਰ ਮੌਸਮ ‘ਚ ਜੋੜਨ ਵਾਲੀ ਜੋਜੀਲਾ ਸੁਰੰਗ ਯੋਜਨਾ ਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਨੀਂਹ ਪਥਰ ਰਖ ਦਿਤਾ ਹੈ।6,809 ਕਰੋੜ ਰੁਪਏ ਦੀ ਲਾਗਤ ਨਾਲ 7 ਸਾਲ ‘ਚ ਇਹ ਯੋਜਨਾ ਪੂਰੀ ਹੋਵੇਗੀ। ਇਸ ਨਾਲ ਸ਼੍ਰੀਨਗਰ ਅਤੇ ਲੇਹ ਦੀ ਦੂਰੀ ਫਿਲਹਾਲ ਲਗਣ ਵਾਲੇ 3.5 ਘੰਟੇ ਦਾ ਸਮਾਂ ਘਟਾ ਕੇ ਕਰੀਬ 15 ਮਿੰਟ ਦੀ ਹੋ ਜਾਵੇਗੀ।14. 2 ਕਿਲੋਮੀਟਰ ਲੰਬੀ ਇਸ ਸੁਰੰਗ ਦੇ ਨਿਰਮਾਣ ਨਾਲ ਲੇਹ ਕਾਰਗਿਲ ਅਤੇ ਸ਼੍ਰੀਨਗਰ ਵਿਚਕਾਰ ਹਰ ਮੌਸਮ ‘ਚ ਸੰਪਰਕ ਬਣਿਆ ਰਹੇਗਾ। ਆਮ ਤੌਰ ‘ਤੇ ਸਰਦੀਆਂ ਦੇ ਦਿਨਾਂ ‘ਚ ਲੇਹ-ਲਦਾਖ ਲਈ ਸੰਪਰਕ ਨਹੀਂ ਰਹਿੰਦਾ।ਇਸ ਦੌਰਾਨ ਉਹਨਾਂ ਨੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਜੰਮੂ ਕਸ਼ਮੀਰ ‘ਚ ਇਕ ਹੀ ਦਿਨ ‘ਚ 25,000 ਕਰੋੜ ਰੁਪਏ ਦੀ ਯੋਜਨਾਵਾਂ ਦਾ ਜਾਂ ਤਾਂ ਉਦਘਾਟਨ ਕੀਤਾ ਜਾਵੇਗਾ ਜਾਂ ਉਹਨਾਂ ਦਾ ਨੀਂਹ ਪਥਰ ਰਖਿਆ ਜਾਵੇਗਾ। ਕਰੀਬ 6,800 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਹ ਸੁਰੰਗ ਏਸ਼ੀਆ ਦੀ ਸਭ ਤੋਂ ਲੰਬੀ ਦੋ ਤਰਫਾ ਆਵਾਜਾਈ ਸੁਵਿਧਾ ਵਾਲੀ ਸੁਰੰਗ ਹੋਵੇਗੀ। ਇਸ ਸੁਰੰਗ ਦੇ ਬਣਨ ਨਾਲ ਸ੍ਰੀਨਗਰ-ਕਰਗਿਲ-ਲੇਹ ਦੇ ਵਿਚ ਬਾਰਾਂ ਮਹੀਨੇ ਸੜਕ ਸੰਪਰਕ ਬਣਾਏ ਰਖਣ ‘ਚ ਮਦਦ ਮਿਲੇਗੀ।ਇਸ ‘ਚ ਹਰ 250 ਮੀਟਰ ‘ਤੇ ਪੈਦਲ ਰਸਤਾ, ਹਰ 750 ਮੀਟਰ ‘ਤੇ ਵਾਹਨ ਸਾਥਨ ਤੇ ਕਿਨਾਰੇ ਖੜੇ ਹੋਣ ਦੀ ਸੁਵਿਧਾ ਵੀ ਹੋਵੇਗੀ। ਨਾਲ ਹੀ ਹਰ 125 ਮੀਟਰ ‘ਤੇ ਇਸ ਟੈਲੀਫੋਨ ਤੇ ਅਗ ਬੁਝਾਉ ਉਪਕਰਾਂ ਦੀ ਵੀ ਸੁਵੀਧਾ ਹੋਵੇਗੀ।ਪ੍ਰਧਾਨ ਮੰਤਰੀ ਦੇ ਨਾਲ ਇਸ ਸਮੇਂ ਸੂਬੇ ਦੀ ਮੁੱਖ ਮੰਤਰੀ ਮਹਿਬੁਬਾ ਮੁਫਤੀ ਅਤੇ ਹੋਰ ਮੰਤਰੀ ਅਤੇ ਅਧਿਕਾਰੀ ਹਾਜ਼ਰ ਸਨ।

WRITTEN BY