ਜੇਡੀਐਸ ਅਤੇ ਕਾਂਗਰਸ ਮਿਲ ਕੇ ਬਣਾਉਣਗੇ ਨਵੀਂ ਸਰਕਾਰ
ਬੈਂਗਲੁਰੂ, 19 ਮਈ- ਕਰਨਾਟਕਾ ਵਿੱਚ ਭਾਜਪਾ ਦਾ ਨਾਟਕ ਖਤਮ ਹੋ ਗਿਆ ਹੈ। ਭਾਜਪਾ ਦੀ ‘ਸਰਕਾਰ’ ਢਾਈ ਦਿਨਾਂ ਬਾਅਦ ਆਖਿਰ ਮੈਦਾਨ ਛੱਡ ਗਈ। ਭਾਜਪਾ ਦੇ ਮੁੱਖ ਮਤੰਰੀ ਸ੍ਰੀ ਬੀ.ਐਸ. ਯੇਦੀਯੁਰਪਾ ਨੇ ਸਦਨ ’ਚ ਬਹੁਮਤ ਪੇਸ਼ ਕਰਨ ਤੋਂ ਪਹਿਲਾਂ ਹੀ ਰਾਜਪਾਲ ਨੂੰ ਆਪਣਾ ਅਸਤੀਫਾ ਦੇ ਦਿੱਤਾ ਹੈ।ਜੇਡੀਐਸ ਅਤੇ ਕਾਂਗਰਸ ਦੀ ਕਿਲਾਬੰਦੀ ਅੱਗੇ ਭਾਜਪਾ ਦੀ ਇੱਕ ਨਾ ਚੱਲੀ। ਭਾਜਪਾ ਬਹੁਮਤ ਲਈ ਲੋੜੀਂਦੇ ਵਿਧਾਇਕ ਨਹੀਂ ਜੁਟਾ ਸਕੀ। ਸੁਪਰੀਮ ਕੋਰਟ ਦੇ ਦਖਲ ਉਪਰ ਸ਼ਨਿੱਚਰਵਾਰ ਨੂੰ ਸ਼ਾਮ 4 ਵਜੇ ਤੱਕ ਭਾਜਪਾ ਸਰਕਾਰ ਨੇ ਆਪਣਾ ਬਹੁਮਤ ਸਿੱਧ ਕਰਨਾ ਸੀ, ਪ੍ਰੰਤੂ ਐਨ ਮੌਕੇ ਉਪਰ ਮੁੱਖ ਮੰਤਰੀ ਯੇਦੀਯੁਰਪਾ ਨੇ ਅਸਤੀਫਾ ਦੇਣਾ ਠੀਕ ਸਮਝਿਆ। ਵਿਧਾਨ ਸਭਾ ‘ਚ ਦਿਤੇ ਭਾਸ਼ਣ ‘ਚ ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਨੂੰ 104 ਸੀਟਾਂ ਦੀ ਬਜਾਏ 113 ਸੀਟਾਂ ਮਿਲਦੀਆਂ ਤਾਂ ਅਸੀਂ ਇਸ ਸੂਬੇ ਨੂੰ ਸਵਰਗ ਬਣਾ ਸਕਦੇ ਸੀ। ਉਹਨਾਂ ਨੇ ਕਿਹਾ ਕਿ ਉਹ ਵਾਪਸ ਆਉਣਗੇ ਅਤੇ 150 ਤੋਂ ਜਿਆਦਾ ਸੀਟਾਂ ਜਿਤ ਕੇ ਸਤਾ ‘ਚ ਵਾਪਸੀ ਕਰਨਗੇ।ਉਹਨਾਂ ਨੇ ਸਪਸਟ ਕਿਹਾ ਕਿ ਭਾਜਪਾ ਦੇ ਕੋਲ ਇਸ ਸਮੇਂ ਸਪਸਟ ਬਹੁਮਤ ਨਹੀਂ ਹੈ। ਅਤੇ ਉਹ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪਣ ਜਾ ਰਹੇ ਹਨ। ਇਸ ਦੌਰਾਨ ਹੁਣ ਕਰਨਾਟਕ ਵਿੱਚ ਜੇਡੀਐਸ ਅਤੇ ਕਾਂਗਰਸ ਦੀ ਸਾਂਝੀ ਸਰਕਾਰ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ।



