ਅਪੰਗ ਔਰਤ ’ਤੇ ਤੱਸ਼ਦਦ ਕਰਨ ਵਾਲੇ ਥਾਣੇਦਾਰ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ : ਗੋਲਡਨ, ਢਾਬਾਂ

image ਜਲਾਲਾਬਾਦ, 23 ਫਰਵਰੀ (ਸੁਖਦੇਵ ਸੰਧੂ,ਸਵਰਨ ਸਿੱਧੂ)-ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਹਲਕੇ ਅੰਦਰ ਆਉਂਦੀ ਪੁਲਿਸ ਚੌਕੀ ਲੱਧੂਵਾਲਾ ਦੇ ਮੁਖੀ ਥਾਣੇਦਾਰ ਵੱਲੋਂ ਸ਼ਿਕਾਇਤ ਕਰਤਾ ਇੱਕ ਦਲਿਤ ਔਰਤ ਨੂੰ ਚੌਕੀ ਵਿੱਚ ਬੁਲਾ ਕੇ ਉਸ ’ਤੇ ਅੰਨ੍ਹਾ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਜ਼ਿਲ੍ਹਾ ਫਾਜਿਲਕਾ ਦੇ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਕੁਲ ਹਿੰਦ ਪ੍ਰਧਾਨ ਪਰਮਜੀਤ ਢਾਬਾਂ ਅਤੇ ਪੰਜਾਬ ਕਿਸਾਨ ਸਭਾ ਜ਼ਿਲ੍ਹਾ ਫਾਜਿਲਕਾ ਦੇ ਪ੍ਰਧਾਨ ਸੁਰਿੰਦਰ ਢੰਡੀਆਂ ਨੇ ਦੱਸਿਆ ਕਿ ਸਾਡੇ ਕੋਲ ਪਿੰਡ ਚੱਕ ਖੁੜੰਜ (ਕਾਨਿਆਵਾਲਾ) ਦੀ ਦਲਿਤ ਵਰਗ ਨਾਲ ਸਬੰਧਤ ਅਪੰਗ ਔਰਤ

ਮਨਜੀਤ ਕੌਰ ਪਤਨੀ ਜਗਦੀਸ਼ ਸਿੰਘ ਨੇ ਆਗੂਆਂ ਨੂੰ ਆਪਣੇ ਨਿਵਾਸ ਸਥਾਨ ਵਿਖੇ ਬੁਲਾ ਕੇ ਆਪਣੀ ਦਰਦ ਭਰੀ ਵਿਥਿਆ ਸੁਣਾਉਂਦਿਆ ਦੱਸਿਆ ਕਿ ਪੁਲਿਸ ਚੌਕੀ ਲੱਧੂਵਾਲਾ ਦੇ ਮੁਖੀ ਨੇ ਉਸਨੂੰ ਰਾਜੀਨਾਮੇ ਦੇ ਨਾਮ ’ਤੇ ਚੌਕੀ ਵਿੱਚ ਬੁਲਾ ਕੇ ਉਸ ’ਤੇ ਅਸਹਿ ਤਸ਼ੱਦਦ ਕੀਤਾ ਹੈ। ਕਾਮਰੇਡ ਗੋਲਡਨ ਅਤੇ ਢਾਬਾਂ ਨੇ ਜਾਰੀ ਇੱਕ ਲਿਖਤੀ ਬਿਆਨ ਰਾਹੀਂ ਦੱਸਿਆ ਕਿ ਉਕਤ ਅੰਗਹੀਣ ਔਰਤ ਨੇ ਆਪ ਬੀਤੀ ਸੁਣਾਈ ਕਿ ਬੀਤੇ ਦਿਨੀ ਉਸ ਦੇ ਘਰ ਵਿੱਚ ਦਾਖਿਲ ਹੋ ਕੇ ਪਿੰਡ ਦੇ ਕੁਝ ਵਿਅਕਤੀਆਂ ਅਤੇ ਔਰਤਾਂ ਨੇ ਮਾਰ ਕੁਟਾਈ ਕੀਤੀ ਸੀ, ਜਿਸ ’ਤੇ ਕਾਰਵਾਈ ਕਰਵਾਉਣ ਲਈ ਮੈਂ ਇੱਕ ਲਿਖਤੀ ਦਰਖਾਸਤ 6 ਫਰਵਰੀ ਨੂੰ ਲੱਧੂਵਾਲਾ ਪੁਲਿਸ ਚੌਕੀ ਵਿੱਚ ਦਰਖਾਸਤ ਦਿੱਤੀ ਸੀ। ਇਸ ਤੋਂ ਅਗਲੇ ਦਿਨ ਉਕਤ ਚੌਕੀ ਇੰਚਾਰਜ ਉਸ ਔਰਤ ਦੇ ਘਰ ਆਇਆ ਅਤੇ ਉਸ ਨੇ ਉਸ ਨੂੰ ਅਗਲੇ ਦਿਨ ਚੌਕੀ ਵਿਖੇ ਆਉਣ ਲਈ ਕਿਹਾ। ਆਗੂਆਂ ਨੇ ਦੱਸਿਆ ਕਿ ਜਦੋਂ ਉਕਤ ਔਰਤ ਪੁਲਿਸ ਚੌਕੀ ਵਿਖੇ ਗਈ ਤਾਂ ਉਕਤ ਥਾਣੇਦਾਰ ਨੇ ਉਸ ਨੂੰ ਜਬਰਦਸਤੀ ਰਾਜੀਨਾਮਾ ਕਰਨ ਲਈ ਦਬਾ ਪਾਇਆ, ਪਰ ਮੈਂ ਤੇ ਮੇਰੇ ਪਤੀ ਨੇ ਕਿਹਾ ਕਿ ਸਾਨੂੰ ਇਨਸਾਫ ਦਿਵਾ ਦਿਓ, ਫਿਰ ਅਸੀਂ ਰਾਜੀਨਾਮਾ ਕਰਾਂਗੇ। ਇਨ੍ਹਾਂ ਹੀ ਕਹਿਣਾ ਸੀ ਕਿ ਥਾਣੇਦਾਰ ਤੈਸ਼ ਵਿੱਚ ਆ ਗਿਆ ਤੇ ਉਸ ਦੇ ਪਤੀ ਨੂੰ ਕੁੱਟਣ ਲੱਗ ਪਿਆ।
ਔਰਤ ਵੱਲੋਂ ਰੋਕਣ ’ਤੇ ਥਾਣੇਦਾਰ ਨੇ ਉਸ ਨੂੰ ਕੁਟਣਾ ਸ਼ੁਰੂ ਕਰ ਦਿੱਤਾ। ਉਕਤ ਆਗੂਆਂ ਨੇ ਦੱਸਿਆ ਕਿ ਉਕਤ ਔਰਤ ਦੇ ਥਾਣੇਦਾਰ ਨੇ ਵਾਲ ਵੀ ਪੁੱਟੇ, ਥੱਪੜ ਵੀ ਮਾਰੇ ਅਤੇ ਉਸ ਨੂੰ ਚੌਕੀ ਵਿੱਚ ਧਰੂਹ-ਧਰੂਹ ਕੇ ਕੁੱਟਿਆ। ਤੂੰਬਾਂ ਮਾਰ ਕੇ ਰੌਂਦੀ ਤਸ਼ੱਦਦ ਦਾ ਸ਼ਿਕਾਰ ਔਰਤ ਨੇ ਆਗੂਆਂ ਨੂੰ ਦੱਸਿਆ ਕਿ ਮੈਂ ਪੁਲਿਸ ਸ਼ਿਕਾਇਤ ਦੇ ਫੋਨ ਨੰਬਰ 181 ’ਤੇ ਵੀ ਫੋਨ ਕੀਤਾ ਸੀ, ਜਿਸਦਾ ਸ਼ਿਕਾਇਤ ਨੰਬਰ 138416 ਹੈ। ਦਲਿਤ ਔਰਤ ਮਨਜੀਤ ਕੌਰ ਨੇ ਥਾਣੇਦਾਰ ਵੱਲੋਂ ਉਸ ਦੇ ਸਿਰ ਦੇ ਪੁੱਟੇ ਵਾਲ ਦਿਖਾਉਂਦਿਆ ਆਗੂਆਂ ਨੂੰ ਦੱਸਿਆ ਹੈ ਕਿ ਮੈਂ ਏਨੀ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੋ ਚੁੱਕੀ ਹਾਂ ਕਿ ਮੈਂ ਹੁਣ ਘਰ ਤੋਂ ਬਾਹਰ ਵੀ ਨਹੀਂ ਨਿਕਲਦੀ।
ਸੀ.ਪੀ.ਆਈ. ਦੇ ਜ਼ਿਲਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਏ.ਆਈ.ਐ¤ਸ.ਐ¤ਫ. ਦੇ ਸਾਬਕਾ ਪ੍ਰਧਾਨ ਢਾਬਾਂ ਅਤੇ ਢੰਬੀਆਂ ਨੇ ਸੂਬੇ ਦੇ ਉਪ ਮੁੱਖ ਮੰਤਰੀ, ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ, ਜ਼ਿਲ੍ਹਾ ਪੁਲਿਸ ਮੁਖੀ, ਐ¤ਸ.ਸੀ. ਕਮਿਸ਼ਨ ਪੰਜਾਬ ਰਾਜ ਤੋਂ ਮੰਗ ਕਰਦਿਆਂ ਕਿਹਾ ਕਿ ਦਲਿਤ ਅੰਗਹੀਣ ਔਰਤ ’ਤੇ ਅੰਨ੍ਹਾ ਤਸ਼ੱਦਦ ਕਰਨ ਵਾਲੇ ਪੁਲਿਸ ਚੌਕੀ ਇੰਚਾਰਜ ਥਾਣੇਦਾਰ ਰਾਕੇਸ਼ ਕੁਮਾਰ ਸ਼ਰਮਾ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਕਤ ਥਾਣੇਦਾਰ ਖਿਲਾਫ ਸਰਕਾਰ ਜਾਂ ਪੁਲਿਸ ਵਿਭਾਗ ਵੱਲੋਂ ਤੁਰੰਤ ਐਕਸ਼ਨ ਨਾ ਲਿਆ ਗਿਆ ਤਾਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਵੱਡੇ ਪੱਧਰ ’ਤੇ ਅੰਦੋਲਨ ਛੇੜਿਆ ਜਾਵੇਗਾ। ਉਧਰ, ਜਦੋ ਇਸ ਸਬੰਧੀ ਡੀ.ਐ¤ਸ.ਪੀ. ਰੁਪਿੰਦਰ ਕੁਮਾਰ ਭਾਰਦਵਾਜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਜੇਕਰ ਉਕਤ ਪੁਲਿਸ ਚੌਕੀ ਇੰਚਾਰਜ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਜਦੋਂ ਇਸ ਸਬੰਧੀ ਚੌਕੀ ਇੰਚਾਰਜ ਰਾਕੇਸ਼ ਕੁਮਾਰ ਤੋਂ ਪੱਖ ਜਾਣਨਾ ਚਾਹਿਆ ਤਾਂ ਉਸ ਨੇ ਕਿਹਾ ਕਿ ਮੇਰੇ ਵੱਲੋਂ ਉਕਤ ਔਰਤ ਨੂੰ ਬਿਲਕੁਲ ਕੁੱਟਿਆ ਨਹੀਂ ਗਿਆ ਅਤੇ ਸਗੋਂ ਦੋਨੋ ਧਿਰਾਂ ਦਾ ਰਾਜੀਨਾਮਾ ਕਰਵਾਇਆ ਗਿਆ ਹੈ।

Send this to a friend