ਮਾਛੀਵਾੜਾ ਸਾਹਿਬ, 23 ਫਰਵਰੀ (ਕਰਮਜੀਤ ਸਿੰਘ ਆਜ਼ਾਦ)-ਮਾਛੀਵਾੜਾ ਸਾਹਿਬ ਦੀ ਇਤਿਹਾਸਕ ਧਰਤੀ ਤੇ ਸ੍ਰੀ ਕ੍ਰਿਸ਼ਨਾ ਸੇਵਾ ਦਲ ਵੱਲੋਂ ਦੂਜੀ ਵਾਰ ਕੱਢੀ ਗਈ ਭਗਵਾਨ ਜਗਨ ਨਾਥ ਰੱਥ ਯਾਤਰਾ ਲਈ ਸ਼ਰਧਾਲੂਆਂ ’ਚ ਕਈ ਦਿਨਾਂ ਤੋਂ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ ਇਸ ਲਈ ਭਗਵਾਨ ਦੇ ਇਸ ਰੱਥ ਨੂੰ ਖਿੱਚਣ ਲਈ ਸ਼ਰਧਾਲੂਆਂ ਦਾ ਸੈਲਾਬ ਉਮੜ ਪਿਆ।ਸਥਾਨਕ ਰੋਪੜ ਰੋਡ ਤੇ ਸਥਿਤ ਗਊਸ਼ਾਲਾ ਤੋਂ ਸ੍ਰੀਮਾਨ ਸ਼ਾਕਸ਼ੀ ਗੋਪਾਲ ਦਾਸ ਜੀ ਪ੍ਰਧਾਨ ਇਸਕਾਨ ਕੁਰਕੂਕੇਸ਼ਤਰ ਵੱਲੋਂ ਭਗਵਾਨ ਸ੍ਰੀ ਜਗਨ ਨਾਥ ਜੀ ਦੇ ਇਤਿਹਾਸਕ ਬਾਰੇ ਜਾਣਕਾਰੀ ਦਿੱਤੀ ਤੇ ਮੰਤਰਾਂ ਦਾ ਉਚਾਰਨ ਕੀਤਾ ਅਤੇ ਭਜਨ ਮੰਡਲੀਆਂ ਵੱਲੋਂ ਭਗਵਾਨ ਜਗਨ ਨਾਥ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪੀਏਸੀ ਕਮੇਟੀ ਦੇ
ਮੈਂਬਰ ਜਥੇਦਾਰ ਕ੍ਰਿਪਾਲ ਸਿੰਘ ਖੀਰਨੀਆਂ, ਨਗਰ ਕੌਂਸਲ ਦੇ ਪ੍ਰਧਾਨ ਦਲਜੀਤ ਸਿੰਘ ਗਿੱਲ, ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਪੰਜਾਬ ਯੂਥ ਫੋਰਸ ਦੇ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਜ਼ਿਲ੍ਹਾਂ ਕਾਂਗਰਸ ਦੇ ਉਪ ਪ੍ਰਧਾਨ ਸ਼ਕਤੀ ਆਨੰਦ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਕਸਤੂਰੀ ਲਾਲ ਮਿੰਟੂ, ਸ਼ੋਸ਼ਲ ਕੇਅਰ ਸੁਸਾਇਟੀ ਦੇ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ ਨੇ ਸੰਯੁਕਤ ਰੂਪ ਵਿਚ ਰੱਥ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਰੱਥ ਯਾਤਰਾ ਨੂੰ ਖਿੱਚਣ ਲਈ ਸ਼ਰਧਾਲੂਆਂ ਨੇ ਹਰੇ ਰਾਧਾ, ਹਰੇ ਕ੍ਰਿਸ਼ਨਾ ਦੇ ਜੈਕਾਰੇ ਲਗਾਏ ਜਿਸ ਨਾਲ ਮਾਛੀਵਾੜਾ ਸਾਹਿਬ ਦੀ ਇਤਿਹਾਸਕ ਧਰਤੀ ਭਗਵਾਨ ਜਗਨ ਨਾਥ ਜੀ ਦੇ ਰੰਗ ਵਿਚ ਰੰਗੀ ਗਈ। ਭਗਵਾਨ ਜਗਨ ਨਾਥ ਦੇ ਪਵਿੱਤਰ ਰੱਥ ਹਜਾਰਾਂ ਹੀ ਸ਼ਰਧਾਲੂਆਂ ਨੇ ਆਪਣੇ ਹੱਥਾਂ ਨਾਲ ਖਿੱਚ ਕੇ ਸ਼ਹਿਰ ਦੀ ਪਰਿਕਰਮਾ ਲਈ ਲੈ ਕੇ ਰਵਾਨਾ ਹੋਏ ਤੇ ਯਾਤਰਾ ਦੇ ਅੱਗੇ ਧਾਰਮਿਕ ਬੈਂਡ ਵਾਜਿਆਂ ਦੀਆਂ ਧੁੰਨਾ ਤੇ ਫੁੱਲਾਂ ਦੀ ਵਰਖਾ ਨੇ ਆਲੌਕਿਕ ਦ੍ਰਿਸ਼ ਪੇਸ਼ ਕਰ ਦਿੱਤਾ। ਯਾਤਰਾ ਦੇ ਸਵਾਗਤ ਲਈ ਸ਼ਹਿਰ ਨਿਵਾਸੀਆਂ ਵੱਲੋਂ ਵੱਖ ਵੱਖ ਥਾਵਾਂ ਤੇ 100 ਤੋਂ ਵੱਧ ਸਜਾਵਟੀ ਗੇਟ ਲਗਾਏ ਗਏ ਸਨ। ਰੱਥ ਯਾਤਰਾ ਵਿਚ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਐਮ.ਪੀ. ਰਵਨੀਤ ਸਿੰਘ ਬਿੱਟੂ? ਹਲਕਾ ਸਮਰਾਲਾ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਤੇਜਿੰਦਰ ਸਿੰਘ ਕੂੰਨਰ, ਮਾਰਕੀਟਿੰਗ ਸੁਸਾਇਟੀ ਦੇ ਚੇਅਰਮੈਨ ਰਾਜਵੰਤ ਸਿੰਘ ਕੂੰਨਰ ਨੇ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਭਗਵਾਨ ਜਗਨ ਨਾਥ ਜੀ ਦਾ ਆਸ਼ੀਰਵਾਦ ਲਿਆ। ਇਸ ਮੌਕੇ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਰੱਥ ਯਾਤਰਾ ਅੱਗੇ ਝਾੜੂ ਲਗਾ ਕੇ ਸੇਵਾ ਵਿਚ ਯੋਗਦਾਨ ਪਾਇਆ। ਇਸ ਤੋਂ ਇਲਾਵਾ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ, ਸ਼ਾਪਕੀਪਰ ਐਸੋਸੀਏਸ਼ਨਾਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੌਂ ਵੱਖ ਵੱਖ ਪਕਵਾਨਾਂ ਦੇ ¦ਗਰ ਲਗਾਏ ਹੋਏ ਸਨ ਜੋ ਸ਼ਾਮਿਲ ਸੰਗਤ ਨੂੰ ਵਰਤਾਏ ਗਏ। ਰੱਥ ਯਾਤਰਾ ਵਿਚ ਸ਼ਾਮਿਲ ਹਜਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਦੇਰ ਰਾਤ ਤੱਕ ਸ਼ਹਿਰ ਦੀ ਪਰਿਕਰਮਾ ਕਰਦੇ ਰਹੇ। ਇਸ ਯਾਤਰਾ ਵਿਚ ਹੋਰਨਾਂ ਤੋਂ ਇਲਾਵਾ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਇਰਵਨ ਲੂਥਰਾ, ਸੁਰੇਸ਼ ਗੋਇਲ, ਸੋਨੂੰ ਮਲਹੋਤਰਾ, ਰਾਜ ਕੁਮਾਰ, ਰਾਕੇਸ਼ ਸਿੰਗਲਾ, ਅਰਿਹੰਤ ਜੈਨ, ਅਰਜਨ ਬਾਂਸਲ, ਸੰਜੀਵ ਲੀਹਲ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਅੱਗਰਵਾਲ, ਅਜੇ ਕੁਮਾਰ ਬਾਂਸਲ, ਕਰਮਜੀਤ ਸਿੰਘ ਗਰੇਵਾਲ, ਸ਼ਿਵ ਕੁਮਾਰ ਸ਼ਿਵਲੀ, ਅਕਾਲੀ ਆਗੂ ਦਵਿੰਦਰ ਸਿੰਘ ਬਵੇਜਾ, ਸੁਰਿੰਦਰ ਸਿੰਘ ਟੋਨੀ, ਐਡਵੋਕੇਟ ਕਪਿਲ ਆਨੰਦ, ਕੌਂਸਲਰ ਮਨਜੀਤ ਕੁਮਾਰੀ, ਕੌਂਸਲਰ ਪਰਮਜੀਤ ਪੰਮੀ, ਉਪਜਿੰਦਰ ਸਿੰਘ ਔਜਲਾ, ਗੁਰਚਰਨ ਸ਼ਰਮਾ, ਰਿੱਕੀ ਭਾਰਦਵਾਜ, ਸ਼ਾਮ ਲਾਲ ਕੁੰਦਰਾ, ਰੋਜ਼ੀ ਮਹਿੰਦਰੂ, ਸ਼ਿਵ ਚਰਨ ਸ਼ਰਮਾ, ਬਾਵਾ ਵਰਮਾ, ਰਾਜਨ ਚੋਪੜਾ, ਸ਼ੈਂਕੀ ਸ਼ਰਮਾ, ਆਸ਼ੂ ਸ਼ਰਮਾ, ਅਸ਼ੋਕ ਲੀਹਲ, ਪਰਮਜੀਤ ਸਿੰਘ ਨੀਲੋਂ, ਭਰਤ ਜੈਨ, ਭੂਸ਼ਨ ਜੈਨ ਤੋਂ ਇਲਾਵਾ ਜਗਨ ਨਾਥ ਯਾਤਰਾ ਦੇ ਪ੍ਰਬੰਧਕਾਂ ’ਚ ਸੰਸਥਾ ਦੇ ਚੇਅਰਮੈਨ ਜਤਿੰਦਰ ਲੀਹਲ, ਪ੍ਰਧਾਨ ਅਜੇ ਕੁਮਾਰ ਜੈਨ, ਅਭਿਸ਼ੇਕ ਧਵਨ, ਪੰਡਿਤ ਅਨੁਜ ਸ਼ਰਮਾ, ਵਨੀਤ ਅੱਗਰਵਾਲ, ਸੰਨੀ ਸੂਦ, ਪੰਕਜ ਗੋਇਲ, ਕਮਲ ਕਾਲੜਾ, ਰੋਹਿਤ ਜੈਨ, ਰਜਿੰਦਰ ਕੁਮਾਰ, ਗੌਰਵ ਸ਼ਰਮਾ, ਸੰਨੀ ਗੁਪਤਾ, ਦੀਕਸ਼ਤ ਜੈਨ, ਕੁਲਦੀਪ ਕੁਮਾਰ, ਮਹਿੰਦਰ ਸ਼ਰਮਾ, ਲੱਕੀ ਭਾਟੀਆ, ਹਨੀ ਬਾਹਰੀ ਤੇ ਰਜਿੰਦਰ ਕੁਮਾਰ ਆਦਿ ਵੀ ਮੌਜੂਦ ਸਨ।