ਕਾਹਨੂੰਵਾਨ, 19 ਮਈ (ਡਾ.ਜਸਪਾਲ ਸਿੰਘ ਭਿਟੇਵਡ)- ਅਜ ਪਾਵਰਕਾਮ ਪੈਨਸ਼ਨਰਜ ਐਸੋਸੀਏਸ਼ਨ ਪੰਜਾਬ ਦੇ ਸਦੇ ਤੇ ਇਥੋਂ ਨੇੜਲੇ ਕਸਬਾ ਕਾਦੀਆਂ ਵਿਚ ਵਿਸ਼ਾਲ ਰੋਸ ਮੁਜਾਹਰਾ ਕੀਤਾ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸੂਬਾ ਆਗੂ ਧਨਵੰਤ ਸਿੰਘ, ਭਠਲ, ਪ੍ਰੇਮ ਸੁਖ ਹੁਸ਼ਿਆਰਪੁਰ ਨੇ ਕੀਤੀ। ਇਸ ਧਰਨੇ ਵਿਚ ਜਿਲ੍ਹਾ ਗੁਰਦਾਸਪੁਰ ਤੋਂ ਇਲਾਵਾ ਅੰਮ੍ਰਿਤਸਰ, ਜਲੰਧਰ, ਤਰਨ ਤਾਰਨ ਅਤੇ ਹੁਸ਼ਿਆਰਪੁਰ ਸਰਕਲਾਂ ਦੇ ਪੈਨਸ਼ਨਰਜ ਨੇ ਵਡੀ ਗਿਣਤੀ ਵਿਚ ਹਿਸਾ ਲਿਆ। ਇਸ ਮੌਕੇ ਪਾਵਰਕਾਮ ਦੇ ਪੈਨਸ਼ਨਰਾਂ ਨੇ ਮੰਗ ਕੀਤੀ ਕਿ ਬਿਜਲੀ ਯੂਨਟਾਂ ਵਿਚ ਰਿਆਤ, ਕੈਸਲੈਸ ਸਕੀਮ ਮੁੜ ਲਾਗੂ ਕਰਨਾ, ਮਹਿੰਗਾਈ ਭਤੇ ਦਾ 22 ਮਹੀਨੇ ਦਾ ਬਕਾਇਆ, 2017 ਅਤੇ 2018 ਦੀਆਂ ਮਹਿੰਗਾਈ ਭਤੇ ਦੀਆਂ ਕਿਸ਼ਤਾਂ, 23 ਸਾਲਾ ਸਕੇਲ ਬਿਨਾਂ ਸ਼ਰਤ ਸਾਰਿਆਂ ਉਤੇ ਲਾਗੂ ਕਰਨਾ, ਪੈ ਬੈਂਡ ਜਾਰੀ ਕਰਨਾ ਅਤੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਤੁਰੰਤ ਪੈਨਸ਼ਨਰਾਂ ਦੀ ਪੈਨਸ਼ਨ ਵਿਚ ਵਾਧਾ ਕਰਨਾ ਆਦਿ ਸ਼ਾਮਲ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਵਲੋਂ ਡਾ. ਅਸ਼ੋਕ ਭਾਰਤੀ ਦੇ ਅਗਵਾਈ ਵਿਚ ਇਸ ਧਰਨੇ ਵਿਚ ਸਮੂਲੀਅਤ ਕਰਕੇ ਪਾਵਰਕਾਮ ਪੈਨਸ਼ਨਰਜ ਦੇ ਹਕ ਵਿਚ ਅਵਾਜ ਬੁਲੰਧ ਕੀਤੀ। ਇਸ ਤੋਂ ਬਾਅਦ ਰੋਸ ਮਾਰਚ ਕਰਦੇ ਹੋਏ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਮੰਤਰੀ ਪੰਜਾਬ ਸਰਕਾਰ ਨੂੰ ਮਿਲ ਕੇ ਦਿਤਾ ਗਿਆ। ਐਸੋਸੀਏਸ਼ਨ ਆਗੂਆਂ ਨੇ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਵਲ ਕੋਈ ਧਿਆਨ ਨਾ ਦਿਤਾ ਗਿਆ ਤਾਂ ਉਹ ਪਟਿਆਲਾ ਵਿਖੇ ਸੂਬਾ ਪਧਰੀ ਧਰਨਾ ਦੇਣਗੇ। ਇਸ ਮੌਕੇ ਰੋਸ ਧਰਨੇ ਨੂੰ ਰਾਮ ਲੁਭਾਇਆ ਮਜੀਠੀਆ, ਡਾ. ਅਸ਼ੋਕ ਕੁਮਾਰ, ਸਵਰਨ ਸਿੰਘ ਹੁਸ਼ਿਆਰਪੁਰ, ਪਿਆਰਾ ਸਿੰਘ ਚੰਦੀ ਨਕੋਦਰ, ਅਵਤਾਰ ਸਿੰਘ ਸਹਿਦੇਵ ਤਰਨ ਤਾਰਨ ਅਤੇ ਮਹਿੰਦਰ ਸਿੰਘ ਥਾਂਦੀ ਜਲੰਧਰ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਪਾਵਰਕਾਮ ਪੈਨਸ਼ਨਰਜ਼ ਵੱਲੋਂ ਆਪਣੀਆਂ ਮੰਗਾਂ ਦੇ ਹਕ ਵਿਚ ਵਿਸ਼ਾਲ ਰੋਸ ਮੁਜਾਹਰਾ



