Skip to content
Independent perspectives. Global stories.
BREAKING

ਨਿਊ ਢੰਡਾਲ ਨਹਿਰ ’ਚ ਡੁੱਬਣ ਕਰਕੇ ਫਤਹਿਪੁਰ ਪਿੰਡ ਦੇ ਅੱਠ ਸਾਲਾ ਬੱਚੇ ਦੀ ਮੌਤ

Share this story

ਲੋਕਾਂ ਨੇ ਪੀੜਤ ਪਰਿਵਾਰ ਲਈ ਆਰਥਿਕ ਮੱਦਦ ਅਤੇ ਘਰਾਂ ਕੋਲ ਨਹਿਰ ਦੀ ਵਾੜ ਮੰਗੀ

ਸਰਦੂਲਗੜ੍ਹ, 19 ਮਈ (ਬਲਜੀਤਪਾਲ)- ਅੱਜ ਤਹਿਸੀਲ ਦੇ ਪਿੰਡ ਫਤਹਿਪੁਰ ਵਿਖੇ ਨਿਊ ਢੰਡਾਲ ਨਹਿਰ ਵਿੱਚ ਡੁੱਬ ਜਾਣ ਕਰਕੇ ਇੱਕ ਬੱਚੇ ਦੀ ਮੌਤ ਹੋ ਗਈ ਹੈ। ਪਿੰਡ ਵਾਸੀ ਜਸਪ੍ਰੀਤ ਸਿੰਘ ਅਤੇ ਕਰਮਜੀਤ ਕੌਰ ਨੇ ਦੱਸਿਆ ਕਿ ਸਾਜਨ ਸਿੰਘ (8) ਪੁੱਤਰ ਮੁਲਖੀ ਸਿੰਘ ਪਿੰਡ ਮੜ੍ਹ ( ਹਰਿਆਣਾ) ਆਪਣੀ ਮਾਂ ਨਾਲ ਪਿੰਡ ਫਤਿਹਪੁਰ ਵਿਖੇ ਆਪਣੀ ਮਾਸੀ ਅਤੇ ਮਾਸੜ ਕਾਲਾ ਸਿੰਘ ਪੁੱਤਰ ਦਲੀਪ ਸਿੰਘ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਆਇਆ ਹੋਇਆ ਸੀ। ਕਾਲਾ ਸਿੰਘ ਦਾ ਮਕਾਨ ਨਿਊ ਢੰਡਾਲ ਨਹਿਰ ਦੇ ਨਜ਼ਦੀਕ ਹੈ। ਜਦੋਂ ਬਾਕੀ ਪਰਿਵਾਰਕ ਮੈਂਬਰ ਗੱਲਾਂ ਕਰ ਰਹੇ ਸਨ ਤਾਂ ਸਾਜਨ ਸਿੰਘ ਨਹਿਰ ਵੱਲ ਚਲਾ ਗਿਆ । ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਅਚਾਨਕ ਪੈਰ ਤਿਲਕਣ ਕਰਕੇ ਉਹ ਨਹਿਰ ਵਿੱਚ ਡਿੱਗ ਪਿਆ ਅਤੇ ਡੁੱਬ ਗਿਆ। ਪਤਾ ਲੱਗਣ ’ਤੇ ਘਰ ਵਾਲਿਆਂ ਨੇ ਭਾਲ ਕੀਤੀ ਪਰ ਕਿਤੇ ਨਾ ਲੱਭਾ। ਕਾਫੀ ਸਮੇਂ ਬਾਅਦ ਸਾਜਨ ਸਿੰਘ ਦੀ ਮ੍ਰਿਤਕ ਦੇਹ ਇੱਕ ਕਿੱਲੋਮੀਟਰ ਦੂਰ ਨਹਿਰ ਵਿੱਚ ਤੈਰਦੀ ਹੋਈ ਮਿਲੀ। ਪਿੰਡ ਵਾਸੀ ਬਾਬੂ ਸਿੰਘ ਨੇ ਦੱਸਿਆ ਕਿ ਸਾਲ ਪਹਿਲਾਂ ਕਾਲਾ ਸਿੰਘ ਦੇ ਭਰਾ ਪਾਲੀ ਸਿੰਘ ਦਾ ਇਕਲੌਤਾ ਪੁੱਤਰ ਵੀ ਨਹਿਰ ਵਿੱਚ ਡੁੱਬਣ ਕਰਕੇ ਮਰ ਚੁੱਕਾ ਹੈ। ਪਿੰਡ ਦੇ ਲੋਕਾਂ ਨੇ ਮੰਗ ਕੀਤੀ ਕਿ ਆਰਥਿਕ ਤੌਰ ’ਤੇ ਕੰਮਜ਼ੋਰ ਇਸ ਪਰਿਵਾਰ ਦੀ ਮੱਦਦ ਕੀਤੀ ਜਾਵੇ। ਉਨ੍ਹਾਂ ਨਾਲ ਹੀ ਮੰਗ ਕੀਤੀ ਕਿ ਪਿੰਡ ਦੇ ਨਜ਼ਦੀਕ ਨਹਿਰ ਦੇ ਕੰਢਿਆਂ ’ਤੇ ਕੰਧ ਕੱਢੀ ਜਾਵੇ ਜਾਂ ਕੋਈ ਰੇਲਿੰਗ ਆਦਿ ਲਗਾਈ ਜਾਵੇ ਤਾਂ ਜੋ ਅੱਗੇ ਤੋਂ ਐਸੀ ਮਾੜੀ ਘਟਨਾ ਨਾ ਵਾਪਰੇ।

WRITTEN BY