ਮਾਛੀਵਾੜਾ ਸਾਹਿਬ 23 ਫਰਵਰੀ (ਕਰਮਜੀਤ ਸਿੰਘ ਆਜ਼ਾਦ)-ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ ਵਿੱਚ ਚੱਲ ਰਹੇਬੀ.ਐਸ.ਸੀ. ਫੈਸ਼ਨ ਡਿਜਾਇਨਿੰਗ ਅਤੇ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਫੈਸ਼ਨ ਡਿਜਾਇਨਿੰਗ ਕੋਰਸ ਦੀਆਂ ਲਗਭਗ 50 ਵਿਦਿਆਰਥਣਾਂ ਵਲੋਂ ਹਰ ਸਾਲ ਦੀ ਤਰਾਂ ਕੌਰ ਸੇਨ ਸਪਿਨਿੰਗ ਇੰਡੀਸਟਰੀ ਦੋਰਾਹਾ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਵਿਦਿਆਰਥਣਾਂ ਨੂੰ ਵੱਖ-ਵੱਖ ਕਿਸਮ ਦੇ ਰੇਸ਼ਿਆਂ ਤੋਂ ਕੱਪੜਾ ਬਣਾਉਣ ਦੀ ਵਿਧੀ ਬਾਰੇ ਜਾਣੂ ਕਰਵਾਇਆ ਗਿਆ ਅਤੇ ਸਿਲਾਈ ਨਾਲ ਸੰਬੰਧਿਤ ਕਈ ਪ੍ਰਕਾਰ ਦੀਆਂ ਨਵੀ ਤਕਨੀਕ ਦੀਆਂ ਮਸ਼ੀਨਾਂ ਦੀ ਵੀ ਜਾਣਕਾਰੀ ਦਿੱਤੀ ਗਈ। ਕਾਲਜ ਵਿਦਿਆਰਥਣਾਂ ਨੇ ਇਸ ਦੌਰੇ ਤੋਂ ਭਰਪੂਰ ਗਿਆਨ ਹਾਸਿਲ ਕੀਤਾ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ
ਉਨ੍ਹਾਂ ਨੇ ਪਹਿਲਾਂ ਵੱਖ-ਵੱਖ ਪ੍ਰਕਾਰ ਦੇ ਕੱਪੜੇ ਦੇਖੇ ਸਨ ਪਰ ਧਾਗੇ ਤੋਂ ਕੱਪੜਾ ਬਣਾਉਣ ਦੀ ਵਿਧੀ ਤੋਂ ਉਹ ਜਾਣੂ ਨਹੀਂ ਸਨ। ਕਾਲਜ ਪ੍ਰਿੰਸੀਪਲ ਡਾ. ਪਰਮਜੀਤ ਕੌਰ ਟਿਵਾਣਾ ਜੀ ਨੇ ਵਿਚਾਰ ਪ੍ਰਗਟਾਏ ਕਿ ਵਿਦਿਆਰਥਣਾਂ ਦੀ ਭਵਿੱਖਮੁਖੀ ਲੋੜਾਂ ਨੂੰ ਦੇਖਦੇ ਹੋਏ ਅਜਿਹੇ ਦੌਰੇ ਕਰਵਾਏ ਜਾਂਦੇ ਹਨ ਤਾਂ ਜੋ ਵਿਦਿਆਰਥਣਾਂ ਪਾਠਕ੍ਰਮ ਤੋਂ ਇਲਾਵਾ ਵਿਵਿਹਾਰਕ ਗਿਆਨ ਵੀ ਹਾਸਿਲ ਕਰ ਸਕਣ।