ਦਿੱਲੀ ਸਿੱਖ ਕਤਲੇਆਮ ਸ਼ਹੀਦ ਪਰਿਵਾਰ ਕਾਲੋਨੀ ਦੇ ਬਾਬਾ ਦਰਸ਼ਨ ਸਿੰਘ ਵੱਲੋਂ ਭੁੱਖ ਹੜਤਾਲ ਸ਼ੁਰੂ

image ਅੰਮ੍ਰਿਤਸਰ, 23 ਫਰਵਰੀ (ਮਨਿੰਦਰ ਸਿੰਘ ਗੋਰੀ)-ਅੰਮ੍ਰਿਤਸਰ-ਤਰਨਤਾਰਨ ਮਾਰਗ ਸਥਿਤ ਸਿੱਖ ਸ਼ਹੀਦ ਪਰਿਵਾਰ ਕਾਲੋਨੀ ਉ¤ਪਰ ਕੁਝ ਪੰਥਕ ਆਗੂਆਂ ਵੱਲੋਂ ਕੀਤੇ ਜਾ ਰਹੇ ਨਜਾਇਜ਼ ਕਬਜੇ ਹਟਾਏ ਜਾਣ ’ਤੇ ਇਸ ਕਲੋਨੀ ਨੂੰ ਪੂਰੀ ਤਰ੍ਹਾਂ ਵਿਕਸਤ ਕਰਕੇ ਅਜੇ ਵੀ ਬੇਘਰ ਨਵੰਬਰ ’84 ਸਿੱਖ ਕਤਲੇਆਮ ਦੀਆਂ ਵਿਧਵਾਵਾਂ ਨੂੰ ਸੌਂਪੇ ਜਾਣ ਦੀ ਮੰਗ ਨੂੰ ਲੈ ਕੇ ਬਾਬਾ ਦਰਸ਼ਨ ਸਿੰਘ ਨੇ ਭੁੱਖ ਹੜਤਾਲ ਆਰੰਭ ਕਰ ਦਿੱਤੀ। ਭੁੱਖ ਹੜਤਾਲ ਤੋਂ ਪਹਿਲਾਂ ਦਿੱਲੀ ਕਤਲੇਆਮ ਮਾਮਲੇ ਵਿੱਚ ਸੱਜਣ ਕੁਮਾਰ ਖਿਲਾਫ ਪ੍ਰਮੁੱਖ ਗਵਾਹ ਬੀਬੀ ਜਗਦੀਸ਼ ਕੌਰ ਦੀ ਅਗਵਾਈ ਵਿੱਚ ਕੋਈ 50 ਦੇ ਕਰੀਬ ਕਤਲੇਆਮ ਪੀੜਤ ਪਰਿਵਾਰਾਂ ਦੀਆਂ ਔਰਤਾਂ ਤੇ ਮਰਦਾਂ ਨੇ ਕਾਲੋਨੀ ਦੇ ਹੀ ਛੋਟੇ ਜਿਹੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ। ਹੁਕਮਨਾਮੇ ਬਾਅਦ

ਬੀਬੀ ਜਗਦੀਸ਼ ਕੌਰ ਅਤੇ ਬਾਬਾ ਦਰਸ਼ਨ ਸਿੰਘ, ਸਮੂਹ ਪਰਿਵਾਰਾਂ ਸਮੇਤ ਮੁਖ ਮਾਰਗ ’ਤੇ ਲਗਾਏ ਪੰਡਾਲ ਵਿੱਚ ਪੁਜੇ ਤੇ ਜੈਕਾਰਿਆਂ ਦੀ ਗੂੰਜ ਦਰਮਿਆਨ ਭੁੱਖ ਹੜਤਾਲ ’ਤੇ ਬੈਠ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਦਰਸ਼ਨ ਸਿੰਘ ਨੇ ਦੱਸਿਆ ਕਿ ਨਵੰਬਰ 1984 ਵਿੱਚ ਤੱਤਕਾਲੀਨ ਕਾਂਗਰਸ ਸਰਕਾਰ ਵੱਲੋਂ ਕਰਵਾਏ ਸਿੱਖਾਂ ਦੇ ਕਤਲੇਆਮ ਦੀਆਂ ਪੀੜਤ ਵਿਧਵਾਵਾਂ, ਪੰਥਕ ਸਹਾਇਤਾ ਦੀ ਆਸ ਵਿੱਚ ਅੰਮ੍ਰਿਤਸਰ ਪੁਜੇ ਸਨ, ਜਿਥੇ ਪੰਥ ਪ੍ਰਸਿੱਧ ਕਥਾਵਾਚਕ ਗੁਰਪੁਰ ਵਾਸੀ ਗਿਆਨੀ ਸੰਤ ਸਿੰਘ ਮਸਕੀਨ ਵੱਲੋਂ ਕੀਤੇ ਉਪਰਾਲਿਆਂ ਅਤੇ ਸੰਤ ਮੱਖਣ ਸਿੰਘ ਗਲੀ ਸੱਤੋਵਾਲੀ ਅਤੇ ਬਾਬਾ ਬਲਬੀਰ ਸਿੰਘ ਦੀ ਹਿੰਮਤ ਸਦਕਾ 4 ਕਿਲੇ, 2 ਮਰਲੇ ਜਮੀਨ ਖਰੀਦ ਕੇ ਕੁਝ ਕੁਆਟਰ ਬਣਾਏ ਗਏ ਸਨ। ਜਿਨ੍ਹਾਂ ਵਿੱਚੋਂ ਕੁਝ ਤੇ ਬਾਅਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਨੇ ਧੱਕੇ ਨਾਲ ਕਬਜ਼ਾ ਕਰ ਲਿਆ ਅਤੇ ਕੁਝ ਹਿੱਸੇ ’ਤੇ ਸ਼੍ਰੋਮਣੀ ਕਮੇਟੀ ਫਸਲ ਬੀਜ ਛੱਡਦੀ ਹੈ।
ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ ਲੇਕਿਨ ਇਹ ਨਜਾਇਜ਼ ਕਬਜੇ ਖਤਮ ਹੋਣ ਦਾ ਨਾਮ ਨਹੀਂ ਲੈਂਦੇ। ਇਸ ਲਈ ਕਤਲੇਆਮ ਪੀੜਤ ਪਰਿਵਾਰਾਂ ਨੇ ਭੱਖ ਹੜਤਾਲ ਦਾ ਰਾਹ ਚੁਣਿਆ ਹੈ। ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਅਕਾਲੀ ਦਲ ਦੀ ਪੰਥਕ ਸਰਕਾਰ ਤਾਂ ਦਿੱਲੀ ਕਤਲੇਆਮ ਪੀੜਤਾਂ ਦਾ ਹਮਾਇਤੀ ਹੋਣ ਦਾ ਦਮਖਮ ਭਰਦੀ ਹੈ ਲੇਕਿਨ ਉਸ ਦੇ ਆਪਣੇ ਲੋਕ ਹੀ ਸਾਡੇ ਹੱਕਾਂ ’ਤੇ ਛਾਪੇ ਮਾਰ ਰਹੇ ਹਨ ਜੋ ਕਿ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਇਹ ਭੁੱਖ ਹੜਤਾਲ ਮੰਗਾਂ ਦੀ ਪੂਰਤੀ ਤੀਕ ਜਾਰੀ ਰਹੇਗੀ ਅਤੇ ਕਤਲੇਆਮ ਪੀੜਤ ਪ੍ਰੀਵਾਰ ਕਿਸੇ ਵੀ ਸਰਕਾਰੀ ਦਬਾਅ ਅੱਗੇ ਨਹੀ ਝੁਕਣਗੇ।

Send this to a friend