ਪਵਨ ਕੁਮਾਰ ਟੀਨੂੰ ਨੇ ਪਲਸ ਪੋਲੀਓ ਮੁਹਿੰਮ ਦਾ ਕੀਤਾ ਉਦਘਾਟਨ’

image ਜ¦ਧਰ, 23 ਫਰਵਰੀ (ਵਿੱਕੀ)-ਕੌਮੀ ਪਲਸ ਪੋਲੀਓ ਦੇ ਦੂਸਰੇ ਗੇੜ ਦੀ ਤਿੰਨ ਦਿਨਾ ਮੁਹਿੰਮ ਦਾ ਉਦਘਾਟਨ ਅੱਜ ਸ੍ਰੀ ਪਵਨ ਕੁਮਾਰ ਟੀਨੂੰ ਮੁੱਖ ਸੰਸਦੀ ਸਕੱਤਰ ਪੰਜਾਬ ਨੇ ਸਿਵਲ ਹਸਪਤਾਲ, ਜ¦ਧਰ ਵਿਖੇ 5 ਸਾਲ ਤੱਕ ਦੇ ਨੰਨੇ-ਮੁੰਨੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਕੀਤਾ। ਇਸ ਮੌਕੇ ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ 5 ਸਾਲ ਤੱਕ ਦੇ ਬੱਚਿਆਂ ਨੂੰ ਬੂੰਦਾਂ ਜ਼ਰੂਰ ਪਿਲਾਉਣ ਤਾਂ ਜੋ ਕੋਈ ਵੀ ਬੱਚਾ ਇਸ ਬਿਮਾਰੀ ਕਰਕੇ ਅਪਾਹਿਜ ਨਾ ਹੋ ਸਕੇ। ਇਸ ਮੌਕੇ ਡਾ. ਆਰ. ਐਲ ਬੱਸਣ ਸਿਵਲ ਸਰਜਨ, ਡਾ. ਦੇਸ ਰਾਜ ਸਹਾਇਕ ਸਿਵਲ ਸਰਜਨ, ਡਾ. ਹਰਪ੍ਰੀਤ ਕੌਰ ਮਾਨ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ. ਗੁਰਮੀਤ ਕੌਰ ਦੁੱਗਲ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਅਰੁਣਾ ਸਹਾਇਕ ਸਿਹਤ ਅਫ਼ਸਰ, ਡਾ. ਸੁਰਿੰਦਰ

ਕੁਮਾਰ ਨੋਡਲ ਅਫ਼ਸਰ ਅਰਬਨ, ਡਾ. ਕਸ਼ਮੀਰੀ ਲਾਲ, ਡਾ. ਦਵਿੰਦਰ ਸਿੰਘ ਐਤ ਸ੍ਰੀਮਤੀ ਕੁਲਦੀਪ ਕੌਰ ਡਿਪਟੀ ਮਾਸ ਮੀਡੀਆ ਅਫ਼ਸਰ ਹਾਜ਼ਰ ਸਨ। ਡਾ. ਆਰ. ਐਲ ਬੱਸਣ ਨੇ ਇਸ ਮੌਕੇ ਦੱਸਿਆ ਕਿ ਜ਼ਿਲ੍ਹੇ ਵਿਚ ਪਲਸ ਪੋਲੀਓ ਮੁਹਿੰਮ ਦੇ ਅੱਜ ਪਹਿਲੇ ਦਿਨ ਬੂਥ ਲਗਾ ਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੁੰਦਾਂ ਪਿਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਪੂਰਾ ਕਰਨ ਲਈ 1125 ਬੂਥ ਅਤੇ 2241 ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੁਲ 264309 ਬੱਚਿਆਂ ਨੂੰ ਬੂੰਦਾਂ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਤਹਿਤ ਅੱਜ ਕੁਲ 118458 ਬੱਚਿਆਂ ਨੂੰ ਬੂੰਦਾਂ ਪਿਲਾਈਆਂ ਗਈਆਂ। ਇਨ੍ਹਾਂ ਵਿਚ 47725 ਸ਼ਹਿਰੀ ਅਤੇ 70733 ਪਿੰਡਾਂ ਦੇ ਬੱਚੇ ਸ਼ਾਮਿਲ ਹਨ।
ਇਸ ਮੁਹਿੰਮ ਦਾ ਨਿਰੀਖਣ ਕਰਨ ਲਈ ਡਾ ਭਾਗ ਮੱਲ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਜ਼ਿਲ੍ਹੇ ਵਿਚ ਚੱਲ ਰਹੀ ਪਲਸ ਪੋਲੀਓ ਮੁਹਿੰਮ ਦੀ ਕਾਰਗੁਜ਼ਾਰੀ ਦਾ ਨਿਰੀਖਣ ਕਰਨ ਹਿੱਤ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ। ਡਾ. ਆਰ. ਐਲ ਬੱਸਣ ਸਿਵਲ ਸਰਜਨ ਨੇ ਆਦਰਸ਼ ਨਗਰ, ਜੇਲ੍ਹ ਰੋਡ, ਬੰਦਾ ਬਹਾਦੁਰ ਨਗਰ, ਬਸਤੀ ਦਾਨਿਸ਼ਮੰਦਾਂ, ਬਸਤੀ ਗੁਜ਼ਾਂ ਅਤੇ ਮਾਈ ਹੀਰਾਂ ਗੇਟ, ਡਾ. ਹਰਪਾਲ ਕੌਰ ਡੀ. ਐਮ. ਸੀ ਨੇ ਬੜਾ ਪਿੰਡ ਤੇ ਫਿਲੌਰ, ਡਾ. ਹਰਪ੍ਰੀਤ ਕੌਰ ਮਾਨ ਤੇ ਡਾ. ਸੁਰਿੰਦਰ ਕੁਮਾਰ ਨੇ ਅਮਨ ਨਗਰ, ਸਬਜ਼ੀ ਮੰਡੀ, ਪਟੇਲ ਚੌਕ, ਮੁਹੱਲਾ ਕਰਾਰ ਖਾਂ, ਗੋਪਾਲ ਨਗਰ, ਮਹਾਂਲਕਸ਼ਮੀ ਮੰਦਿਰ, ਨਿਊ ਵਿਕਾਸ ਨਗਰ, ਇੰਡਸਟ੍ਰੀਅਲ ਏਰੀਆ, ਕਿਸ਼ਨਪੁਰਾ ਤੇ ਸੰਤੋਖਪੁਰਾ, ਡਾ. ਗੁਰਮੀਤ ਕੌਰ ਦੁੱਗਲ ਨੇ ਜਮਸ਼ੇਰ, ਡਾ. ਦੇਸ ਰਾਜ ਨੇ ਬਸਤੀ ਦਾਨਿਸ਼ਮੰਦਾਂ, ਬਸਤੀ ਬਾਵਾ ਖੇਲ, ਬੂਟਾ ਮੰਡੀ ਅਤੇ ਡਾ. ਅਰੁਣਾ ਨੇ ਜੰਡਿਆਲਾ ਦਾ ਦੌਰਾ ਕਰਕੇ ਪਲਸ ਪੋਲੀਓ ਮੁਹਿੰਮ ਦਾ ਨਿਰੀਖਣ ਕੀਤਾ।

Send this to a friend