ਜਗਰਾਓਂ, 23 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਐ¤ਨ.ਡੀ.ਏ. ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਤੇ ਗੁਜਰਾਤ ਦੇ ਮੁੱਖ ਮੰਤਰੀ ਨੇ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਗੁਜਰਾਤ ’ਚੋਂ ਇੱਕ ਵੀ ਪੰਜਾਬੀ ਕਿਸਾਨ ਨੂੰ ਉਜੜਨ ਨਹੀਂ ਦੇਣਗੇ। ਮੋਦੀ ਨੇ ਰੈਲੀ ’ਚ ਆਪਣੇ ਭਾਸ਼ਣ ਦੌਰਾਨ ਜਿਥੇ ਦੇਸ਼ ਦੀ ਤਰੱਕੀ ਲਈ ਤਿੰਨ ਸੂਤਰੀ ਫਾਰਮੂਲਾ ਸੁਝਾਇਆ, ਉਥੇ ਕਿਸਾਨਾਂ ਦੀ ਚੰਗੀ ਆਮਦਨ ਅਤੇ ਹਰ ਗਰੀਬ ਦਾ ਢਿੱਡ ਭਰਨ ਲਈ ਐਫਸੀਆਈ ਨੂੰ ਵੀ ਤਿੰਨ ਹਿੱਸਿਆਂ ’ਚ ਵੰਡਣ ਦਾ ਸੁਝਾਅ ਦਿੱਤਾ। ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੇ ਮੋਦੀ ਨੇ ਭ੍ਰਿਸ਼ਟਾਚਾਰ, ਮਹਿੰਗਾਈ, ਬੇਰੁਜ਼ਗਾਰੀ, ਗਰੀਬੀ ਦੇ ਮਾਮਲਿਆਂ ਤੇ ਜੰਮਕੇ ਰਗੜੇ ਲਾਉਂਦਿਆਂ ਪੰਜਾਬੀਆਂ ਨੂੰ ਐਨਡੀਏ ਸਰਕਾਰ ਲਿਆਉਣ ਦਾ ਸੱਦਾ ਦਿਤਾ।ਰੈਲੀ’ਚ ਪੁੱਜੇ ਠਾਠਾਂ ਮਾਰਦੇ
ਇਕੱਠ ਨੂੰ ਸੰਬੋਧਨ ਕਰਨ ਦੀ ਸ਼ੁਰੂਆਤ ਕੇਸਰੀ ਪੱਗ ’ਚ ਫਬ ਰਹੇ ਮੋਦੀ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਬੁਲਾਕੇ ਕਰਨ ਉਪਰੰਤ ਸਭ ਗੁਜਰਾਤ ਦੇ ਸਿੱਖ ਕਿਸਾਨਾਂ ਦੇ ਮੁੱਦੇ ਬਾਰੇ ਗੱਲ ਕਰਦਿਆਂ ਕਿਹਾ ਕਿ ਗੁਜਰਾਤ ਦੇ ਸਿੱਖ ਕਿਸਾਨਾਂ ਦਾ ਗੁਜਰਾਤ ਉਨਾ ਹੀ ਹੈ, ਜਿੰਨਾ ਕਿ ਮੋਦੀ ਦਾ। ਵਿਰੋਧੀ ਇਸ ਮਾਮਲੇ ਤੇ ਕੂੜ ਪ੍ਰਚਾਰ ਕਰ ਰਹੇ ਹਨ ਜਦਕਿ ਇਕ ਵੀ ਸਿ¤ਖ ਕਿਸਾਨ ਨੂੰ ਕੱਛ ’ਚੋਂ ਉਜੜਨ ਨਹੀਂ ਦਿੱਤਾ ਜਾਵੇਗਾ। ਰੇਗਿਸਤਾਨੀ ਕੱਛ ਦੇ ਇਲਾਕੇ ਨੂੰ ਪੰਜਾਬ ਤੋਂ ਗਏ ਮਿਹਨਤੀ ਕਿਸਾਨਾਂ ਨੇ ਆਪਣੀ ਮਿਹਨਤ ਨਾਲ ਸਿੰਝਕੇ ਉਪਜਾਊ ਬਣਾਇਆ ਹੈ ਤੇ ਅੱਜ ਉਥੇ ਹਰਿਆਲੀ ਹੈ ਅਤੇ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਉਥੋਂ ਇੱਕ ਵੀ ਕਿਸਾਨ ਦਾ ਉਜਾੜਾ ਨਹੀਂ ਹੋਣ ਦਿਆਂਗਾ। ਮੋਦੀ ਨੇ ਕਿਹਾ ਕਿ ਕਿਸੇ ਸਿੱਖ ਨੂੰ ਗੁਜਰਾਤ ਛੱਡਣ ਦੀ ਲੋੜ ਨਹੀਂ ਹੈ ਤੇ ਜੇ ਇਸ ਮਸਲੇ ’ਚ ਕੋਈ ਅਫਸਰ ਗਲਤੀ ਕਰੇਗਾ ਤਾਂ ਕਿਸਾਨ ਨਹੀਂ ਬਲਕਿ ਉਹ ਅਫਸਰ ਹੀ ਜਾਏਗਾ। ਮੋਦੀ ਨੇ ਕਾਂਗਰਸ ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਵਿਰੋਧੀ ਗੁਜਰਾਤੀ ਕਿਸਾਨਾਂ ਬਾਰੇ ਝੂਠਾ ਪ੍ਰਚਾਰ ਕਰਕੇ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਹਨ। ਉਂਝ ਮੋਦੀ ਨੇ ਇਸ ਮਸਲੇ ਦੀਆਂ ਕਾਨੂੰਨੀ ਅੜਚਨਾਂ ਬਾਰੇ ਭਾਵੇ ਸੁਪਰੀਮ ਕੋਰਟ ’ਚ ਪਾਈ ਪਟੀਸ਼ਨ ਬਾਰੇ ਕੋਈ ਜ਼ਿਕਰ ਨਾ ਕੀਤਾ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਉਹ ਇਸ ਪਟੀਸ਼ਨ ਨੂੰ ਵਾਪਿਸ ਲੈਂਦੇ ਹਨ ਜਾਂ ਨਹੀਂ?
ਕਿਸਾਨਾਂ ਦੀ ਭਲਾਈ ਲਈ ਮੋਦੀ ਨੇ ਕਿਹਾ ਕਿ ਕਿਸਾਨਾਂ ਨੂੰ ਫਸਲ ਦਾ ਸਹੀ ਮੁੱਲ ਦੇਣ, ਅਨਾਜ ਦੀ ਸੰਭਾਲ ਕਰਨ ਤੇ ਹਰ ਗਰੀਬ ਤ¤ਕ ਅਨਾਜ ਦੀ ਪਹੁੰਚ ਸੁਖੱਲੀ ਬਣਾਉਣ ਲਈ ਮੋਦੀ ਨੇ ਫੂਡ ਕਾਰਪੋਰੇਸਨ ਆਫ ਇੰਡੀਆ ਐਫਸੀਆਈ ਨੁੰ ਤਿਨ ਹਿ¤ਸਿਆਂ ਚ ਵੰਡਣ ਦਾ ਗ¤ਲ ਕਹੀ। ਮੋਦੀ ਨੇ ਕਿਹਾ ਕਿ ਐਫਸੀਆਈ ਨੂੰ ਵੰਡਕੇ ਇਸ ਦੇ ਖਰੀਦਦਾਰੀ, ਅਨਾਜ ਦੀ ਸਟੋਰੇਜ ਤੇ ਸਾਂਭ ਸੰਭਾਲ ਅਤੇ ਇਸ ਨੁੰ ਵੰਡਣ ਦੀ ਵਿਵਸਥਾ ਦੇ ਤਿੰਨ ਹਿੱਸਿਆਂ’ਚ ਵੰਡਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਜਿਥੇ ਕਿਸਾਨਾਂ ਨੂੰ ਫਸਲਾਂ ਦੀ ਸਹੀ ਖਰੀਦ ਹੋਣ ਕਾਰਨ ਉਚਿਤ ਮੁੱਲ ਮਿਲੇਗਾ, ਉਥੇ ਸਹੀ ਮੈਨੇਜਮੈਂਟ ਨਾਲ ਬਰਬਾਦੀ ਘਟੇਗੀ ਤੇ ਅਨਾਜ ਨੂੰ ਗਰੀਬ ਤੋਂ ਗਰੀਬ ਲੋਕਾਂ ਚ ਸਰਕਾਰ ਅਸਾਨੀ ਨਾਲ ਵੰਡ ਵੀ ਸਕੇਗੀ।
ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਤੇ ਵਰ੍ਹਦਿਆਂ ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੀ ਏਬੀਸੀ ਪੂਰੀ ਕਰ ਲਈ ਹੈ ਜਿਵੇ. ਏ ਫਾਰ ਆਦਰਸ਼ ਘੁਟਾਲਾ, ਬੀ ਫਾਰ ਬੋਫੋਰਸ ਘੁਟਾਲਾ, ਸੀ ਫੋਰ ਕੋਲਾ ਘੁਟਾਲਾ ਆਦਿ ਅਤੇ ਹੈਰਾਨੀ ਦੀ ਗੱਲ ਹੈ ਕਿ ਅੱਜ ਕਾਂਗਰਸ ਦੂਜੀਆਂ ਪਾਰਟੀਆਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਰਹੀ ਹੈ। ਮੋਦੀ ਨੇ ਕਿਹਾ ਕਿ ਕਾਂਗਰਸ ਕਾਰਨ ਦੇਸ਼ 10 ਸਾਲ ਪਿਛੇ ਚਲਾ ਗਿਆ ਹੈ ਜਦਕਿ ਅੱਜ ਇਹ ਅਮਰੀਕਾ ਵਰਗੇ ਮੋਹਰੀ ਮੁਲਕਾਂ ਦੀ ਤਦਾਦ ’ਚ ਹੁੰਦਾ।
ਪੰਜਾਬ ਨਾਲ ਗੁਜਰਾਤ ਦਾ ਡੂੰਘੇ ਰਿਸ਼ਤਿਆਂ ਦੀ ਗ¤ਲ ਕਰਦਿਆਂ ਮੋਦੀ ਨੇ ਕਿਹਾ ਕਿ ਪੰਜ ਪਿਆਰਿਆਂ ’ਚੋਂ ਇਕ ਪਿਆਰਾ ਗੁਜਰਾਤ ਨਾਲ ਸਬੰਧਤ ਸੀ, ਇਸ ਲਈ ਗੁਜਰਾਤ ਦੀ ਧਰਤੀ ਨੂੰ ਵੀ ਪੰਜ ਪਿਆਰਿਆਂ ’ਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿੰਧ ਜਾਣ ਲਈ ਰਵਾਨਾ ਹੋਏ ਸਨ ਤਾਂ ਉਹ ਗੁਜਰਾਤ ’ਚ ਲਖਪਤ ਵਾਲੀ ਥਾਂ ’ਤੇ ਕਈ ਦਿਨ ਤੱਕ ਲਗਾਤਾਰ ਰਹੇ। ਇਥੇ ਉਨ੍ਹਾਂ ਦੀ ਯਾਦ ’ਚ ਇਤਹਾਸਕ ਗੁਰਦੁਆਰਾ ਵੀ ਸਥਾਪਤ ਹੈ।
ਪੰਜਾਬ ਸਿਰਫ ਪੰਜਾਬੀਆਂ ਦਾ ਹੀ ਨਹੀਂ ਹੈ। ਅੱਜ ਗੁਜਰਾਤ ਦੇ ਵਿਆਹਾਂ ਚ ਗੁਜਰਾਤੀ ਪਕਵਾਨ ਨਹੀਂ ਪੱਕਦੇ ਬਲਕਿ ਪੰਜਾਬੀ ਖਾਣਾ ਤੇ ਪੰਜਾਬੀ ਗੀਤ ਹੀ ਚੱਲਦੇ ਹਨ, ਸਿਰਫ ਗੁਜਰਾਤ ਹੀ ਨਹੀਂ ਪੂਰੇ ਭਾਰਤ ’ਚ ਅਜਿਹਾ ਹੀ ਹੈ।
ਪੰਜਾਬ ’ਚ ਅਕਾਲੀ ਭਾਜਪਾ ਗਠਜੋੜ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਰਿਸ਼ਤਾ ਅਸਲ ’ਚ ਸਿਆਸੀ ਨਹੀਂ ਬਲਕਿ ਪੰਜਾਬ ਦੀ ਸਮਾਜਕ ਏਕਤਾ ਦਾ ਰਿਸ਼ਤਾ ਹੈ। ਇਸੇ ਕਾਰਨ ਕਾਂਗਰਸ ਨੂੰ ਇਸ ਤੋਂ ਪ੍ਰੇਸ਼ਾਨੀ ਹੈ ਕਿਉਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਫੇਲ੍ਹ ਕਰ ਦਿੱਤਾ ਹੈ।
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਐਨਡੀਏ ਦੀ ਸਰਕਾਰ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਮੈਂ ਰਾਜ ਚਲਾਉਣਾ ਬਾਦਲ, ਦੇਵੀ ਲਾਲ ਅਤੇ ਬੰਸੀ ਲਾਲ ਵਰਗੇ ਆਗੂਆਂ ਤੋਂ ਸਿੱਖਿਆ ਹੈ। ਅੱਜ ਦੇਸ਼ ਨੂੰ ਮਜ਼ਬੂਤ ਅਗਵਾਈ ਦੀ ਲੋੜ ਹੈ ਅਤੇ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਐਨਡੀਏ ਦੀ ਸਰਕਾਰ ਆਉਣ ਤੇ ਭਾਵੇਂ ਤੁਸੀਂ ਮੈਨੂੰ ਪ੍ਰਧਾਨ ਮੰਤਰੀ ਬਣਾ ਦਿਓਂਗੇ ਪਰ ਮੈਂ ਇਕ ਚਪੜਾਸੀ ਦੀ ਤਰ੍ਹਾਂ ਦੇਸ਼ ਦੇ ਲੋਕਾਂ ਦੀ ਸੇਵਾ ਕਰਾਂਗਾ। ਦੇਸ਼ ਦੇ ਖਜ਼ਾਨੇ ਤੇ ਗਰੀਬਾਂ ਦਾ ਹੱਕ ਹੈ ਤੇ ਇਸ ਨੂੰ ਗਰੀਬਾਂ ਦੀ ਭਲਾਈ ਤੇ ਹੀ ਲਾਇਆ ਜਾਵੇਗਾ। ਕਿਸੇ ਵੀ ਪੰਜੇ ਦੇ ਹੱਥ ਮੈਂ ਇਸ ਖਜ਼ਾਨੇ ਤੱਕ ਨਹੀਂ ਪੁੱਜਣ ਦਿਆਂਗਾ ਤੇ ਹਰ ਵਰਗ ਦੀ ਤਰੱਕੀ ਦੇ ਨਾਲ ਨਾਲ ਦੇਸ਼ ਤੇ ਦੇਸ਼ ਦੇ ਲੋਕਾਂ ਦੀ ਤਰ¤ਕੀ ਮੇਰਾ ਮੁ¤ਖ ਨਿਸ਼ਾਨਾ ਹੋਵੇਗੀ।