Skip to content
Independent perspectives. Global stories.
BREAKING

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੰਭਾਲਿਆ ਲਾਡੀ ਸ਼ੈਰੋਵਾਲੀਆ ਦੇ ਹੱਕ ਵਿੱਚ ਮੋਰਚਾ

Share this story

ਮਹਿਤਪੁਰ, 16 ਮਈ (ਅਸ਼ੋਕ ਚੌਹਾਨ)- ਹਲਕਾ ਸ਼ਾਹਕੋਟ ਦੀ ਜਿਮਨੀ ਚੋਣਾ ਨੂੰ ਮੱਦੇ ਨਜ਼ਰ ਰਖੱਦੇ ਹੋਏ ਅੱਜ ਨਗਰ ਪੰਚਾਇਤ ਮਹਿਤਪੁਰ ਵਿੱਚ ਹਲਕਾ ਸ਼ਾਹਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੈਰੋਵਾਲੀਆ ਦੇ ਹੱਕ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਚੋਣ ਪ੍ਰਚਾਰ ਲਈ ਮੋਰਚਾ ਸੰਭਾਲਿਆ । ਮੰਤਰੀ ਧਰਮਸੋਤ ਨੇ ਪੱਤਕਾਰਾ ਨੂੰ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਕਾਂਗਰਸ ਹਾਈ ਕਮਾਂਡ ਨੇ ਮੇਰੇ ਡਿਊਟੀ ਹਲਕਾ ਸ਼ਾਹਕੋਟ ਦੀ ਜਿਮਨੀ ਚੋਣਾ ਵਿੱਚ ਲਗਾਈ ਹੈ ਮੈ ਇਹ ਸੀਟ ਲਾਡੀ ਸ਼ੈਰੋਵਾਲੀਆ ਨੂੰ ਜਿਤਾਅ ਕੇ ਹੀ ਇਥੋ ਪਰਤਾਗਾ ਲਾਡੀ ਸ਼ੈਰੋਵਾਲੀਆ ਦੇ ਪੱਖ ਵਿੱਚ ਬੋਲਦੇ ਕਿਹਾ ਕਿ ਭਾਵੇ ਸਾਲ 2017 ਵਿੱਚ ਹਲਕਾ ਸ਼ਾਹਕੋਟ ਤੋ ਹਰਦੇਵ ਸਿੰਘ ਲਾਡੀ ਸ਼ੈਰੋਵਾਲੀਆ ਹਾਰ ਗਏ ਸਨ ਪਰ ਉਨਾਂ ਨੇ ਹਲਕਾ ਸ਼ਾਹਕੋਟ ਦੇ ਲੋਕਾ ਦੀ ਸੇਵਾ ਕਰਨੀ ਨਹੀ ਛੱਡੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋ ਹਲਕਾ ਸ਼ਾਹਕੋਟ ਦੇ ਵਿਕਾਸ ਲਈ ਕਰੋੜਾ ਰੁਪਏ ਦੀ ਗ੍ਰਾਂਟ ਲੈ ਕੇ ਆਇਆ ਅਤੇ ਹਲਕਾ ਸ਼ਾਹਕੋਟ ਦੇ ਪਿੰਡਾ ਨੂੰ ਵਿਕਾਸ ਵਾਸਤੇ ਚੈਕ ਵੀ ਪ੍ਰਦਾਨ ਕੀਤੇ ਹਨ। ਲਾਡੀ ਸ਼ੈਰੋਵਾਲੀਆ ਦੀ ਮੇਹਨਤ ਅਤੇ ਹਲਕੇ ਪ੍ਰਤੀ ਲਗਨ ਦੇਖ ਕੇ ਦੁਆਰਾ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਇਹ ਵੀ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2002 ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋ ਪੰਜਾਬ ਦੇ ਜਨਤਾ ਦੀ ਸੇਵਾ ਕੀਤੀ ਸੀ ਉਸ ਸਮੇ ਪੰਜਾਬ ਦੀ ਵਿਕਾਸ ਮੁੰਹੋ ਆਪ ਬੋਲਦਾ ਸੀ ਪਰ ਬਾਅਦ ਵਿੱਚ ਅਕਾਲੀਆ ਨੇ ਪੰਜਾਬ ਨੂੰ ਇੰਨਾਂ ਲੁਟਿਆ ਕਿ ਪੰਜਾਬ ਉਪਰ ਕਰੋੜਾ ਵਿੱਚ ਕਰਜ਼ਾ ਕਰ ਗੇ ਫਿਰ ਮੁੱਖ ਮੰਤਰੀ ਕੈਪਟਨ ਅੰਮਰਿੰਦਰ ਸਿੰਘ ਨੇ ਪੰਜਾਬ ਦੀ ਕਮਾਨ ਸੰਭਾਲੀ ਹੈ ਅਤੇ ਸਾਲ ਦੇ ਪਹਿਲੇ ਗੇੜ ਵਿੱਚ ਕਿਸਾਨਾ ਦੇ ਕਰਜ਼ੇ ਮਾਫ ਕਰਨ ਦੀ ਮੁਹੇਮ ਚਲਾ ਦਿੱਤੀ ਜਿਸ ਵਿੱਚ ਕਿਸਾਨਾ ਦਾ ਦੋ ਲੱਖ ਤੱਕ ਕਰਜ਼ਾ ਮਾਫ ਕੀਤਾ। ਇਸ ਮੌਕੇ ਉਨਾਂ ਨਾਲ ਐਮ ਐਲ ਏ ਯੂਨੀਅਰ ਬਾਵਾ ਹੈਨਰੀ,ਐਮ ਐਲ ਏ ਅਰੂਣ ਡੋਗਰਾ, ਵਰਿੰਦਰ ਸ਼ਰਮਾਂ, ਹਰਦੇਵ ਸਿੰਘ ਸੋ ਸਿੰਘ ਆਦਿ ਹਾਜਰ ਸਨ।

WRITTEN BY