Skip to content
Independent perspectives. Global stories.
BREAKING

ਲਿਬਰਲ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਲੜੇਗੀ : ਬਾਬਾ ਰਣਜੀਤ ਸਿੰਘ

Share this story

ਧੂਰੀ, 16 ਮਈ (ਸਨੀ, ਅਨਵਰ)- ਲਿਬਰਲ ਪਾਰਟੀ ਇੰਡੀਆ ਦੀ ਮੀਟਿੰਗ ਪੰਜਾਬ ਪ੍ਰਧਾਨ ਦੀ ਪ੍ਰਧਾਨਗੀ ਹੇਠ ਧੂਰੀ ਹਲਕੇ ਦੇ ਪਿੰਡ ਜਹਾਂਗੀਰ ਵਿਖੇ ਪ੍ਰਧਾਨ ਜਥੇਦਾਰ ਪ੍ਰਗਟ ਸਿੰਘ ਦੀ ਨਿਯੁਕਤੀ ਸਮੇਂ ਹੋਈ। ਜਿਸ ਵਿਚ ਆਲ ਇੰਡੀਆ ਜਰਨਲ ਸਕੱਤਰ ਸੰਤ ਸੁਖਪਾਲ ਸਿੰਘ,ਸ਼ਿੰਦਰ ਸਿੰਘ ਪੰਜਾਬ ਇੰਚਾਰਜ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਿਤ ਕਰਦਿਆਂ ਪੰਜਾਬ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਪਾਰਟੀ ਦੇ ਨੈਸ਼ਨਲ ਪ੍ਰਧਾਨ ਡਾ ਐਚ.ਐਸ.ਪੰਨੂ ਵੱਲੋਂ ਨਵੀਂ ਸੋਚ ਦੇ ਆਧਾਰ ਤੇ ਭਾਰਤ ਅੰਦਰ ਖ਼ੁਸ਼ਹਾਲੀ ਅਤੇ ਵਿਕਾਸ ਦੀਆ ਯੋਜਨਾਵਾਂ ਨਾਲ ਭਾਰਤ ਨੂੰ ਖ਼ੁਸ਼ਹਾਲ ਕਰਨ ਦਾ ਜੋ ਐਲਾਨ ਕੀਤਾ ਹੈ। ਇਸੇ ਤਹਿਤ ਪੰਜਾਬ ਅੰਦਰ ਪਾਰਟੀ ਭਰਤੀ ਪ੍ਰਕਿਆ ਬੜੇ ਜ਼ੋਰਾਂ ਸ਼ੋਰਾ ਨਾਲ ਆਰੰਭ ਹੋਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਪਾਰਟੀ ਪੰਜਾਬ ਅੰਦਰ ਤੀਜੀ ਧਿਰ ਵੱਜੋ ਉਭਰ ਕੇ ਅੱਗੇ ਆਵੇਗੀ। ਇਸ ਸਮੇਂ ਸੰਤ ਸੁਖਪਾਲ ਸਿੰਘ ਨੇ ਕਿਹਾ ਪੰਜਾਬ ਅੰਦਰ ਨੀਤੀ ਨਹੀਂ ਸਕੀਮਾਂ ਨਾਲ ਰਾਜ ਕਰਨ ਦੀ ਪ੍ਰਕਿਆ ਚੱਲੀ ਆ ਰਹੀ ਹੈ। ਪੰਜਾਬ ਸਰਕਾਰਾਂ ਦੀ ਗੰਦੀ ਰਾਜਨੀਤੀ ਕਾਰਨ ਪੰਜਾਬ ਦੇ ਨੌਜਵਾਨ ਬੇਰੁਜ਼ਗਾਰ ਹੋ ਗਏ ਹਨ। ਪੰਜਾਬ ਅੰਦਰ ਇੰਡਸਟਰੀ,ਵਪਾਰੀ ਵਰਗ,ਕਿਸਾਨਾਂ ਅਤੇ ਸਰਕਾਰੀ ਮੁਲਾਜ਼ਮਾਂ ਦਾ ਸ਼ੋਸ਼ਣ ਹੋ ਰਿਹਾ ਹੈ। ਭਾਰਤ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਅੱਛੇ ਦਿਨਾਂ ਦੀ ਸ਼ੁਰੂਆਤ ਦਾ ਆਗਾਜ਼ ਦਿੱਤਾ ਸੀ ਉਸ ਵਿਚ ਪ੍ਰਧਾਨ ਮੰਤਰੀ ਸਾਹਿਬ ਅਤੇ ਭਾਜਪਾ ਵਾਲਿਆਂ ਦੇ ਜ਼ਰੂਰ ਅੱਛੇ ਦਿਨ ਆ ਗਏ ਹਨ ਪਰ ਭਾਰਤ ਦੀ ਜਨਤਾ ਉਸ ਤੋ ਵੀ ਵੱਧ ਦੁੱਖ ਸਹਾਰ ਰਹੀ ਹੈ। ਭਾਰਤ ਅੰਦਰ ਤੀਜੀ ਰਾਜਨੀਤੀ ਵਾਲੇ ਰਾਜ ਦੀ ਜ਼ਰੂਰਤ ਹੈ ਅਤੇ ਭਾਰਤ ਦੀ ਜਨਤਾ ਆਉਣ ਵਾਲੇ ਸਮੇਂ ਵਿਚ ਰਾਜ ਪਲਟਾ ਕਰੇਗੀ। ਇਸ ਸਮੇਂ ਪਾਰਟੀ ਦੇ ਸੀਨੀਅਰ ਮ੍ਰੀਤ ਪ੍ਰਧਾਨ ਪੰਜਾਬ ਸਤਿੰਦਰ ਸਿੰਘ, ਨਿਰਭੈ ਸਿੰਘ, ਸੁਰਜੀਤ ਸਿੰਘ, ਬਲਜੀਤ ਸਿੰਘ, ਕੁਲਵੰਤ ਸਿੰਘ, ਸੁਖਜੀਵਨ ਸਿੰਘ, ਜਗਵੀਰ ਸਿੰਘ ਮੋਗਾ ਆਦਿ ਸ਼ਾਮਲ ਸਨ।

WRITTEN BY