ਉਚ ਪਧਰੀ ਕਮੇਟੀ ਕਰੇਗੀ ਜਾਂਚ : ਰਵਨੀਤ ਸਿੰਘ ਬਿੱਟੂ
ਲੁਧਿਆਣਾ, 14 ਮਈ (ਹਨੀਸ਼ ਕਪੂਰ ਹਨੀ)- ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿਟੂ ਨੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਕਮਿਸ਼ਨਰ ਸ੍ਰ. ਜਸਕਿਰਨ ਸਿੰਘ ਅਤੇ ਹੋਰ ਸੰਬੰਧਤ ਅਧਿਕਾਰੀਆਂ ਨੂੰ ਨਾਲ ਲੈ ਕੇ ਅਜ ਸਥਾਨਕ ਗਿਲ ਚੌਕ ਸਥਿਤ ਫਲਾਈਓਵਰ ਦੇ ਉਸ ਹਿਸੇ ਦਾ ਜਾਇਜ਼ਾ ਲਿਆ, ਜਿਸ ਹਿਸੇ ਦੀ ਇਕ ਕੰਧ (ਰੀਟੇਨਿੰਗ ਵਾਲ) ਟੁਟ ਗਈ ਹੈ।ਫਲਾਈਓਵਰ ਬਣਨ ਦੇ ਮਹਿਜ਼ ਕੁਝ ਸਾਲਾਂ ਵਿਚ ਇਸ ਪੁਲ ਨੂੰ ਹੋਏ ਨੁਕਸਾਨ ਨੂੰ ਗੰਭੀਰਤਾ ਨਾਲ ਲੈਂਦਿਆਂ ਸ੍ਰ. ਬਿਟੂ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਅਤੇ ਇਸ ਮਾਮਲੇ ਦੀ ਜਾਂਚ ਉਚ ਪਧਰੀ ਕਮੇਟੀ ਵਲੋਂ ਕਰਵਾਈ ਜਾਵੇਗੀ। ਇਸ ਕਮੇਟੀ ਵਿਚ ਆਈ. ਏ. ਐਸ., ਪੀ. ਸੀ. ਐਸ. ਅਧਿਕਾਰੀ, ਨਗਰ ਨਿਗਮ ਲੁਧਿਆਣਾ, ਗਲਾਡਾ ਅਤੇ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਤਕਨੀਕੀ ਅਧਿਕਾਰੀ ਸ਼ਾਮਿਲ ਕੀਤੇ ਜਾਣਗੇ। ਸ੍ਰ. ਬਿਟੂ ਨੇ ਕਿਹਾ ਕਿ ਉਨ•ਾਂ ਨੇ ਇਸ ਬਾਰੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਜੋ ਇਸ ਫਲਾਈਓਵਰ ਦੀ ਮੈਂਟੀਨੈਂਸ ਦੇਖ ਰਹੀ ਹੈ) ਨਾਲ ਗਲ ਕੀਤੀ ਹੈ, ਜਿਨ•ਾਂ ਨੇ ਕਿਹਾ ਹੈ ਕਿ ਉਹਨਾਂ ਦੇ ਤਕਨੀਕੀ ਮਾਹਿਰ ਆ ਰਹੇ ਹਨ, ਜੋ ਕਿ ਸਥਿਤੀ ਦਾ ਜਾਇਜ਼ਾ ਲੈ ਕੇ ਰਿਪੋਰਟ ਪੇਸ਼ ਕਰਨਗੇ।ਸ੍ਰ. ਬਿਟੂ ਨੇ ਪਿਛਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਦੀ ਮਾੜੀ ਕਾਰਗੁਜ਼ਾਰੀ ‘ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਹੀ ਨੀਅਤ ਅਤੇ ਦੇਖ-ਰੇਖ ਵਿਚ ਵਿਕਾਸ ਪ੍ਰੋਜੈਕਟ ਨੇਪਰੇ ਚੜਾਏ ਹੁੰਦੇ ਤਾਂ ਅਜਿਹੇ ਨੁਕਸਾਨ ਨਹੀਂ ਹੋਣੇ ਸਨ। ਉਨ•ਾਂ ਕਿਹਾ ਕਿ ਇਸ ਨੁਕਸਾਨ ਲਈ ਜੋ ਵੀ ਅਧਿਕਾਰੀ ਜਾਂ ਧਿਰ ਦੋਸ਼ੀ ਪਾਈ ਜਾਵੇਗੀ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।



