Skip to content
Independent perspectives. Global stories.
BREAKING

ਪੁਰਾਣੀ ਰੰਜਿਸ ਦੇ ਚੱਲਦਿਆ ਨੌਜਵਾਨ ਦਾ ਕਤਲ

Share this story

ਰਾਮਪੁਰਾ ਫੂਲ, 14 ਮਈ (ਲੱਖਾ ਹਰੀ, ਮਨਦੀਪ ਢੀਂਗਰਾ)- ਮਹਿਰਾਜ ਕਸਬੇ ਅੰਦਰ ਪੁਰਾਣੀ ਰੰਜਿਸ ਦੇ ਚੱਲਦਿਆ ਨੌਜਵਾਨ ਦਾ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਪ੍ਰਾਪਤ ਜਾਣਕਾਰੀ ਅਨੁਸਾਰ ਬੂਟਾ ਸਿੰਘ ਪੁੱਤਰ ਮੋਦਨ ਸਿੰਘ ਵਾਸੀ ਮਹਿਰਾਜ ਭੱਠੇ ਤੇ ਕੰਮ ਕਰਦਾ ਸੀ ਹਰ ਰੋਜ ਦੀ ਤਰ੍ਹਾ ਬੂਟਾ ਸਿੰਘ ਸਵੇਰੇ 3 ਵਜੇ ਦੇ ਕਰੀਬ ਆਪਣੇ ਮੋਟਰਸਾਈਕਲ ਤੇ ਦੋ ਮਜਦੂਰ ਸਾਥੀਆ ਨਾਲ ਸਵਾਰ ਹੋ ਕੇ ਭੱਠੇ ਤੇ ਕੰਮ ਕਰਨ ਲਈ ਜਾ ਰਿਹਾ ਸੀ ਜਦੋ ਉਹ ਕੋਠੇ ਮੱਲੂਆਣਾ ਨਜਦੀਕ ਪਹੁੰਚੇ ਤਾ ਸਾਹਮਣੇ ਤੋ ਕਾਲਾ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਸੋਲ ਪੱਤੀ ਮਹਿਰਾਜ ਆਪਣੇ ਸਾਥੀਆ ਨਾਲ ਖੜਾ ਸੀ ਜਿੰਨ੍ਹਾ ਨੇ ਬੂਟਾ ਸਿੰਘ ਤੇ ਡਾਗਾਂ,ਰਾੜਾ ਤੇ ਤੇਜਧਾਰ ਹਥਿਆਰਾ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਤੇ ਬੂਟਾ ਸਿੰਘ ਨੂੰ ਜਖਮੀ ਹਾਲਤ ਵਿੱਚ ਗਊਸਾਲਾ ਨੇੜੇ ਸੁੱਟ ਕੇ ਫਰਾਰ ਹੋ ਗਏ ਲੋਕਾਂ ਦੀ ਮਦਦ ਨਾਲ ਬੂਟਾ ਸਿੰਘ ਨੁੰ ਆਦੇਸ ਹਸਪਤਾਲ ਭੁੱਚੋ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ  ਮੌਤ ਹੋ ਗਈ ਬੂਟਾ ਸਿੰਘ ਦੇ ਦੋਸਤਾ ਨੇ ਦੱਸਿਆ ਕਿ ਬੂਟਾ ਸਿੰਘ ਅਤੇ ਕਾਲਾ ਸਿੰਘ ਦੀ ਇਸ ਤੋ ਪਹਿਲਾ ਵੀ ਹੱਥੋਪਾਈ ਹੋਈ ਸੀ ਜਿਸ ਕਾਰਨ ਕਾਲਾ ਸਿੰਘ ਨੇ ਪੁਰਾਣੀ ਰੰਜਿਸ ਤਹਿਤ ਘਟਨਾ ਨੁੰ ਅੰਜਾਮ ਦਿੱਤਾ ਪੁਲਿਸ ਨੇ ਮ੍ਰਿਤਕ ਦੀ ਪਤਨੀ ਰਾਜਵਿੰਦਰ ਕੋਰ ਦੇ ਬਿਆਨਾਂ ਦੇ ਅਧਾਰ ਤੇ ਕਾਲਾ ਸਿੰਘ ਅਤੇ 10 ਨਾਮਲੂਮ ਵਿਅਕਤੀਆ ਖਿਲਾਫ ਮਾਮਲਾ ਦਰਜ ਕਰ ਲਿਆ।

WRITTEN BY