ਅੰਮ੍ਰਿਤਸਰ, 14 ਮਈ (ਸੁਨੀਲ ਗੁਪਤਾ, ਰਾਜੇਸ਼ ਡੈਨੀ)- ਅੱਜ ਐਸ.ਪੀ.ਸੀ.ਏ. ਅੰਮ੍ਰਿਤਸਰ ਦੇ ਕਾਰਜਕਾਰੀ ਮੈਂਬਰਾਂ ਦੀ ਮੀਟਿੰਗ ਜਿਲ੍ਹਾ ਪ੍ਰੀਸ਼ਦ, ਅੰਮ੍ਰਿਤਸਰ ਦੇ ਮੀਟਿੰਗ ਹਾਲ ਵਿਚ ਡਿਪਟੀ ਕਮਿਸ਼ਨਰ ਸ਼੍ਰੀ ਕਮਲਦੀਪ ਸਿੰਘ ਸੰਘਾ ਜੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਐਸ.ਪੀ.ਸੀ.ਏ. ਦੇ ਕੰਮ ਨੂੰ ਸਹੀ ਢੰਗ ਨਾਲ ਚਲਾਉਣ ਅਤੇ ਸੰਸਥਾ ਦੀ ਮਾਲੀ ਹਾਲਤ ਨੂੰ ਸੁਧਾਰਨ ਲਈ ਵੱਖ ਵੱਖ ਕਾਰਜਕਾਰੀ ਮੈਂਬਰਾਂ ਵਲੋਂ ਸੁਝਾਅ ਦਿੱਤੇ ਗਏ।
ਸ੍ਰ: ਸੰਘਾ ਨੇ ਸੰਸਥਾ ਦੀ ਮਾਲੀ ਹਾਲਤ ਸੁਧਾਰਨ ਲਈ ਪਸ਼ੂ ਪ੍ਰੇਮੀਆਂ ਨੂੰ ਬਤੌਰ ਨਵੇਂ ਮੈਂਬਰ ਬਣਾਏ ਜਾਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੰਸਥਾ ਬੀਮਾਰ ਅਤੇ ਜਖਮੀ ਹੋਏ ਜਾਨਵਰਾਂ ਦਾ ਇਲਾਜ ਕਰਦੀ ਹੈ। ਇਸ ਮੌਕੇ ਡਾ: ਰਾਜੇਸ਼ ਕੁਮਾਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੇ ਦੱਸਿਆ ਕਿ ਜਖ਼ਮੀ ਹੋਏ ਜਾਨਵਰਾਂ ਦਾ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਉਸੇ ਜਗ੍ਹਾ ਤੇ ਛੱਡ ਦਿੱਤਾ ਜਾਂਦਾ ਹੈ। ਜਿਥੋਂ ਉਨ੍ਹਾਂ ਨੂੰ ਲਿਆਂਦਾ ਜਾਂਦਾ ਹੈ। ਮੀਟਿੰਗ ਵਿਚ ਸ਼੍ਰੀ ਵਿਕਾਸ ਹੀਰਾ ਜੀ, ਐਸ.ਡੀ.ਐਮ.-11, ਜਨਰਲ ਸੱਕਤਰ ਡਾ. ਰਾਜੇਸ਼ ਕੁਮਾਰ ਡੋਗਰਾ (ਡਿਪਟੀ ਡਾਇਰੈਕਟਰ,ਪਸ਼ੂ ਪਾਲਣ), ਸ਼੍ਰੀਮਤੀ ਕਿਰਨ ਕਨੌਜੀਆ, ਮਿਸ ਵਨੀਤ ਰੰਧਾਵਾ, ਸ਼੍ਰੀ ਨਿਤੇਸ਼ ਸਿੰਗਲਾ, ਸ਼੍ਰੀ ਸਿਧਾਰਥ ਰਾਠੌਰ, ਸ਼੍ਰੀ ਰਵੀ ਮਲਹੋਤਰਾ, ਸ਼੍ਰੀ ਸੁਭਾਸ਼ ਸਿੰਗਲਾ, ਸ਼੍ਰੀ ਕ੍ਰਿਸ਼ਨ ਲਾਲ ਅਤੇ ਸ਼੍ਰੀਮਤੀ ਰੁਪਿੰਦਰਪਾਲ ਕਾਰਜਕਾਰੀ ਮੈਂਬਰ ਸਾਹਿਬਾਨ ਨੇ ਹਿੱਸਾ ਲਿਆ।
ਪਸ਼ੂ ਪ੍ਰੇਮੀਆਂ ਨੂੰ ਬਤੌਰ ਨਵੇਂ ਮੈਂਬਰ ਐਸ.ਪੀ.ਸੀ.ਏ. ਵਿਚ ਸ਼ਾਮਲ ਕੀਤਾ ਜਾਵੇ : ਡੀਸੀ ਅੰਮ੍ਰਿਤਸਰ



