ਫਤਿਹਗੜ੍ਹ ਚੂੜੀਆਂ, 14 ਮਈ (ਪੰਕਜ ਪਾਂਧੀ)- ਫਤਿਹਗੜ੍ਹ ਚੂੜੀਆਂ ਤੋਂ ਇਕ ਕਿਲੋਮੀਟਰ ਦੂਰੀ ਤੇ ਸਥਿਤ ਪਿੰਡ ਦਾਦੂਯੋਧ ਵਾਸੀਆਂ ਨੇ ਇਕਜੁਟ ਹੋ ਕੇ ਪਿੰਡ ਚੋਂ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਦਾ ਐਲਾਨ ਕੀਤਾ ਇਸ ਵਿਸ਼ੇ ਤੇ ਪਿੰਡ ਦਾਦੂਜੋਧ ਦੇ ਗੁਰਦੁਆਰਾ ਸਾਹਿਬ ਵਿਚ ਰਾਜਨੀਤੀ ਤੋਂ ਉਪਰ ਉਠ ਕੇ ਪਿੰਡ ਵਾਸੀਆਂ ਦਾ ਇਕਠ ਹੋਇਆ ਵਡੀ ਗਿਣਤੀ ਵਿਚ ਬਚੇ ਤੇ ਬਜ਼ੁਰਗ ਸਭ ਲੋਕ ਸ਼ਾਮਲ ਹੋਏ ਇਸ ਮੌਕੇ ਤੇ ਵਖ ਵਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਦਾਦੂ ਜੋਧ ਵਿਚ ਨਸ਼ੇ ਦੇ ਰੁਝਾਨ ਨੂੰ ਰੋਕਣ ਲਈ ਅਸੀਂ ਸਾਰੇ ਇਕਜੁਟ ਹਾਂ ਤੇ ਪਿੰਡ ਵਿਚ ਨਸ਼ੇ ਵੇਚਣ ਵਾਲਿਆਂ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਇਸ ਮੌਕੇ ਤੇ ਪਿੰਡ ਵਾਸੀਆਂ ਵਲੋਂ ਪਿੰਡ ਵਿਚ ਨਸ਼ੇ ਦੇ ਖ਼ਾਤਮੇ ਲਈ 13 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਇਸ ਮੌਕੇ ਤੇ ਕਥਾ ਵਾਚਕ ਭਾਈ ਸ਼ਰਨਜੀਤ ਸਿੰਘ. ਨਿਸ਼ਾਨ ਸਿੰਘ ਦਾਦੂਯੋਧ ਪ੍ਰਧਾਨ ਕੁਲਦੀਪ ਸਿੰਘ ਕਾਨੂੰਗੋ. ਸੁਲਖਣ ਸਿੰਘ ਦਾਦੂਜੋਧ ਜਗਤਾਰ ਸਿੰਘ .ਪ੍ਰਗਟ ਸਿੰਘ .ਰਾਜ ਬਹਾਦਰ ਸਿੰਘ ਸੁਰਜੀਤ ਸਿੰਘ .ਗੁਰਮੀਤ ਸਿੰਘ. ਹਰਜਿੰਦਰ ਸਿੰਘ. ਡਾ ਗੁਰਚਰਨ ਸਿੰਘ .ਬਾਬਾ ਗੁਰਦਿਆਲ ਸਿੰਘ .ਹਰਿੰਦਰ ਸਿੰਘ ਤੇ ਹੋਰ ਵੀ ਪਿੰਡ ਵਾਸੀ ਵਡੀ ਗਿਣਤੀ ਵਿਚ ਉਥੇ ਹਾਜ਼ਰ ਸਨ
ਪਿੰਡ ਦਾਦੂਯੋਧ ਦੇ ਵਾਸੀ ਨਸ਼ਿਆਂ ਵਿਰੁੱਧ ਹੋਏ ਇਕਜੁੱਟ



