Skip to content
Independent perspectives. Global stories.
BREAKING

ਸ਼ਹੀਦ ਹੌਲਦਾਰ ਰਜਿੰਦਰ ਮਿਨਹਾਸ ਦਾ ਜਦੀ ਪਿੰਡ ’ਚ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

Share this story

ਕਾਹਨੂੰਵਾਨ, 13 ਮਈ (ਡਾ.ਜਸਪਾਲ ਸਿੰਘ ਭਿਟੇਵਡ)-ਬੀਤੇ ਦਿਨੀ ਨੇੜਲੇ ਪਿੰਡ ਕੋਟ ਖਾਨ ਮੁਹੰਮਦ ਦਾ ਫੋਜੀ ਜਵਾਨ ਅਸਾਮ ਦੇ ਸ਼ਹਿਰ ਦੀਮਾਪੁਰ ਚ ਗੋਲੀਬਾਰੀ ਚ ਮੌਤ ਹੋ ਗਈ ਸੀ।ਬੀਤੀ ਸ਼ਾਮ ਮਿਰਤਕ ਸ਼ਹੀਦ ਰਜਿੰਦਰ ਸਿੰਘ ਮਿਨਹਾਸ ਦੀ ਲਾਸ਼ ਅਸਾਮ ਤੋਂ ਤਿਬੜੀ ਛਾਉਣੀ ਵਿਚ ਪਹੁੰਚ ਗਈ ਸੀ।ਅਜ ਸਵੇਰ ਦੇ ਸਮੇ ਮਿਰਤਕ ਜਵਾਨ ਦੇ ਪਿੰਡ ਕੋਟ ਖਾਨ ਮੁਹੰਮਦ ਚ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ਚ ਅੰਤਿਮ ਸੰਸਕਾਰ ਕਰ ਦਿਤਾ ਗਿਆ।ਇਸ ਮੌਕੇ ਹਲਕਾ ਕਾਦੀਆਂ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਵੀ ਸ਼ਹੀਦ ਰਜਿੰਦਰ ਸਿੰਘ ਨੂੰ ਸਰਧਾਂਜਲੀ ਦੇਣ ਲਈ ਪਹੁੰਚੇ।ਇਸ ਮੌਕੇ ਸਮਸਾਨ ਘਾਟ ਚ ਰਜਿੰਦਰ ਸਿੰਘ ਨੂੰ ਪਰਿਵਾਰ ਦੇ ਰਿਸ਼ਤੇਦਾਰ ਅਤੇ ਇਲਾਕੇ ਦੇ ਲੋਕ ਸੈਕੜਿਆਂ ਦੀ ਗਿਣਤੀ ਵਿਚ ਸ਼ਰਧਾਂਜਲੀ ਦੇਣ ਪਹੁੰਚੇ।ਇਸ ਮੌਕੇ ਮਿਰਤਕ ਦੀ ਪਤਨੀ ਭੈਣ ਅਤੇ ਮਾਂ ਸ਼ਕੁੰਤਲਾ ਦੇਵੀ ਦੇ ਕੀਰਨੇ ਹਰ ਇਕ ਦੀ ਅਖ ਨਮ ਕਰ ਰਹੇ ਸਨ।ਮਿਰਤਕ ਦੀ ਪਤਨੀ ਬਿੰਦੂ ਰਾਣੀ ਪਤੀ ਦੀ ਚਿਖਾ ਵਲ ਬਾਰ ਬਾਰ ਆਪਣੇ ਬਚਿਆਂ ਸਮੇਤ ਜਾ ਰਹੀ ਸੀ।ਰਜਿੰਦਰ ਦੇ ਬਜ਼ੁਰਗ ਪਿਤਾ ਬਲਵਾਨ ਸਿੰਘ ਅਤੇ ਭਰਾ ਸੋਨੂ ਮਿਨਹਾਸ ਵੀ ਰਜਿੰਦਰ ਦੀ ਬਹਾਦਰੀ ਅਤੇ ਮੌਤ ਦੇ ਸਾਂਝੇ ਦੁਖ ਵਿਚ ਅੰਤਿਮ ਵਿਦਾਇਗੀ ਦੇਣ ਆਏ ਲੋਕਾਂ ਦੀ ਹਮਦਰਦੀ ਅਤੇ ਹੌਸਲਾ ਕਬੂਲ ਰਹੇ ਸਨ।ਸ਼ਹੀਦ ਰਜਿੰਦਰ ਦੀ ਚਿਤਾ ਨੂੰ ਅਗ ਉਹਨ ਦੇ ਪੁਤਰ ਅਨੀਕੇਤ ਮਿਨਹਾਸ ਅਤੇ ਭਰਾ ਦਵਿੰਦਰ ਮਿਨਹਾਸ ਨੇ ਦਿਤੀ।ਇਸ ਮੌਕੇ ਠਾਕਰ ਬਲਰਾਜ ਸਿੰਘ,ਠਾਕਰ ਕੁਲਵੰਤ ਸਿੰਘ ਭੈਣੀ ਖਾਦਰ,ਚੈਂਚਲ ਸਿੰਘ ਚੇਅਰਮੈਨ, ਸਰਪੰਚ ਗੁਰਪ੍ਰੀਤ ਸਿੰਘ ਰਿਆੜ, ਮੇਜਰ ਸਿੰਘ, ਕੈਪਟਨ ਸੁਖਵਿੰਦਰ ਸਿੰਘ, ਠਾਕਰ ਕਰਨ ਸਿੰਘ, ਸਰਪੰਚ ਨਿਸ਼ਾਨ ਸਿੰਘ, ਜਗਤਾਰ ਸਿੰਘ ਦਾਰਾ, ਸਰਪੰਚ ਅਜੀਤ ਸਿੰਘ, ਜਸਬੀਰ ਬਾਜਵਾ, ਅੰਮ੍ਰਿਤਪਾਲ ਸੈਣੀ, ਮਨੋਹਰ ਸਿੰਘ ਸੈਣੀ, ਗੁਚਰਨ ਗਾਂਧੀ,ਰਮੇਸ਼ ਲਾਲ ਸ਼ਰਮਾ, ਉਤਮ ਸਿੰਘ ਮਿਨਹਾਸ, ਨਰਿੰਦਰ ਸਿੰਘ ਨਿਕਾ, ਪਟਵਾਰੀ ਸਤਿੰਦਰ ਸਿੰਘ, ਸੰਪੂਰਨ ਸਿੰਘ, ਸਰਪੰਚ ਸਤਪਾਲ ਸਿੰਘ, ਰਜਿੰਦਰ ਸ਼ਰਮਾ ਆਦਿ ਵੀ ਹਾਜ਼ਰ ਸ਼ਨ।

WRITTEN BY