ਸੱਚੇ ਲੀਡਰ

ਉਹ ਹਸਪਤਾਲ ਵਿੱਚ ਹਮੇਸ਼ਾ ਹੀ ਕੋਈ ਨਾ ਕੋਈ ਮੁਸੀਬਤ ਡਾਕਟਰਾਂ ਅਤੇ ਨਰਸਾਂ ਵਾਸਤੇ ਖੜੀ ਕਰੀ ਰੱਖਦਾ ਸੀ। ਭਾਵੇਂ ਕਿ ਜਿਅਦਾਤਰ ਡਾਕਟਰ ਉਹੀ ਸਨ ਜਿਹਨਾਂ ਦੀਆਂ ਪਤਨੀਆਂ ਇਸੇ ਸ਼ਹਿਰ ਵਿੱਚ ਪ੍ਰੈਕਟਿਸ ਕਰਦੀਆਂ ਸਨ। ਇੱਥੋਂ ਤੱਕ ਕਿ 90 ਪ੍ਰਤੀਸਤ ਡਾਕਟਰ ਮਰੀਜ਼ਾਂ ਨੂੰ ਪ੍ਰਾਈਵੇਟ ਆਪਣੀ ਕਲੀਨਿਕ ਵਿੱਚ ਭੇਜਦੇ ਸਨ। ਸਰਜਰੀ ਦਾ, ਐਲਥੀਜੀਆਂ ਦਾ, ਸਕਿਨ ਦਾ ਅਤੇ ਈ. ਐ¤ਨ. ਟੀ. ਦੇ ਡਾਕਟਰ ਜਿਆਦਾ ਸਮਾਂ ਆਪਣੀਆਂ ਪਤਨੀਆਂ ਦੀਆਂ ਕਲੀਨਿਕਾਂ ਵਿੱਚ ਹੀ ਕੰਮ ਕਰਦੇ ਸਨ। ਹੁਣ ਤਾਂ ਫਾਰਮਾਸਿਸਟਾ ਅਤੇ ਡੀ. ਐ¤ਮ. ਐ¤ਲ. ਟੀ. ਵਾਲਿਆ ਨੇ ਵੀ ਆਪਣੀਆਂ ਕਲੀਨਿਕਾਂ ਖੋਲ੍ਹ ਲਈਆਂ ਸਨ।
ਅਚਾਨਕ ਮੇਰੀ ਗੱਡੀ ਨਾਲ ਇਕ ਮੋਟਰ ਸਾਈਕਲ ਵਾਲਾ ਟਕਰਾ ਗਿਆ ਤੇ ਮੇਰਾ ਲੜਕਾ ਉਸ ਨੂੰ ਲਾਗੇ ਦੇ ਡੀ.ਐ¤ਸ. ਸੰਧੂ ਹਸਪਤਾਲ ਵਿੱਚ ਲੈ ਗਿਆ ਤੇ ਮੈਂ ਜਾਂਦਿਆਂ ਹੀ ਮੁੰਡੇ ਨੂੰ ਕਿਹਾ, ‘‘ਆਪਾ ਸਰਕਾਰੀ ਹਸਪਤਾਲ ਵਿੱਚ ਇਸ ਨੂੰ ਲੈ ਚੱਲਦੇ ਹਾਂ।’’ ‘‘ਪਾਪਾ ਸਰਕਾਰੀ ਹਸਪਤਾਲ ਵਿੱਚ ਐਕਸ-ਰੇ ਮਸ਼ੀਨ ਖਰਾਬ ਪਈ ਹੈ। ਜਨਰੇਟਰ ਖਰਾਬ ਹੈ ਅਗਰ ਕੋਈ ਡਾਕਟਰ ਬੈਠਾ ਹੋਇਆ ਤਾਂ ਉਹ ਵੀ ਐਮਰਜੈਂਸੀ ਵਿੱਚ ਹੋਵੇਗਾ।
ਭਾਵੇਂ ਕਿ ਇਸ ਸ਼ਹਿਰ ਦਾ ਹਰ ਸਾਲ ਐ¤ਮ. ਐ¤ਲ. ਏ. ਬਣਦਾ ਸੀ ਪਰ ਉਹ ਹਸਪਤਾਲ ਦੇ ਕੰਮ ਵਿੱਚ ਦਖਲ ਨਹੀਂ ਦਿੰਦਾ ਸੀ। ਜਦੋਂ ਉਹ ਜਾਂਦਾ ਤਾਂ ਉਸ ਨੂੰ ਬੀ. ਆਈ. ਪੀ. ਇਲਾਜ ਦਿੱਤਾ ਜਾਂਦਾ ਸੀ। ਭਾਵੇਂ ਹਸਪਤਾਲ ਸਰਕਾਰੀ ਤੋਂ ਪੰਜਾਬ ਕਾਰਪੋਰੇਸ਼ਨ ਵਿੱਚ ਚਲਿਆ ਗਿਆ ਸੀ। ਸ਼ਾਇਦ ਹੁਣ ਪ੍ਰਾਈਵੇਟ ਹੱਤਾਂ ਵਿੱਚ ਚਲਾ ਜਾਏ। ਭਾਵੇਂ ਸਾਰੀ ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿੱਚ ਹੀ ਜਾਂਦੇ ਸਨ ਜਾਂ ਜਿਹੜਾ ਵੀ ਮਰੀਜ਼ ਸਰਕਾਰੀ ਹਸਪਤਾਲ ਵਿੱਚ ਦਾਖਲ ਹੁੰਦਾ ਸੀ ਉਹ ਪ੍ਰਾਈਵੇਟ ਟੈਸਟ ਕਰਵਾਉਣ ਲਈ ਕਹਿੰਦੇ ਸਨ ਅਤੇ ਪ੍ਰਾਈਵੇਟ ਐਕਸ-ਰੇ ਕਰਵਾਉਣ ਲਈ ਕਹਿੰਦੇ ਸਨ। ਜਿਹਨਾਂ ਪਾਸ ਆਪਣੇ ਹਸਪਤਾਲ ਛੋਟੇ ਹੁੰਦੇ ਸਨ ਅਤੇ ਮਰੀਜ਼ ਨੂੰ ਪਾਉਣ ਲਈ ਥਾਂ ਨਹੀਂ ਹੁੰਦੀ ਸੀ ਉਹ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਪਾ ਦਿੰਦੇ ਸਨ। ਇੱਥੇ ਹੀ ਆ ਜਾਂਦਾ ਸਨ। 1996 ਤੋਂ ਹੁਣ ਐਮਰਜੈਂਸੀ ਵਿੱਚ ਉਹੀ ਡਾਕਟਰਾਂ ਚੱਲੇ ਆ ਰਹੇ ਸਨ। ਹਸਪਤਾਲ ਵਿੱਚ ਤਾਂ ਕਈ ਡਾਕਟਰਾਂ ਦੀਆਂ ਬਦਲੀਆਂ ਨੇੜੇ-ਤੇੜੇ

ਦੀਆਂ ਡਿਸਪੈਂਸਰੀਆ ਵਿੱਚ ਹੋ ਜਾਂਦੀਆਂ ਪਰ ਉਹ ਤਾਂ ਡਿਸਪੈਂਸਰੀ ਕਦੀ ਕਦਾਈੰ ਜਾਂਦੇ ਅਤੇ ਉਹ ਵੀ ਪਤਵੰਤੇ ਸੱਜਣਾਂ ਦੇ ਘਰ ਚਾਹ ਪੀ ਕੇ ਆ ਜਾਂਦੇ। ਬਹੁਤਾ ਸਮਾਂ ਉਹ ਹਸਪਤਲਾ ਵਿੱਚ ਆਪਣੇ ਯਾਰਾਂ-ਦੋਸਤਾਂ ਨਾਲ ਹੀ ਬਿਤਾਉਂਦੇ ਸਨ। ਪੇਂਡੂ ਇਲਾਕਾ ਹੋਣ ਕਰਕੇ ਪਤਾ ਨਹੀ ਨਹੀਂ ਸੀ ਕਿ ਸਰਕਾਰੀ ਡਾਕਟਰ ਕਿਹੜਾ ਹੈ। ਇਹ ਸਾਰਾ ਕੁਝ ਉਹ ਜਾਣਦਾ ਸੀ ਅਤੇ ਡਾਕਟਰ ਤੋਂ ਹਿੱਸਾ ਪੱਤੀ ਲੈਂਦਾ ਸੀ ਅਤੇ ਕਿਸੇ ਕਿਸਾਨ ਜੱਥੇਬੰਦੀ ਦਾ ਉਹ ਜ਼ਿਲ੍ਹਾ ਅਹੁਦੇਦਾਰ ਵੀ ਸੀ। ਹਸਪਤਾਲ ਵਿੱਚ ਉਸ ਦਾ ਸੀ. ਐ¤ਮ. ੋ. ਤੋਂ ਵੱਧ ਦਬਦਬਾਅ ਸੀ। ਸਾਰੇ ਡਾਕਟਰ ਡਰਦੇ ਸੀ ਭਾਵੇਂ ਕਿ ਕੁਝ ਡਾਕਟਰ ਪੁਰਾਣੇ ਸਮੇਂ ਤੋਂ ਰਹਿੰਦੇ ਸਨ। ਉਹ ਨਵਾਂ ਸੀ ਪਰ ਉਸ ਨੇ ਫਿਰ ਵੀ ਆ ਕੇ ਆਪਣੀ ਧੋਂਸ ਜਮਾ ਲਈ। ਉਸ ਨੇ ਵੀ ਆਪਣੀ ਅਲਟਰਾਸਾਊਡ ਮਸ਼ੀਨ ਮੰਗਵਾ ਲਈ ਅਤੇ ਜਿਸ ਵਿੱਚ ਉਸ ਦੀ ਪਤਨੀ ਬੈਠਦੀ ਸੀ। ਭਾਵੇਂ ਕਿ ਉਸ ਦੀ ਪਤਨੀ ਸਿਰਫ ਬੀ. ਏ. ਪਾਸ ਹੀ ਸੀ ਅਤੇ ਡਾਕਟਰੀ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ। ਉਹ ਅਲਟਰਾਸਾਊਂਡ ਕਰਨ ਤੋਂ ਬਾਅਦ ਵੱਡੇ-ਵੱਡੇ ਸ਼ੀਸ਼ਿਅਆਂ ਅੱਗੇ ਬੈਠ ਕੇ ਆਪਣੇ ਆਪ ਨੂੰ ਸਜਾਉਂਦੀ ਹੁੰਦੀ ਸੀ। ਉਸ ਨੇ ਅੱਗੇ ਇੱਕ ਬੋਰਡ ਲਗਾਇਆ ਹੋਇਆ ਸੀ।
‘‘ਆਪਣੇ ਚਿਹਰੇ ਦੀ ਖੂਬਸੂਰਤੀ ਬਰਕਰਾਰ ਰੱਖਣ ਲਈ ਮਿਲੋ ਜਾਂ ਟੈਲੀਫੋਨ ਤੇ ਸੰਪਰਕਰ ਕਰੋ।’’
ਜ਼ਿਆਦਾਤਰ ਪੇਂਡੂ ਔਰਤਾਂ ਇਹੀ ਕਹਿੰਦੀਆਂ ਸਨ ਕਿ ਇਹ ਕਿੱਥੇ ਮਿਲਣਗੇ ਖੂਬਸੂਰਤ ਬਣਾਉਣ ਵਾਲੇ ਭੈਣ ਜੀ। ਉਹ ਇਕ ਵਾਰੀ ਪੁੱਛਣ ਵਾਲੀ ਔਰਤ ਨੂੰ ਪੈਰਾਂ ਤੋਂ ਮੂੰਹਤ ਤੱਕ ਅਤੇ ਮੂੰਹ ਤੋਂ ਪੈਰਾਂ ਤੱਕ ਵੇਖਦੀ। ਜੇਕਰ ਔਰਤ ਨੇ ਸਲੀਬ ਲੈ¤ਸ ਕੁਰਤੀ ਪਾਈ ਹੁੰਦੀ ਤਾ ਉਹ ਝੱਟ ਸਮਝ ਜਾਂਦੀ ਕਿ ਇਹ ਪੇ ਮਰੀਜ਼ ਹੈ। ਉਸ ਦੀ ਅਲਟਰਾਸਾਊਡ ਕੀਤੀ ਔਰਤ ਨੂੰ ਜਾਂ ਰਿਸ਼ਤੇਦਾਰ ਨੂੰ ਝੱਟ ਕਹਿ ਦਿੰਦੀ ‘‘ਜੇਕਰ ਤੁਸੀਂ ਚਿਹਰੇ ਦੀ ਖੂਬਸੂਰਤੀ ਦਾ ਇਲਾਜ਼ ਕਰਵਾਉਣਾ ਹੈ ਤਾਂ ਮੇਰੇ ਕਲੀਕਿ ਦੇ ਪਿਛਲੇ ਪਾਸੇ ਹੈ। ਇਸ ਹਸਪਤਾਲ ਦੀ ਡਾਕਟਰਨੀ ਜੋ ਸਕਿਨ ਦੀ ਮਸ਼ਹੂਰ ਹੈ ਬੈਠਦੀ ਹੈ। ਉਹ ਅਬਾਰਸ਼ਨ ਵੀ ਕਰਦੀ ਹੈ ਅਤੇ ਸਕਿਨ ਖੂਬਸੂਰਤ ਹੋਣ ਲਈ ਦਵਾਈ ਦਿੰਦੀ ਹੈ।’’
ਅਜੇ ਉਹ ਮਰੀਜ਼ ਨੂੰ ਦੱਸੇ ਹੋਏ ਪਤੇ ਤੇ ਭੇਜਦੀ ਹੀ ਸੀ ਕਿ ਡਾਕਟਰਨੀ ਨੂੰ ਮੋਬਾਇਲ ਰਾਹੀਂ ਝੱਟ ਫੋਨ ਕਰ ਦਿੰਦੀ ਸੀ ਕਿ, ‘‘ਡਾਕਟਰ ਸਾਹਿਬ ਲੰਚ ਕਰ ਲਉ।’’ ਇਹ ਉਹਨਾਂ ਦਾ ਕੋਡ ਵਰਡ ਸੀ। ਸੀ. ਐ¤ਮ. ਓ. ਅਤੇ ਡਿਪਟੀ ਸੀ. ਐ¤ਮ. ਓ. ਨੂੰ ਇਹ ਹਿੱਸਾ ਦਿੰਦੀ ਸੀ। ਭਾਵੇਂ ਕਿ ਸਾਰੇ ਹਸਪਤਾਲ ਦਾ ਕੰਮ ਕਮਿਸ਼ਨ ਤੇ ਚੱਲਦਾ ਸੀ। ਇਹ ਕਮਿਸ਼ਨ ਉਹ ਲੀਡਰਾਂ ਨੂੰ ਵੋਟਾਂ ਵੇਲੇ ਦਿੰਦੇ ਸਨ। ਜਿੱਤਣ ਵਾਲੇ ਲੀਡਰ ਨੂੰ 60 ਪ੍ਰਤੀਸ਼ਤ ਅਤੇ ਅਪੋਜੀਸ਼ਨ ਲੀਡਰ ਨੂੰ 30 ਪ੍ਰਤੀਸ਼ਤ ਅਤੇ ਨਾਅਰੇਬਾਜ਼ੀ ਅਤੇ ਜਲੂਸ ਕੱਢਣ ਵਾਲਿਆਂ ਨੂੰ 10 ਪ੍ਰਤੀਸ਼ਤ ਹਿੱਸਾ ਮਿਲਦਾ ਸੀ। ਜਿਸ ਕਰਕੇ ਉਹਨਾਂ ਦੀ ਕੋਈ ਰਿਪੋਰਟ ਨਹੀਂ ਕਰਦਾ ਸੀ। ਜੇਕਰ ਕੋਈ ਸਖਤ ਸੀ. ਐ¤ਮ. ਓ. ਆ ਜਾਂਦਾ ਤਾਂ ਉਹ ਉਸਦੀ ਬਦਲੀ ਕਰਵਾ ਦਿੰਦਾ। ਸ਼ਹਿਰ ਦੇ ਸਰਕਾਰੀ ਡਾਕਟਰਾਂ ਦੀ ਯੂਨੀਅਨ ਸੀ ਕਿ ਕਿਸੇ ਡਾਕਟਰ ਦੀ ਅਣਗਹਿਲੀ ਨਾਲ ਮਰੀਜ਼ ਦੀ ਮੌਤ ਹੋਣ ਜਾਣ ਤੇ ਡਾਕਟਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ। ਜੇਕਰ ਕੋਈ ਲੀਡਰ ਨਾਅਰੇਬਾਜ਼ੀ ਕਰਦਾ ਜਾਂ ਉਸ ਕੇਸ ਬਾਰੇ ਕਰਵਾਉਂਦਾ ਤਾਂ ਝੱਟ ਉਹ ਇਲੈਕਸ਼ਨ ਫੰਡ ਅਤੇ ਵੋਟਾਂ ਸਮੇਂ ਕੀਤੀ ਗਈ ਮੱਦਦ ਯਾਦ ਕਰਵਾ ਦਿੰਦੇ ਸੀ।  ਰਾਜਿੰਦਰ ਡਾਕਟਰ ਇਸ ਗੱਲ ਲਈ ਮਸ਼ਹੂਰ ਸੀ ਕਿ ਕੋਈ ਵੀ ਉਸ ਦੀ ਬਦਲੀ ਨਹੀਂ ਕਰਵਾ ਸਕਦਾ। ਉਸ ਦੀ ਪਤਨੀ ਪਿਛਲੇ 15 ਸਾਲ ਤੋਂ ਅਲਟਰਾਸਾਊਂਡ ਚਲਾ ਰਹੀ ਸੀ। ਜਿਸ ਨੂੰ ਕੋਈ ਵੀ ਬੰਦ ਨਹੀਂ ਕਰਵਾ ਸਕਿਆ। ਸ਼ਹਿਰ ਦੇ ਇਮਾਨਦਾਰ ਪੱਤਰ ਪ੍ਰੇਰਕ ਉਸ ਦੀਆਂ ਕਰਤੂਤਾਂ ਬਾਰੇ ਲਿਖ ਵੀ ਚੁੱਕੇ ਸਨ। ਜਦ ਉਸ ਨੂੰ ਇਸ ਗੱਲ ਦਾ ਪਤਾ ਲੱਗਦਾ ਉਹ ਕਹਿਣ ਲੱਗ ਜਾਂਦਾ, ‘‘ਮੈਨੂੰ ਕੋਈ ਵੀ ਹਲਾ ਨਹੀਂ ਸਕਦਾ।’’ ਉਹ ਹਮੇਸ਼ਾ ਹੀ ਆਪਣੇ ਹੱਥ ਵਿੱਚ ਸਿਗਰਟ ਰੱਖਦਾ ਸੀ। ਇਹ ਜਾਣਦਾ ਹੋਇਆ ਕਿ ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ। ਕਈ ਵਾਰੀ ਅੰਮ੍ਰਿਤਧਾਰੀ ਕਹਿ ਦਿੰਦੇ, ‘‘ਡਾਕਟਰ ਸਾਹਿਬ। ਤੁਸੀਂ ਮਿਹਰਬਾਨੀ ਕਰਕੇ ਸਿਗਰਟ ਬੰਦ ਕਰ ਦਿਉ ਤਾਂ ਉਹ ਝੱਟ ਕਹਿੰਦਾ ‘‘ਤੁਸੀਂ ਕੌਣ ਹੋ ਮੇਰੀ ਸਿਗਰਟ ਬੰਦ ਕਰਵਾਉਣ ਵਾਲੇ।’’ ਉਹ ਸਿਗਰਟ ਦੇ ਲੰਬੇ-ਲੰਬੇ ਕਸ਼ ਖਿੱਚਦਾ ਅਤੇ ਧੂੰਏ ਦੇ ਛੱਲੇ ਬਣਾ ਕੇ ਕੱਢਦਾ ਰਹਿੰਦਾ। ਸ਼ਾਮ ਨੂੰ ਚਾਰ ਕੁ ਵਜੇ ਦੋਸਤਾਂ ਦੀ ਮਹਿਫਲ ਵਿੱਚ ਚਲਾ ਜਾਂਦਾ ਅਤੇ ਸ਼ਰਾਬ ਪੀਂਦਾ। ਹਰ ਵੀਰਵਾਰ ਉਹ ਪੀਰਖਾਨੇ ਜਾਂਦਾ ਸੀ। ਆਪਣੀ ਸ਼ਰਧਾ ਸਾਰੇ ਹੀ ਧਰਮਾਂ ਵਿੱਚ ਦਿਖਾਉਂਦਾ ਸੀ। ੁਹ ਇੱਕੋ ਹੀ ਗੱਲ ਸੋਚਦਾ ਰਹਿੰਦਾ ਸੀ ਕਿ ਪੈਸੇ ਕਿਸ ਤਰ੍ਹਾਂ ਬਣਾਏ ਜਾਣ ਅਤੇ ਚੰਡੀਗੜਵ ਵਿੱਚ ਜਾਇਦਾਦ ਤਿਆਰ ਕੀਤੀ ਜਾਵੇ। ਜੇਕਰ ਕੋਈ ਉਸ ਦੇ ਖ਼ਿਲਾਫ਼ ਬੋਲਦਾ ਉਹ ਉਸ ਨੂੰ ਹੀ ਚੁੱਪ ਕਰਵਾ ਦਿੰਦਾ ਸੀ। ਹੌਲੀ-ਹੌਲੀ ਉਸਦਾ ਭੇਦ ਖੁੱਲ੍ਹ ਗਿਆ। ਉਸ ਦੀ ਤਾਨਾਸ਼ਾਹੀ ਕਿਸਾਨ ਯੂਨੀਅਨ ਦੇ ਫਿੱਟ ਨਾ ਆਈ ਕਿਉਂਕਿ ਉਸ ਨੇ ਇਸ ਸ਼ਹਿਰ ਦੇ ਸਮਾਅ ਪਿੰਡ ਵਿਖੇ ਹੋਏ ਕਤਲ ਕੇਸ ’ਚੋਂ ਕਤਲ ਨੂੰ ਬਰੀ ਕਰਵਾ ਦਿੱਤਾ ਸੀ। ਉਸ ਨੇ ਕਿਹਾ, ‘‘ਤੂੰ ਬੰਦਾ ਮਾਰ ਕੇ ਮੇਰੇ ਪਾਸ ਆ ਜਾਈ ਮੈਂ ਤੇਰੀ ਹਾਜ਼ਰੀ ਵਿਖਾ ਦੇਉਂਗਾ।’’ ਇਸ ਕੰਮ ਲਈ ਉਸ ਨੇ 50 ਹਜ਼ਾਰ ਰੁਪਏ ਲਏ ਸਨ ਤੇ ਕਾਤਲ ਉਸ ਦੇ ਹਸਪਤਾਲ ਵਿੱਚ ਆ ਕੇ ਦਾਖਲ ਹੋ ਗਿਆ ਸੀ। ਉਸ ਨੇ ਸ਼ਾਮੀ 7 ਵਜੇ ਦੀ ਥਾਂ ਤੇ ਉਸ ਨੂੰ ਸਵੇਰੇ 7 ਵਜੇ ਦਾਖਲ ਦਿਖਾ ਦਿੱਤਾ ਅਤੇ ਕੋਰਟ ਵਿੱਚ ਕਾਗਜ਼ ਪੇਸ਼ ਕਰ ਦਿੱਤੇ। ਹਾਈ ਕੋਰਟ ਨੇ ਉਸਦੀ ਜ਼ਮਾਨਤ ਕਰ ਦਿੱਤੀ। ਇਸ ਸਾਰੀ ਕਹਾਣੀ ਦਾ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਪਤਾ ਸੀ। ਪਰ ਉਹ ਚੁੱਪ ਕਰ ਜਾਂਦੇ ਕਿ ਰਜਿੰਦਰ ਡਾਕਟਰ ਦੀ ਬਹੁਤ ਚੱਲਦੀ ਹੈ। ਪਰ ਅੱਜ ਕਿਸਾਨ ਯੂਨੀਅਨ ਜਿਸ ਨੇ ਇਹ ਸੱਚਾਈ ਸਾਹਮਣੇ ਲਿਆਂਦੀ ਅਤੇ ਸਾਰਾ ਬਾਜ਼ਾਰ ਬੰਦ ਹੋ ਗਿਆ। ਇੱਕ ਹਫ਼ਤਾ ਹੜਤਾਲ ਚੱਲੀ। ਅਖੀਰ ਡਾਕਟਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਉਸ ਉ¤ਪਰ 420, 465 ਅਤੇ 468 ਧਾਰਾ ਲਗਾਈ ਗਈ। ਅੱਜ ਉਸਦੇ ਹਸਪਤਾਲਾ ਨੂੰ ਵੀ ਤਾਲਾ ਸੀ। ਕਿਉਂਕਿ ਚਮੜੀ ਦੀ ਡਾਕਟਰਨੀ ਛੁੱਟੀ ਤੇ ਚਲੀ ਗਈ ਸੀ ਤੇ ਸ਼ਹਿਰ ਵਿੱਚ ਚਰਚਾ ਸੀ। ‘‘ਬੜਾ ਜ਼ੁਲਮ ਕੀਤਾ ਸੀ ਇਸ ਰਾਜੂ ਦੇ ਬੱਚੇ ਨੇ ਹਸਪਤਾਲ ਵਿੱਚ। ਇਸਨੇ ਹਸਪਤਾਲ ਨੂੰ ਬੁੱਚੜਖਾਨਾ ਬਣਾ ਰੱਖਿਆ ਸੀ। ਅਖੀਰ ਜ਼ਾਲਮ ਲੋਕ ਫੜੇ ਹੀ ਜਾਂਦੇ ਹਨ। ਜਿੱਤ ਤਾਂ ਸੱਚ ਦੀ ਹੀ ਹੁੰਦੀ ਹੈ।’’

Send this to a friend