ਵਰਿੰਦਰ ਆਜ਼ਾਦ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ
ਸੰਪਰਕ : 98150-21527
ਠਫੈਂਸਲਾ ਕਾਹਦਾ ਕਰਨਾ ਹੈ ਮੇਰੀ ਮਰਜ਼ੀ ਮੈਂ ਕੰਮ ਨਹੀਂ ਕਰਨਾ ਤੇ ਬੱਸ ਨਹੀਂ ਕਰਨਾ। ਇਸ ਵਿਚ ਜ਼ੋਰ ਜ਼ਬਰਦਸਤੀ ਕਾਹਦੀ।ੂ
ਠਗੱਲ ਤੂੰ ਸਮਝਦਾ ਕਿਉਂ ਨਹੀਂ ਅਸੀਂ ਕਦੋਂ ਤੇਰੇ ਨਾਲ ਜੋਰ ਜਬਰਦਸਤੀ ਕਰ ਰਹੇ ਹਾਂ, ਪਰ ਫੈਂਸਲਾ ਤਾਂ ਬੈਠ ਕੇ ਹੀ ਹੋਵੇਗਾ । ਕਿਸ਼ਨ ਦੀ ਗੱਲ ਤਾਂ ਸੁਣੇਗਾ। ਜੇ ਤੂੰ ਕੋਈ ਹੋਰ ਕੰਮ ਕਰਨਾ ਹੈ ਤੇਰੀ ਮਰਜ਼ੀ ਪਰ ਕਿਸੇ ਤਰੀਕੇ ਨਾਲ ਗੱਲ ਤਾਂ ਕਰਨੀ ਹੈ । ਅਕਸਰ ਤੁਸੀਂ ਦੋਵੇਂ ਭਰਾ ਹੋ। ਕੰਮ ਅਲੱਗ ਕਰਕੇ ਮੁੜ ਨਹੀਂ ਮਿਲਣਾ ਵਰਤਣਾ । ਕੰਮ ਵੀ ਤਰੀਕੇ ਨਾਲ ਛੱਡ ਹੰਦਾ ਹੈ।ੂ
ਠਮੈਂ ਕਦ ਕਹਿੰਦਾ ਹਾਂ ਮਿਲਣਾ-ਗਿਲਣਾ ਛੱਡ ਦੇਣਾ ਹੈ ਮੈਂ ਕੰਮ ਅਲੱਗ ਕਰ ਰਿਹਾ ਹਾਂ, ਭਰਾ ਨਾਲੋਂ ਅਲੱਗ ਨਹੀਂ ਹੋ ਰਿਹਾ।ੂ
ਠਤੇਰੀਆਂ ਗੱਲਾਂ ਤੋਂ ਤਾਂ ਇਵੇਂ ਹੀ ਲੱਗਦਾ ਹੈ ਕਿ ਹੱਦੋਂ ਵੱਧ ਕਾਹਲਾ ਹੈ ਜਿਵੇਂ ਤੈਂਨੂੰ ਬਹੁਤ ਘਾਟਾ ਪੈ ਗਿਆ ਹੋਵੇ।ੂ
ਠਚੰਗਾ ਤੁਸੀਂ ਜਿਵੇਂ ਮਰਜ਼ੀ ਸਮਝੋ ਮੈਂ ਹੋਰ ਕੰਮ ਕਰਨਾ ਤਾਂ ਤੁਹਾਨੂੰ ਕਾਹਦਾ ਇਤਰਾਜ਼ ? ਮੈਂ ਆਪਣਾ ਕੰਮ ਕਰਨਾ ਹੈ ਤਾਂ ਜੋਰ ਜਬਰਦਸਤੀ ਕਾਹਦੀ।ੂ
ਠਹੁਣ ਵਿਕਾਸ ਗੁੱਸੇ ਵਿਚ ਬੋਲਿਆ। ਮਾਂ ਬਾਪ ਨੇ ਵੀ ਮਹਿਸੂਸ ਕੀਤਾ ਕਿ ਸੱਚ ਹੀ ਵਿਕਾਸ ਕੋਈ ਹੋਰ ਕੰਮ ਕਰਨਾ ਚਾਹੁੰਦਾ ਹੈ । ਚੱਲੋਂ ਕਿਸ਼ਨ ਨਾਲ ਗੱਲ ਬਾਤ ਕਰਕੇ ਵੇਖ ਦੇ ਹਾਂ। ਰਾਤੀ ਕਿਸ਼ਨ ਆਇਆ, ਵਿਕਾਸ ਤੇ ਮਾਂ-ਪਿਉ ਬੈਠੇ ਹੋਏ ਸਨ । ਸਾਰੇ ਪਰਿਵਾਰ ਦੀਆਂ ਗੱਲਾਂ ਬਾਤਾਂ ਕਰਨ ਲੱਗੇ । ਕਿਸ਼ਨ ਦਾ ਪਿਉ ਗੱਲ ਸ਼ੁਰੂ ਕਰਦਾ ਹੋਇਆ ਬੋਲਿਆ ।ੂ
ਠਕਿਸ਼ਨ ਬੇਟਾ ਤੇਰੇ ਨਾਲ ਇਕ ਗੱਲ ਕਰਨੀ ਹੈ । ਅਗਰ ਤੈਨੂੰ ਕੋਈ ਇਤਰਾਜ ਨਾ ਹੋਵੇ ਤਾਂ।ੂ
ਠਤੁਸੀਂ ਗੱਲ ਕਰੋ ਇਤਰਾਜ਼ ਕਾਹਦਾ ? ਨਾਲੇ ਫਿਰ ਗੱਲ ਸੁਣਨ ਦੇ ਬਾਅਦ ਹੀ ਪਤਾ ਲੱਗੇਗਾ।ੂ
ਠਗੱਲ ਪੁੱਤ ਵਿਕਾਸ ਬਾਰੇ ਹੈ । ਕਿਸ਼ਨ ਦੀ ਮਾਂ ਗੱਲ ਅੱਗੇ ਤੋਰਦੀ ਹੋਈ ਬੋਲੀ ।ੂ
ਠਅਸੀਂ ਇਕੱਠੇ ਰਹਿੰਦੇ ਹਾਂ । ਅਗਰ ਕੋਈ ਗੱਲ ਹੈ ਤਾਂ ਮੇਰੇ ਨਾਲ ਫੈਕਟਰੀ ਹੀ ਕਰ ਲਵੇ । ਤੁਹਾਡੀ ਸਿਫਾਰਸ਼ ਦੀ ਕੀ ਲੋੜ।ੂ
ਠਪੁੱਤ ਤੇਰੇ ਨਾਲ ਗੱਲ ਕਰਨ ਤੋਂ ਝਿਜਕਦਾ ਹੈ।ੂ
ਠਗੱਲ ਹੀ ਕੁੱਝ ਇਸ ਤਰ੍ਹਾਂ ਦੀ ਹੈ। ਕਿਸ਼ਨ ਦੀ ਮਾਂ ਪਿਆਰ ਨਾਲ ਬੋਲੀ । ਹਾਂ ਗੱਲ ਤਾਂ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਖਿਰ।ੂ
ਠਬੇਟਾ ਵਿਕਾਸ ਤੇਰੇ ਨਾਲੋਂ ਅਲੱਗ ਕੰਮ ਕਰਨਾ ਚਾਹੁੰਦਾ ਹੈ।ੂ
ਠਅਲੱਗ ਕਾਰੋਬਾਰ ਪਰ ਕਿਉਂ? ਕਿਸ਼ਨ ਪ੍ਰੇਸ਼ਾਨ ਹੰਦਾ ਬੋਲਿਆ ।
ਠਬੇਟਾ, ਵਿਕਾਸ ਇਹ ਕੰਮ ਕਰਨਾ ਹੀ ਨਹੀਂ ਚਾਹੁੰਦਾ । ਕੋਈ ਹੋਰ ਦੂਸਰਾ ਕੰਮ ਕਰਨਾ ਚਾਹੁੰਦਾ ਹੈ।ੂ
ਠਇਹ ਕੰਮ ਕਿਉਂ ਨਹੀਂ ਕਰਨਾ ਚਾਹੁੰਦਾ । ਇਸ ਕੰਮ ਵਿਚ ਕੀ ਮੁਸ਼ਕਲ ਹੈ ? ਇਨ੍ਹੇ ਸਾਲ ਲਗਾਏ । ਇਸ ਕੰਮ ਨੂੰ ਸਿੱਖਣ ਨੂੰ । ਹੋਰ ਕਿਹੜਾ ਕੰਮ ਕਰਨਾ ਚਾਹੁੰਦਾ ਹੈ । ਵਿਕਾਸ ਮੈਨੂੰ ਵੀ ਪਤਾ ਲੱਗੇ।ੂ
ਠਤੇਰੇ ਤੇ ਜਿੰਦਰ ਜੀਜੇ ਵਾਲਾ ਬਾਹਰਲਾ ਕੰਮ ਕਰਨਾ ਚਾਹੁੰਦਾ ਹੈ ਵਿਕਾਸ। ਪਿਉ ਗੱਲ ਸਾਫ਼ ਕਰਦਾ ਬੋਲਿਆ।ੂ
ਠਤੁਹਾਡੀ ਸਲਾਹ ਤੇ ਪਹਿਲਾਂ ਹੀ ਸੀ, ਮੈਨੂੰ ਤਾਂ ਹੁਣੇ ਪਤਾ ਲੱਗਿਆ । ਮੈਨੂੰ ਨਹੀਂ ਪਤਾ ਮੇਰੇ ਨਾਲ ਔਖਾ-ਔਖਾ ਕਿਉਂ ਰਹਿੰਦਾ । ਭਾਪਾ ਜੀ ਮੈਂ ਵੀ ਦੁਨੀਆ ਵੇਖੀ ਹੈ । ਕੋਈ ਗੱਲ ਜ਼ਰੂਰ ਹੈ। ਪਰ ਇਹ ਪਤਾ ਨਹੀਂ ਸੀ ਕਿ ਇਹ ਗੱਲ ਹੈ।ੂ
ਠਭਾਅ ਜੀ, ਜੇ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਤਾਂ ਫਿਰ ਕਰ ਦਿਉ ਕੰਮ ਅਲੱਗ ਇਸ ਵਿਚ ਤੁਹਾਨੂੰ ਕੀ ਇਤਰਾਜ? ੂ
ਠਕੋਈ ਤਰੀਕਾ ਹੁੰਦਾ ਹੈ ਐਵੀਂ ਨਹੀਂ ਗੱਲ ਕੀਤੀ ਤਾਂ ਪੂਰੀ ਹੋ ਗਈ । ਮੈਨੂੰ ਸੋਚਣ ਲਈ ਸਮਾਂ ਚਾਹੀਦਾ ਹੈ । ਤੈਨੂੰ ਪਤਾ ਹੈ ਮਾਰਕਿਟ ਵਿਚ ਸੈਟਿੰਗ ਹੋਈ ਪਈ ਹੈ । ਕੰਮ ਤਾਂ ਵਰਕਸ਼ਾਪ ਵਿਚ ਚੱਲਣਾ ਹੈ । ਤੇਰਾ ਕੰਮ ਕੋਣ ਕਰੇਗਾ? ਅਗਰ ਕੋਈ ਪੁੱਛੇਗਾ ਤਾਂ ਮੈਂ ਕੀ ਜਵਾਬ ਦਵਾਂਗਾ । ਲੋਕ ਤਾਂ ਇਹੋ ਕਹਿਣਗੇ ਕੀ ਭਰਾ ਨੇ ਭਰਾ ਨੂੰ ਕੰਮ ਵਿਚੋਂ ਕੱਢ ਦਿੱਤਾ।ੂ ਠਵਿਕਾਸ ਨੂੰ ਗੁੱਸਾ ਛੇਤੀ ਆ ਜਾਂਦਾ ਹੈ । ਗੁੱਸਾ ਤਾਂ ਕਿਸ਼ਨ ਵਿਚ ਵੀ ਬਹੁੱਤ ਹੈ । ਪਰ ਉਹ ਸਭ ਥਾਂ ਕੁ ਥਾਂ ਵੇਲਾ ਕੁਵੇਲਾ ਵੇਖ ਲੈਂਦਾ ਹੈ । ਕਿਸ਼ਨ ਪੱਕਾ ਵਪਾਰੀ ਬਣ ਚੁੱਕਾ ਸੀ। ਫਾਇਦਾ ਨੁਕਸਾਨ ਸਭ ਵੇਖਣਾ ਸੀ । ਉਹ ਕਾਰੋਬਾਰ ਵਿਚ ਨੁਕਸਾਨ ਉਠਾਉਣ ਦੇ ਹੱਕ ਵਿਚ ਘੱਟ ਹੀ ਸੀ। ਲੇਕਿਨ ਉਸ ਨੂੰ ਰਿਸ਼ਤਿਆਂ ਦਾ ਮਾਣ ਸੀ । ਉਹ ਭੈਣ ਭਰਾ ਮਾਂ ਬਾਪ ਸਭ ਨੂੰ ਇੱਜ਼ਤ ਦਿੰਦਾ। ਰਿਸ਼ਤਿਆਂ ਦਾ ਮਾਣ ਰੱਖਣ ਵਿਚ ਕਦੀ ਵੀ ਪਿੱਛੇ ਨਹੀਂ ਹੱਟਦਾ । ਇਹ ਗੱਲ ਵੱਖਰੀ ਹੈ । ਕਿਸ਼ਨ ਦੇ ਮਾਂ-ਬਾਪ, ਭੈਣ-ਭਰਾ ਸਭ ਮੌਕਾ ਪ੍ਰਸਤ ਅਤੇ ਅਹਿਸਾਨ ਫਰਾਮੋਸ਼। ਉਨ੍ਹਾਂ ਨੂੰ ਜ਼ਰੂਰਤ ਦੀ ਹੱਦ ਤੱਕ ਰਿਸ਼ਤਿਆਂ ਦਾ ਅਹਿਸਾਸ ਹੰਦਾ। ਮੌਕਾ ਨਿਕਲਣ ਤੇ ਤੂੰ ਕੋਣ ਤੇ ਮੈਂ ਕੋਣ । ਸ਼ਾਇਦ ਹੁਣ ਵੀ ਇਹ ਨੀਤੀ ਅਪਣਾ ਰਹੇ ਸਨ, ਘਰ ਵਾਲੇ ਕਿਸ਼ਨ ਦੇ ।ੂ
ਠਕਿਸੇ ਨੇ ਭਲਾ ਕੀ ਕਹਿਣਾ ਹੈ । ਕਿਸੇ ਨੂੰ ਕੀ ਇਤਰਾਜ ਕੰਮ ਤਾਂ ਅਸੀਂ ਕਰਨਾ, ਨਾਲੇ ਮੈਂ ਆਪਣਾ ਭਲਾ ਬੁਰਾ ਖੁਦ ਸੋਚ ਸਕਦਾ ਹਾਂ । ਆਪਣੀ ਜ਼ਿੰਦਗੀ ਬਾਰੇ ਸੋਚਣ ਅਤੇ ਕੁੱਝ ਕਰਨ ਦੇ ਹੱਕ ਹਨ ਮੇਰੇ ਕੋਲ । ਬੱਲੇ ਤੇਰੇ ਸ਼ੇਰ ਦੇ । ਕੀ ਮੈਂ ਤੇਰੇ ਬਾਰੇ ਨਹੀਂ ਸੋਚਦਾ? ਆਪਣੇ ਬਾਰੇ ਹੀ ਸੋਚਦਾ ਹਾਂ । ਤੁਸੀਂ ਲੋਕੀ ਕਿਸੇ ਦੀ ਕੀਤੀ ਕਰਾਈ ਨੂੰ ਮਿੱਟੀ ਵਿਚ ਰੋਲ ਦਿੰਦੇ ਹੋ । ਕੋਈ ਇਨਸਾਨੀਅਤ ਵੀ ਹੈ ਤੁਹਾਡੇ ਦਿਲ ਵਿਚ।ੂ
ਠਕਿਸ਼ਨ ਪੁੱਤ ਗੱਲ ਨੂੰ ਵਧਾਉਣ ਦਾ ਕੀ ਫਾਇਦਾ । ਜਦ ਵਿਕਾਸ ਕਹਿੰਦਾ ਹੈ ਕਿ ਮੈਂ ਤੇਰੇ ਨਾਲ ਕੰਮ ਨਹੀਂ ਕਰਨਾ ਤਾਂ ਫਿਰ ਉਸ ਨਾਲ ਜਬਰਦਸਤੀ ਕਾਹਦੀ । ਨਾਲੇ ਫਿਰ ਲੋਕਾਂ ਨੇ ਕੀ ਕਹਿਣਾ ਹੰਦਾ ਹੈ । ਮੁੰਡੇ ਦਾ ਦਿਲ ਨਹੀਂ ਕਰਦਾ ਤੇ ਫਿਰ ਧੱਕੇ ਨਾਲ ਲਗਾਉਣ ਦਾ ਕੀ ਫਾਇਦਾ।ੂ
ਠਧੱਕੇ ਵਾਲੀ ਕਿਹੜੀ ਗੱਲ ਹੈ ਇਸ ਵਿਚ । ਭਾਪਾ ਜੀ ਛੋਟਾ ਭਰਾ ਹੈ ਮੇਰਾ । ਭਲਾ ਮੈਂ ਉਸ ਦਾ ਬੁਰਾ ਸੋਚ ਸਕਦਾ ਹਾਂ । ਤੁਸੀਂ ਤਾਂ ਵਿਕਾਸ ਦੀ ਹਮਾਇਤ ਇਵੇਂ ਕਰ ਰਹੇ ਹੋ ਜਿਵੇਂ ਮੈਂ ਬਾਹਰ ਦਾ ਬੰਦਾ ਹੋਵਾਂ ਤੇ ਵਿਕਾਸ ਘਰ ਦਾ ਮੈਂਬਰ । ਮੈਂ ਵੀ ਤਾਂ ਤੁਹਾਡਾ ਪੁੱਤ ਹਾਂ । ਅਗਰ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਮੈਂ ਹਿਸਾਬ ਕਰ ਦਿੰਦਾ ਹਾਂ । ਤੇਜਿੰਦਰ ਜੀਜੇ ਵਾਲਾ ਕੰਮ ਕਰਨਾ ਹੈ। ਉਹ ਕਿਹੜਾ ਓਪਰਾ ਹੈ । ਉਹ ਵੀ ਤਾਂ ਘਰ ਦਾ ਬੰਦਾ ਹੈ । ਮੈਂ ਤਾਂ ਇਹ ਕਹਿੰਦਾ ਸੀ। ਇੰਨੇ ਸਾਲ ਭੰਨੇ ਇਸ ਕੰਮ ਵਿਚ ਹੁਣ ਨਵੀਂ ਲਾਈਨ ਫੜੇਗਾ ਨਾਲੇ ਫਿਰ ਆਪਣਾ ਕੰਮ ਤਾਂ ਸਹੀ ਚੱਲ ਰਿਹਾ ਹੈ। ਲੋਕ ਤਾਂ ਵਹਿਲੇ ਤੁਰੇ ਫਿਰਦੇ ਹਨ। ਸਾਨੂੰ ਕੰਮ ਦੀ ਵਾਰ ਨਹੀਂ ਆਉਂਦੀ । ਇਹ ਸਭ ਤਾ ਵਿਕਾਸ ਨੂੰ ਵੀ ਪਤਾ ਹੈ । ਅਗਰ ਇਸ ਨੇ ਅਤੇ ਤੁਸੀਂ ਪੱਕਾ ਫੈਸਲਾ ਕਰ ਲਿਆ ਹੈ ਤਾਂ ਮੈਨੂੰ ਕੀ ਇਤਰਾਜ।ੂ
ਠਠੀਕ ਹੈ ਕਿਸ਼ਨ ਪੁੱਤ ਵਿਕਾਸ ਦਾ ਜਿਵੇਂ ਦਿੱਲ ਕਰਦਾ ਹੈ ਕਰ ਲਵੇ। ਲੜਾਈ-ਝਗੜੇ ਵਿਚ ਕੀ ਰੱਖਿਆ? ਕੰਮ ਤਾਂ ਕਰਨਾ ਹੀ ਹੈ ਤੇਜਿੰਦਰ ਵੀ ਤਾਂ ਆਪਣਾ ਜਵਾਈ ਹੈ ਕਿਹੜਾ ਬਾਹਰ ਦਾ ਹੈ । ਤੈਨੂੰ ਤਾਂ ਪਤਾ ਹੈ ਵਿਕਾਸ ਕਿਹੜਾ ਕੰਮ ਚੋਰ ਹੈ ਮਿਹਨਤੀ ਬੱਚਾ ਹੈ।ੂ
ਠਇਹ ਠੀਕ ਹੈ ਕਿ ਵਿਕਾਸ ਮਿਹਨਤੀ ਅਤੇ ਪੈਸੇ ਦੀ ਕਦਰ ਕਰਨ ਵਾਲਾ ਹੈ ਨਾਲੇ ਪੜਿਆ ਲਿਖਿਆ ਵੀ। ਮੈਂ ਤਾਂ ਚਾਹੁੰਦਾ ਸੀ ਕਿ ਅਸੀਂ ਦੋਵੇਂ ਭਰਾ ਇਕੱਠੇ ਰਹੀਏ । ਪਰ ਜੋ ਉਸ ਦੀ ਮਰਜ਼ੀ ਉਹ ਹੀ ਠੀਕ ਹੈ।ੂ
ਠਭਾਅ ਮੈਨੂੰ ਤੁਹਾਡੇ ਤੋਂ ਕੋਈ ਸ਼ਿਕਾਇਤ ਨਹੀਂ । ਬੱਸ ਮੈਂ ਤਾਂ ਜੀਜੇ ਨਾਲ ਕੰਮ ਕਰਨਾ ਚਾਹੁੰਦਾ ਹਾਂ । ਮੇਰੇ ਮਨ ਵਿਚ ਤੁਹਾਡੇ ਲਈ ਬਹੁਤ ਇੱਜ਼ਤ ਹੈ।ੂ ਠਵਿਕਾਸ ਨੇ ਆਪਣੇ ਜੀਜੇ ਨਾਲ ਕਾਰੋਬਾਰ ਕਰ ਲਿਆ । ਕਿਸ਼ਨ ਨਿੱਤ ਸਫਲਤਾ ਦੀਆਂ ਪੋੜੀਆਂ ਚੜਦਾ ਗਿਆ । ਇਸ ਦੇ ਦਰਮਿਆਨ ਉਸ ਦੇ ਬੈਂਕ ਬੈਲੰਸ ਵਿਚ ਦਿਨੋਂ-ਦਿਨ ਵਾਧਾ ਹੰਦਾ ਗਿਆ । ਉਸ ਨੇ ਕਈ ਚੀਟ ਫੰਡ ਕੰਪਨੀਆਂ ਵਿਚ ਪੈਸੇ ਜਮ੍ਹਾਂ ਕਰਵਾਏ । ਅਨੇਕਾਂ ਕਮੇਟੀਆਂ ਦੇ ਗਰੁੱਪਾਂ ਵਿਚ ਪੈਸਾ ਲਗਾਇਆ । ਕਿਸ਼ਨ ਦੀ ਬੱਲੇ-ਬੱਲੇ ਹੋਣ ਲੱਗੀ । ਪਹਿਲਾਂ ਉਸ ਦੇ ਘਰ ਬੇਟੀ ਹੋਈ ਤੇ ਇਕ ਬੇਟਾ ਅਤੇ ਉਸ ਦੇ ਬਾਅਦ ਫਿਰ ਇਕ ਬੇਟਾ । ਉਸਤਾਦ ਦੀ ਕਿਸ਼ਨ ਦਿਲੋਂ ਇੱਜ਼ਤ ਕਰਦਾ । ਸਭ ਦਾ ਸਿਹਰਾ, ਕਿਸ਼ਨ ਉਸਤਾਦ ਦੇ ਸਿਰ ਬੰਨਦਾ । ਇਕ ਦਿਨ ਅਚਾਨਕ ਕਿਸ਼ਨ ਨੂੰ ਫੈਕਟਰੀ ਵਿਚ ਫੋਨ ਆਇਆ । ਠਕੋਣ ਬੋਲ ਰਿਹਾ ਹੈ।ੂ ਠਮੈਂ ਸੁਨੀਤਾ ਬੋਲ ਰਹੀ ਹਾਂ ਵੀਰ ਜੀ।ੂ ਠਹਾਂ ਦੱਸ ਸੁਨੀਤਾ ਕੀ ਗੱਲ ਹੈ।ੂ ਠਵੀਰ ਜੀ ਡੈਡੀ ਜੀ ਦੀ ਸਿਹਤ ਖਰਾਬ ਹੋ ਗਈ ਹੈ।’ ਠਅੱਛਾ ਮੈਂ ਹੁਣੇ ਆਇਆ।ੂ
ਠਕੁੱਝ ਦੇਰ ਬਾਅਦ ਕਿਸ਼ਨ ਉਸਤਾਦ ਜੀ ਦੇ ਘਰ ਗਿਆ । ਸੱਚ-ਮੁੱਚ ਹੀ ਉਸਤਾਦ ਜੀ ਦੀ ਸਿਹਤ ਕਾਫੀ ਖ਼ਰਾਬ ਹੋ ਚੁੱਕੀ ਸੀ । ਕਿਸ਼ਨ ਘਬਰਾ ਗਿਆ ਫੋਨ ਕਰਨ ਦੇ ਬਾਅਦ ਹਸਪਤਾਲ ਤੋਂ ਗੱਡੀ ਆ ਗਈ। ਉਸਤਾਦ ਕਾਫੀ ਚਿਰ ਹਸਪਤਾਲ ਰਹੇ। ਦਿਨੋਂ-ਦਿਨ ਉਸਤਾਦ ਜੀ ਦੀ ਸਿਹਤ ਵਿਗੜ ਦੀ ਗਈ । ਅੰਤ ਉਸਤਾਦ ਜੀ ਰੱਬ ਨੂੰ ਪਿਆਰੇ ਹੋ ਗਏ। ਦੋਵੇਂ ਮੰਡੇ ਬਾਹਰ ਗਏ ਹੋਏ ਸਨ, ਉਹ ਵੀ ਆ ਗਏ। ਕਿਸ਼ਨ ਨੂੰ ਆਪਣਾ ਵੱਡਾ ਭਰਾ ਹੀ ਸਮਝਦੇ ਸਨ । ਦੋਵੇਂ ਵਿਆਹੇ ਹੋਏ ਸਨ ਤੇ ਬਾਲ ਬੱਚੇ ਵਾਲੇ ਸਨ। ਕੋਈ ਕੰਮ ਵੀ ਕਰਨ ਤੋਂ ਪਹਿਲਾਂ ਕਿਸ਼ਨ ਤੋਂ ਸਲਾਹ ਜ਼ਰੂਰ ਲੈਂਦੇ ।ੂ
ਬਾਕੀ…..
ਠਕਿਸ਼ਨ ਨੂੰ ਸ਼ਰਾਬ ਪੀਣ ਦੀ ਆਦਤ ਤਾਂ ਕਾਫੀ ਚਿਰ ਦੀ ਸੀ । ਜਦ ਵੀ ਯਾਰਾਂ ਦੋਸਤਾਂ ਦੀ ਮਹਿਫਲ ਵਿਚ ਬੈਠਦਾ ਤਾਂ ਸਭ ਕੁੱਝ ਭੁੱਲ ਕੇ ਖੂਬ ਸ਼ਰਾਬ ਪੀਂਦਾ । ਸ਼ਰਾਬ ਦਾ ਖੂਬ ਦੌਰ ਚੱਲਦਾ । ਹੱਦੋਂ ਵੱਧ ਸ਼ਰਾਬ ਪੀਣ ਨਾਲ ਕਈ ਵਾਰ ਬੰਦੇ ਨੂੰ ਉਸਦੇ ਘਰ ਤੱਕ ਛੱਡ ਕੇ ਜਾਂਦੇ। ਜਨਾਨੀ ਖੂਬ ਸਿਆਣੀ ਦੜ ਵਟ ਜਾਂਦੀ। ਉਸ ਸਮੇਂ ਕੋਈ ਕਲੇਸ਼ ਨਾ ਕਰਦੀ । ਕਲੇਸ਼ ਕਰਨ ਵਾਲੀ ਹਾਲਤ ਵੀ ਨਾ ਹੁੰਦੀ । ਹੋਰ ਜਨਾਨੀ ਹੁੰਦੀ ਤਾਂ ਨਾ ਆਣਾ ਵੇਖਦੀ ਨਾ ਤਾਣਾ ਘਰ ਵਿਚ ਸਿਆਪਾ ਪਾ ਦਿੰਦੀ । ਘਰ ਆਣ ਕੇ ਕਿਸ਼ਨ ਨੇ ਖੂਬ ਉਲਟੀਆਂ ਕੀਤੀਆਂ। ਉਸ ਦੀ ਜਨਾਨੀ ਨੇ ਉਸ ਦੀ ਖੂਬ ਸੇਵਾ ਕੀਤੀ। ਅਗਲੇ ਦਿਨ ਕਿਸ਼ਨ ਕੋਲੋਂ ਉ¤ਠ ਨਾ ਹੋਇਆ । ਸੋ ਉਸ ਨੇ ਵਰਕਸ਼ਾਪ ਤੋਂ ਛੁੱਟੀ ਕੀਤੀ । ਸਵੇਰੇ ਜਨਾਨੀ ਨੇ ਦੂਸਰੀ ਸੇਵਾ ਕਰਨ ਦੀ ਤਿਆਰੀ ਕਰ ਲਈ।
ਠਹੋਸ਼ ਆ ਗਈ । ਕੁੱਝ ਪਤਾ ਸੀ ਤੁਸੀਂ ਕੀ ਕੀਤਾ ਸਾਰੀ ਰਾਤ ?
ਬਾਕੀ…..
ਉ¤ਲਟੀਆਂ ਕਰਦੇ ਰਹੇ ਤੇ ਹਾਲੋਂ-ਬੇਹਾਲ ਹੋ ਗਏ । ਅਗਰ ਕੁੱਝ ਹੋ ਜਾਂਦਾ ਤਾਂ ਸਾਡਾ ਕੀ ਬਣਦਾ ? ਸ਼ਰਾਬ ਪੀਣ ਲੱਗਿਆ ਕੁੱਝ ਤਾਂ ਸੋਚਿਆ ਕਰੋ । ਤਹਾਨੂੰ ਕੋਈ ਇਨਾਮ ਮਿਲਣਾ ਹੈ33।ੂ
ਠਬੱਸ ਸ਼ੀਲਾ ਗਲਤੀ ਹੋ ਗਈ । ਦੋਸਤ ਬੈਠੇ ਸਨ ਕੁੱਝ ਪਤਾ ਹੀ ਨਹੀਂ ਲੱਗਿਆ । ਪੈ¤ਗ ਤੇ ਪੈ¤ਗ ਪਾਂਦੇ ਰਹੇ । ਮੈਨੂੰ ਤਾਂ ਹੋਸ਼ ਨਹੀਂ ਸੀ ਤੇ ਅੱਗੇ ਤੈਨੂੰ ਤਾਂ ਸਭ ਪਤਾ ਹੈ ।ੂ
ਠਇਹੋ ਜਿਹੀ ਹਾਲਤ ਵਿਚ ਕੁੱਝ ਵੀ ਹੋ ਸਕਦਾ ਸੀ ਜੇ ਤੁਹਾਨੂੰ ਕੁੱਝ ਹੋ ਜਾਂਦਾ ਤਾਂ ਮੇਰਾ ਤੇ ਮੇਰੇ ਬੱਚਿਆਂ ਦਾ ਕੀ ਬਣਦਾ ? ਇਹ ਗੱਲ ਕਹਿ ਕਿ ਕਿਸ਼ਨ ਦੀ ਜਨਾਨੀ ਰੋਣ ਲੱਗ ਗਈ। ਗੱਲਾਂ ਕਰਦੇ-ਕਰਦੇ ਕਿਸ਼ਨ ਦੇ ਮਾਤਾ-ਪਿਤਾ ਵੀ ਆ ਗਏ ਤੇ ਇਹ ਸਭ ਦੇਖ ਕੇ ਉਹਨਾਂ ਦਾ ਮੂੜ ਕਾਫੀ ਖਰਾਬ ਹੋ ਗਿਆ ।ੂ
ਠਕਿਸ਼ਨ ਕੁੱਝ ਤਾਂ ਸ਼ਰਮ ਕਰ ਤੂੰ ਸਿਆਣਾ-ਬਿਆਣਾ ਹੋ ਕੇ ਇੰਨੀ ਸ਼ਰਾਬ ਪੀਂਦਾ ਹੈ । ਆਪਣੇ ਤੇ ਆਪਣੇ ਬੱਚਿਆ ਬਾਰੇ ਸੋਚ ਸਾਨੂੰ ਵੀ ਸ਼ਰਮ ਆਉਂਦੀ ਹੈ । ਜਦ ਤੂੰ ਸ਼ਰਾਬੀ ਹੋ ਕੇ ਘਰ ਆਉਂਦਾ ਹੈ ।ੂ
ਠਤੂੰ ਬੀਬੀ-ਭਾਪੇ ਨੂੰ ਸ਼ਿਕਾਇਤ ਲੱਗਾ ਕੇ ਆਈ ਹੋਵੇਗੀ ? ਮੈਂ ਕੋਈ ਸ਼ਿਕਾਇਤ ਨਹੀਂ ਲਗਾਈ । ਮੈਂ ਉਹਨਾਂ ਨੂੰ ਕੁੱਝ ਵੀ ਨਹੀਂ ਕਿਹਾ ਉਨ੍ਹਾਂ ਨੂੰ ਸਭ ਕੁੱਝ ਆਪਣੇ-ਆਪ ਹੀ ਪਤਾ ਲੱਗ ਗਿਆ । ਅੱਧੀ ਰਾਤ ਬੰਦੇ ਜਦ ਛੱਡਣ ਆਏ । ਅਗਰ ਅਬੀ-ਨਬੀ ਹੋ ਜਾਂਦੀ ਤਾਂ ਕੋਣ ਜੁੰਮੇਵਾਰ ਸੀ33.?ੂ
ਠਆਪਣੀ ਗਲਤੀ ਨਹੀਂ ਮੰਨਦਾ । ਸ਼ੀਲਾ ਨੂੰ ਗੁੱਸੇ ਹੋ ਰਿਹਾ ਹੈ । ਅੱਗੇ ਤੋਂ ਇਵੇਂ ਸ਼ਰਾਬ ਪੀਤੀ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ । ਬੱਚੇ ਤੇ ਵਹੁੱਟੀ ਪਤਾ ਕਿੰਨ੍ਹੇ ਪ੍ਰੇਸ਼ਾਨ ਸਨ33?ੂ
ਠਚੰਗਾ ਬਾਬਾ ਅੱਗੇ ਤੋਂ ਇਸ ਤਰ੍ਹਾਂ ਨਹੀਂ ਹੋਵੇਗਾ । ਆਖ ਦਿੱਤਾ ਨਾ ਗਲਤੀ ਹੋ ਗਈ। ਹੁਣ ਤਾਂ ਬੱਸ ਕਰੋ ਮੇਰੀ ਕਲਾਸ ਲਗਾਉਣੀ । ਕਿਸ਼ਨ ਮੁਸਕਾਉਂਦਾ ਬੋਲਿਆ33।ੂ
ਠਅਸੀਂ ਤੇਰੇ ਦੁਸ਼ਮਣ ਨਹੀਂ । ਵੈਸੇ ਤਾਂ ਸ਼ਰਾਬ ਪੀਣੀ ਹੀ ਨਹੀਂ ਚਾਹੀਦੀ । ਅਗਰ ਪੀਣੀ ਹੈ ਤਾਂ ਘਰ ਬੈਠ ਕੇ ਪੀਉ । ਲੋਕਾਂ ਨੂੰ ਤਮਾਸ਼ਾ ਦਿਖਾਉਣ ਦੀ ਲੋੜ ਨਹੀਂ । ਪਿਉ ਨਰਮ ਹੁੰਦਾ ਬੋਲਿਆ । ਉਸ ਦਿਨ ਦੇ ਬਾਅਦ ਕਿਸ਼ਨ ਨੇ ਸ਼ਰਾਬ ਪੀਣੀ ਘੱਟ ਕਰ ਦਿੱਤੀ । ਜਨਾਨੀ ਨੂੰ ਵੀ ਸੁੱਖ ਦਾ ਸਾਹ ਆਇਆ ।ੂ
ਠਜਿਹੜੇ ਦੋ ਪਲਾਟ ਕਿਸ਼ਨ ਨੇ ਖਰੀਦੇ ਸਨ । ਉਹ ਉਸ ਨੂੰ ਪਸੰਦ ਨਾ ਆਏ ਤਾਂ ਉਸ ਨੇ ਵੱਧ ਘੱਟ ਰੇਟ ਕਰਕੇ ਵੇਚ ਦਿੱਤੇ । ਕਿਸ਼ਨ ਦੇ ਕਾਰੋਬਾਰ ਦੀ ਹਾਲਤ ਦਿਨੋਂ-ਦਿਨ ਚੰਗੀ ਹੋ ਰਹੀ ਸੀ । ਮਕਾਨ ਵਿਚ ਛੋਟੇ ਭਰਾਵਾਂ ਨੇ ਹਿੱਸਾ ਲਿਆ ਤਾਂ ਬਾਹਰ ਹੋ ਗਏ । ਕਿਸ਼ਨ ਨੇ ਸਾਰਾ ਮਕਾਨ ਮੁੜ ਤੋੜ ਕੇ ਬਣਾਇਆ । ਪੈਸੇ ਦੀ ਕੋਈ ਘਾਟ ਨਹੀਂ । ਘਰ ਦਾ ਸਾਰੇ ਦਾ ਸਾਰਾ ਸਮਾਨ ਮੁਹੱਲੇ ਵਿਚ ਮਕਾਨ ਕਿਰਾਏ ਤੇ ਲੈ ਕੇ ਰੱਖ ਦਿੱਤਾ । ਮਕਾਨ ਦੀ ਉਸਾਰੀ ਸ਼ੁਰੂ ਤੋਂ ਹੋ ਗਈ । ਅੱਜ ਹੋਰ ਕੱਲ ਹੋਰ । ਪੂਰਾ ਮਕਾਨ ਬਨਣ ਨੂੰ ਸਮਾਂ ਲੱਗ ਗਿਆ । ਲੱਕੜੀ ਦਾ ਕੰਮ ਤੇ ਸਭ ਕੰਮ ਬਹੁਤ ਚੰਗੇ ਤਰੀਕੇ ਨਾਲ ਹੋ ਗਏ । ਮਕਾਨ ਨਵੇਂ ਮਾਡਲ ਦਾ ਬਣ ਗਿਆ। ਉਹ ਸਾਰੇ ਦਾ ਸਾਰਾ ਪੈਸਾ ਕਿਸ਼ਨ ਨੇ ਕਾਰੋਬਾਰ ਵਿਚੋਂ ਕੱਢਿਆ । ਕੋਈ ਫਰਕ ਨਾ ਪਿਆ ਕਈ ਕਮੇਟੀਆਂ ਚੁੱਕੀਆ ।ੂ
ਠਕਿਸ਼ਨ ਦੀ ਫੈਕਟਰੀ ਦਾ ਫੋਰਮੈਨ ਰਤਨ ਸਰੀਰਕ ਪੱਖੋਂ ਤੱਕੜਾ ਰੋਹਬ ਵਾਲਾ ਚਿਹਰਾ ਤੇ ਗੱਲ ਇਸ ਤਰੀਕੇ ਨਾਲ ਕਰਦਾ ਕਿ ਕੋਈ ਕਹਿ ਨਹੀਂ ਸਕਦਾ ਕਿ ਉਹ ਮਾਲਕ ਹੈ ਜਾਂ ਕਾਰੀਗਰ । ਕੋਟ ਪੈਟ ਜੀਨ ਦੀ ਸ਼ਰਟ ਜਦ ਪਾਂਦਾ ਤਾਂ ਬੱਸ ਵੇਖਣ ਨੂੰ ਸਭ ਦਾ ਜੀ ਕਰਦਾ । ਕਿਸ਼ਨ ਅਕਸਰ ਗਾਹਕ ਨਾਲ ਗੱਲਬਾਤ ਘੱਟ ਹੀ ਕਰਦਾ । ਗੱਲਬਾਤ ਜ਼ਿਆਦਾ ਤੋਰ ਤੇ ਰਤਨ ਹੀ ਕਰਦਾ । ਕਿਸ਼ਨ ਕੋਲ ਗੱਲ ਬਾਤ ਕਰਨ ਤੋਂ ਪਹਿਲਾਂ ਰਤਨ ‘ਵਾਲੀਆ’ ਇੰਡਸਟਰੀ ਵਿਚ ਕੰਪਨੀ ਵਿਚ ਕੰਮ ਕਰ ਚੁੱਕਾ ਸੀ । ਉ¤ਥੇ ਉਸ ਨੇ ਘੱਟ-ਤੋਂ-ਘੱਟ 10 ਸਾਲ ਤੱਕ ਕੰਮ ਕੀਤਾ । ਉਹ ਸ਼ਹਿਰ ਦੀ ਮੰਨੀ ਪ੍ਰਮੰਨੀ ਫੈਕਟਰੀ ਸੀ । ਉਸ ਦੇ ਮਾਲ ਦੀ ਕੁਆਲਟੀ ਸੀ । ਕਿਸ਼ਨ ਦੀ ਫੈਕਟਰੀ ਨਾਲੋਂ ਤਾਂ ਬਹੁਤ ਵੱਡੀ ਸੀ । ਉਸ ਦੀ ਪੈਦਾਵਾਰ ਵੀ ਕਾਫੀ ਸੀ । ਇਸ ਫੈਕਟਰੀ ਵਿਚ ਬੰਦੇ ਵੀ ਬਹੁਤ ਸਨ ।ਰਤਨ ਇਸ ਫੈਕਟਰੀ ਵਿਚ ਬਹੁਤ ਚੰਗੇ ਤਰੀਕੇ ਨਾਲ ਕੰਮ ਕਰਦਾ ਸੀ । ਇਸ ਫੈਕਟਰੀ ਵਿਚ ਰਤਨ ਦਾ ਕਾਫੀ ਅਸਰ ਰਸੁਖ ਸੀ । ਇਸ ਫੈਕਟਰੀ ਦੇ ਦੋ ਭਰਾ ਭਾਈਵਾਲ ਮਾਲਕ ਕਾਫੀ ਚੰਗੇ ਮਿਲਣਸਾਰ ਤੇ ਵਰਕਰਾਂ ਦਾ ਧਿਆਨ ਰੱਖਦੇ । ਫੈਕਟਰੀ ਦੇ ਬੰਦੇ ਅਕਸਰ ਨਸ਼ੇ ਦੀ ਵਰਤੋਂ ਕਰਦੇ । ਰਤਨ ਵੀ ਨਸ਼ੇ ਦਾ ਕਾਫੀ ਸ਼ੋਕੀਨ ਸੀ । ਸਾਰੀ ਫੈਕਟਰੀ ਦਾ ਰਤਨ ਦਾ ਕਾਫੀ ਰੋਹਬ ਸੀ । ਮਾਲਕ ਵੀ ਰਤਨ ਦੀ ਹਰ ਇਕ ਗੱਲ ਮੰਨਦੇ । ਕਾਫੀ ਸਮਾਂ ਰਤਨ ਨੇ ਫੈਕਟਰੀ ਦੀ ਫੋਰਮੈਨੀ ਕੀਤੀ । ਜ਼ਿਆਦਾ ਸਮਾਂ ਰਤਨ ਦਾ ਫੈਕਟਰੀ ਦਾ ਸਮਾਨ ਖ੍ਰੀਦਣ ਵਿਚ ਹੀ ਲੱਗ ਜਾਂਦਾ । ਘਰ ਦਾ ਗੁਜ਼ਾਰਾ ਚੰਗਾ ਚੱਲ ਰਿਹਾ ਸੀ । ਰਤਨ ਦੇ ਸੋਹਰੇ ਵੀ ਚੰਗੇ ਖਾਂਦੇ-ਪੀਂਦੇ ਘਰ ਦੇ ਸਨ । ਰਤਨ ਦੀ ਇਕ ਸਾਲੀ ਵੱਡੀ, ਵੱਡੇ ਸਾਂਢੂ ਦਾ ਕਾਰੋਬਾਰ ਚੰਗਾ ਤੇ ਜਨਾਨੀ ਹੱਦ ਨਾਲੋਂ ਵੱਧ ਚੁਸਤ ਤੇ ਫੈਸ਼ਨ ਪ੍ਰਸਤ ਸੀ । ਕਿਸ਼ਨ ਤੇ ਰਤਨ ਨੂੰ ਕਾਫੀ ਸਮਾਂ ਹੋ ਜਾਂਦਾ ਸੀ । ਉਸ ਨੂੰ ਆਪਣੀ ਫੈਕਟਰੀ ਲਈ ਚੰਗਾ ਵਧੀਆ ਤੇ ਜੁੰਮੇਵਾਰ ਫੋਰਮੈਨ ਚਾਹੀਦਾ ਸੀ। ਰਤਨ ਉਸ ਦੇ ਦਿਲ ਨੂੰ ਲੱਗ ਗਿਆ । ਇਕ ਦਿਨ ਕਿਸ਼ਨ ਰਤਨ ਦੇ ਘਰ ਗਿਆ । ਰਤਨ ਅਕਸਰ ਘਰ ਘੱਟ ਹੀ ਮਿਲਦਾ । ਪਰ ਅੱਜ ਘਰ ਹੀ ਸੀ । ਰਤਨ ਨੇ ਜਦ ਵੇਖਿਆ ਕਿ ਕਿਸ਼ਨ ਆਇਆ ਹੈ ਤਾਂ ਰਤਨ ਬੜਾ ਖੁਸ਼ ਹੋਇਆ । ਬੜੀ ਇੱਜ਼ਤ ਨਾਲ ਨਮਸਤੇ ਬੁਲਾਈ । ਅੱਗੋਂ ਕਿਸ਼ਨ ਨਮਸਤੇ ਦਾ ਜਵਾਬ ਬੜੀ ਇੱਜ਼ਤ ਨਾਲ ਦਿੱਤਾ । ਰਤਨ ਦੀ ਘਰਵਾਲੀ ਠੰਡਾ ਲੈ ਕੇ ਆ ਗਈ । ਰਤਨ ਦੀ ਪਤਨੀ ਸਵੀਟੀ ਬੜ੍ਹੇ ਸਲੀਕੇ ਨਾਲ ਬੋਲੀ । ਭਾਅ ਜੀ ਬੂਟ ਉਤਾਰ ਕੇ ਬੈ¤ਡ ਉ¤ਤੇ ਹੀ ਬੈਠ ਜਾਉ । ਕੋਈ ਗੱਲ ਨਹੀਂ ਭਾਬੀ ਜੀ ਮੈਂ ਇਵੇਂ ਹੀ ਠੀਕ ਹਾਂ ।ੂ
ਠਨਹੀਂ ਭਾਅ ਜੀ ਚੰਗੀ ਤਰ੍ਹਾਂ ਬੈਠ ਜਾਉੇ ਆਪਣਾ ਹੀ ਘਰ ਹੈ । ਪਹਿਲੀ ਵਾਰ ਘਰ ਆਏ ਹੋ, ਸਾਡੇ ਤਾਂ ਭਾਗ ਖੁੱਲ ਗਏ । ਰਤਨ ਖੁਸ਼ ਹੰਦਾ ਬੋਲਿਆ ।ੂ
ਠਇਹੋ ਜਿਹੀ ਕੋਈ ਗੱਲ ਨਹੀਂ ਆਉਣਾ ਤਾਂ ਪਹਿਲਾਂ ਹੀ ਸੀ । ਪਰ ਸਮਾਂ ਹੀ ਨਹੀਂ ਮਿਲਦਾ । ਤੁਹਾਨੂੰ ਪਤਾ ਹੈ ਕਾਰੋਬਾਰ ਵਿਚ ਵਿਹਲ ਕਿੱਥੋਂ ਮਿਲਦੀ ਹੈ33?ੂ
ਠਹਾਂ ਇਹ ਗੱਲ ਤਾਂ ਠੀਕ ਹੈ । ਪਹਿਲੇ ਤੁਹਾਡੇ ਨਾਲ ਵਿਕਾਸ ਕੰਮ ਕਰਦਾ ਸੀ । ਹੁਣ ਉਸ ਨੇ ਅਲੱਗ ਕੰਮ ਕਰ ਲਿਆ ਹੈ । ਇਕੱਲੇ ਬੰਦੇ ਵਾਸਤੇ ਤਾਂ ਕਾਰੋਬਾਰ ਕਰਨਾ ਕਾਫੀ ਮੁਸ਼ਕਿਲ ਹੰਦਾ ਹੈ ।ੂ
ਠਵਿਕਾਸ ਦੀ ਆਪਣੀ ਮਰਜ਼ੀ ਦੋਵੇਂ ਭਰਾ ਇਕੱਠੇ ਕੰਮ ਕਰਦੇ ਸੀ । ਸਾਡੀ ਮਾਰਕੀਟ ਬਣੀ ਹੋਈ ਸੀ । ਹੁਣ ਉਹ ਛੱਡ ਗਿਆ ਕਾਰੋਬਾਰ ਵਿਚ ਫਰਕ ਤਾਂ ਪੈਦਾ ਹੈ । ਪਰ ਕੀਤਾ ਕੀ ਜਾਵੇ ਉਸ ਦੀ ਆਪਣੀ ਮਰਜ਼ੀ ।ੂ
ਠਚੱਲੋ ਉਸਦਾ ਦਿੱਲ ਨਹੀਂ ਮੰਨਦਾ । ਉਸਦੀ ਆਪਣੀ ਮਰਜ਼ੀ, ਤੁਸੀਂ ਕਾਰੋਬਾਰ ਬੰਦ ਤਾਂ ਨਹੀਂ ਕਰ ਸਕਦੇ । ਰਤਨ ਹਮਦਰਦੀ ਨਾਲ ਕਹਿਣ ਲੱਗਾ ।ੂ
ਠਠੀਕ ਹੈ ਰਤਨ ਭਾਅ ਮਰਜ਼ੀ ਤਾਂ ਉਸਦੀ ਆਪਣੀ ਚੱਲਣੀ । ਪਰ ਮੇਰੇ ਕੋਲੋਂ ਇਕ ਤਾਂ ਪਹਿਲੇ ਪੁੱਛ ਲੈਂਦਾ ਮੈਂ ਕੋਈ ਮਨਾ ਕਰਨਾ ਸੀ ਉਸ ਨੂੰ । ਲੋਕਾਂ ਨੇ ਤਾਂ ਇਹ ਹੀ ਕਹਿਣਾ ਕਾਰੋਬਾਰ ਚੱਲ ਗਿਆ ਤਾਂ ਵੱਡੇ ਭਰਾ ਨੇ ਛੋਟੇ ਭਰਾ ਨੂੰ ਕਾਰੋਬਾਰ ਵਿਚੋਂ ਕੱਢ ਦਿੱਤਾ । ਕਿਸੇ ਨੇ ਇਹ ਨਹੀਂ ਕਹਿਣਾ ਕਿ ਉਸ ਨੇ ਮਾੜਾ ਕੀਤਾ ।ੂ
ਠਅੱਜ ਕੱਲ ਕੋਈ ਕਿਸੇ ਦੀ ਕੀਤੀ ਨੂੰ ਕੁੱਝ ਨਹੀਂ ਸਮਝਦਾ । ਭਰਾ ਜੀ ਹਸਾਏ ਦਾ ਨਾ ਨਹੀਂ ਹੰਦਾ, ਰੁਵਾਏ ਦਾ ਨਾਂ ਹੋ ਜਾਂਦਾ ਹੈ, ਰਤਨ ਦੀ ਘਰ ਵਾਲੀ ਸਵੀਟੀ ਗੱਲ ਨੂੰ ਅੱਗੇ ਤੋਰਦੀ ਬੋਲੀ । ਇਨ੍ਹੇਂ ਨੂੰ ਰਤਨ ਦਾ ਛੋਟਾ ਭਰਾ ਦੀਪਕ ਵੀ ਆ ਗਿਆ ਤੇ ਨਮਸਤੇ ਕਰਕੇ ਆਪਣੇ ਕਮਰੇ ਵਿਚ ਚਲਾ ਗਿਆ । ਰਤਨ ਦੀ ਮਾਂ ਪਾਰਬਤੀ ਅਤੇ ਪਿਤਾ ਦਿਨੇਸ਼ ਚੰਦ ਵੀ ਕੋਲ ਬੈਠ ਗਏ । ਸਭ ਗੱਲਾਂ ਬਾਤਾਂ ਕਰਨ ਲੱਗੇ । ਰਤਨ ਦਾ ਪਿਤਾ ਦਿਨੇਸ਼ ਚੰਦ ਫੋਜ ਵਿਚੋਂ ਰਿਟਾਇਰਡ ਹੋ ਗਿਆ ਸੀ । ਕੁੱਝ ਦੇਰ ਬਆਦ ਚਾਹ ਪਾਣੀ ਪੀਤਾ ਤੇ ਕਿਸ਼ਨ ਨੇ ਆਗਿਆ ਮੰਗੀ ਤਾਂ ਅੱਗੋਂ ਰਤਨ ਬੜੇ ਪਿਆਰ ਨਾਲ ਬੋਲਿਆ, ਠਭਾਅ ਜੀ ਤੁਸੀਂ ਸਾਡੇ ਘਰ ਪਹਿਲੀ ਵਾਰ ਆਏ ਹੋ । ਅਸੀਂ ਤੁਹਾਨੂੰ ਐਂਵੀ ਤਾਂ ਨਹੀਂ ਜਾਣ ਦੇਣਾ । ਚਾਹ ਤਾਂ ਹੋ ਗਈ ਹੁਣ ਤਾਂ ਚੂ ਦਾ ਸਮਾਂ ਹੋ ਗਿਆ । ਬਾਹਰ ਜਾਣ ਦੀ ਕੋਈ ਲੋੜ ਨਹੀਂ ਘਰ ਵਿਚ ਸਭ ਕੁੱਝ ਹੈ33.।ੂ
ਠਨਹੀਂ ਯਾਰ ਰਤਨ ਹੁਣ ਮੈਨੂੰ ਘਰ ਜਾਣ ਦੇ ਤੇਰੀ ਭਰਜਾਈ ਉਡੀਕ ਦੀ ਹੋਵੇਗੀ । ਕਾਫੀ ਸਮਾਂ ਹੋ ਗਿਆ ਹੈ33।ੂ
ਠਕੋਈ ਗੱਲ ਨਹੀਂ ਕਿਸ਼ਨ ਭਾਅ ਅੱਜ ਤਾਂ ਛੁੱਟੀ ਹੈ । ਕੁੱਝ ਸਮੇਂ ਤਾ ਮੌਜ ਕਰਨੀ ਚਾਹੀਦੀ ਹੈ । ਨਾਲੇ ਤੁਹਾਡੇ ਨਾਲ ਬੈਠਿਆਂ ਕਈ ਸਾਲ ਹੋ ਚੁੱਕੇ ਹਨ । ਫੌਜੀ ਕੰਨਟੀਨ ਵਿਚੋਂ ਵਧੀਆ ਵਿਸਕੀ ਲਿਆਂਦੀ ਹੈ ਭਾਪਾ ਜੀ ਨੇ33.।ੂ
ਠਨਾ ਬੇਟਾ ਕਿਸ਼ਨ । ਸਾਡੇ ਘਰ ਪਹਿਲੀ ਵਾਰ ਆਏ ਹੋ । ਬੱਚਿਆ ਅਤੇ ਵੱਡੀ ਨੂੰਹ ਨੂੰ ਵੀ ਲੈ ਆਉਣਾ ਸੀ । ਘਰ ਟੈਲੀਫੋਨ ਕਰ ਦਿਉ ਫ਼ਿਕਰ ਮੁੱਕ ਜਾਵੇਗਾ ਨਾਲੇ ਸਾਡੇ ਘਰ ਕਿਹੜਾ ਰੋਜ਼ ਆ ਹੁੰਦਾ ਹੈ ।ੂ
ਠਦਿਨੇਸ਼ ਚੰਦਰ ਨੇ ਕਿਸ਼ਨ ਤੇ ਦਬਾਅ ਪਾਉਂਦੇ ਕਿਹਾ । ਕਿਸ਼ਨ ਨੇ ਘਰ ਫੋਨ ਕਰ ਦਿੱਤਾ ਕਿ ਰਤਨ ਦੇ ਘਰ ਹਾਂ । ਘਰ ਵਾਲੀ ਨੂੰ ਤਸੱਲੀ ਹੋ ਗਈ ਤੇ ਕਿਸ਼ਨ ਵੱਲੋਂ ਬੇਫਿਕਰ ਹੋ ਗਈ । ਹੋਰ ਖਾਣ ਪੀਣ ਦਾ ਸਮਾਨ ਕਿਸ਼ਨ ਦਾ ਛੋਟਾ ਭਰਾ ਲੈ ਆਇਆ । ਸ਼ਰਾਬ ਦਾ ਦੌਰ ਚੱਲਣ ਲੱਗਿਆ । ਹੋਲੀ-ਹੋਲੀ ਮਿੱਠੀਆਂ-ਮਿੱਠੀਆਂ ਗੱਲਾਂ ਘਰੇਲੂ, ਕਾਰੋਬਾਰੀ। ਸਭ ਦੁੱਖ ਪ੍ਰੇਸ਼ਾਨੀਆਂ ਇਕ ਦੂਜੇ ਨਾਲ ਸਾਂਝੀਆਂ ਹੋਣ ਲੱਗੀਆਂ ।ੂ
ਠਰਤਨ ਵਿਕਾਸ ਦੇ ਜਾਣ ਨਾਲ ਕਾਰੋਬਾਰ ਵਿਚ ਤਾਂ ਕੋਈ ਫਰਕ ਨਹੀਂ ਪਿਆ । ਹਾਂ ਮਿਹਨਤ ਕਾਫੀ ਕਰਨੀ ਪੈਂਦੀ । ਫੈਕਟਰੀ ਦਾ ਕੰਮ ਵੀ ਕਰਨਾ ਪੈਂਦਾ ਹੈ । ਬਾਹਰ ਵਪਾਰੀਆਂ ਨਾਲ ਵੀ ਡੀਲਿੰਗ ਕਰਨੀ ਪੈਂਦੀ ਹੈ । ਕਾਰੋਬਾਰ ਤੇ ਤਾਂ ਮਹਾਰਾਜ ਦੀ ਮਿਹਰ ਹੀ ਹੈ । ਪਰ ਸਾਰੀ ਦਿਹਾੜੀ ਭੱਜ ਨੱਠ ਕਰਕੇ ਹਾਲੋਂ ਬੇਹਾਲ ਹੋ ਜਾਈਦਾ ਹੈ33।ੂ
ਠਰਤਨ ਸ਼ਰਾਬ ਦਾ ਪੈਗ ਚੁੱਕਦਾ ਹੋਇਆ ਅਤੇ ਚਿਕਨ ਦੀ ਪਲੇਟ ਕਿਸ਼ਨ ਅੱਗੇ ਕਰਦਾ ਹੋਇਆ ਬੋਲਿਆ, ਠਭਾਅ ਜੀ ਮਾਰਕੀਟ ਕਰਨੀ ਫਿਰ ਫੈਕਟਰੀ ਵਿਚ ਕੰਮ ਕਰਨਾ । ਬਾਹਰ ਵੀ ਜਾਣਾ ਕੰਮ ਤਾਂ ਕਾਫੀ ਔਖਾ ਤੇ ਇਕੱਲਾ ਬੰਦਾ ਕਿੱਥੇ-ਕਿੱਥੇ ਜਾਵੇ ? ਪਤਾ ਨਹੀਂ ਦਿਨ ਕਦ ਮੁਕ ਜਾਂਦਾ ਤੇ ਰਾਤ ਕਦ ਹੋ ਜਾਂਦੀ । ਪਰ ਇਕ ਮਸ਼ੀਨ ਬਣ ਕੇ ਰਿਹ ਗਿਆ ਹਾਂ33.।ੂ
ਠਰਤਨ ਕੋਈ ਤੇਰੇ ਵਰਗਾ ਬੰਦਾ ਮਿਲ ਜਾਵੇ ਤਾਂ ਮੇਰੀ ਜਾਨ ਸੌਖੀ ਹੋ ਜਾਵੇਗੀ । ਦੂਸਰਾ ਕਾਰੋਬਾਰ ਹੋਰ ਵੱਧ ਜਾਵੇਗਾ । ਫੈਕਟਰੀ ਦੀ ਜਿੰਮੇਵਾਰੀ ਉਸਦੀ ਹੋਵੇਗੀ ਅਤੇ ਬਾਹਰ ਦੀ ਜਿੰਮੇਵਾਰੀ ਮੇਰੀ ਹੋਵੇਗੀ । ਪੈਸੇ ਦੀ ਕੋਈ ਗੱਲ ਨਹੀਂ ।ੂ
ਠਕਿਸ਼ਨ ਭਾਅ ਜੀ ਮੈਂ ਹੀ ਤੁਹਾਡੇ ਕੋਲ ਆ ਜਾਂਦਾ ਹਾਂ । ਦੋਵੇਂ ਭਰਾ ਇਕੱਠੇ ਕੰਮ ਕਰੀ ਜਾਵਾਂਗੇ । ਜੋ ਮੈਂ ਪਹਿਲੇ ਲੈਦਾ ਸਾਂ ਉਹ ਹੀ ਤੁਹਾਡੇ ਕੋਲੋਂ ਲੈ ਲਵਾਂਗਾ । ਬਾਕੀ ਮੈਂ ਐਡਵਾਂਸ ਲੈਣਾ ਹੈ3..।ੂ
ਠਰਤਨ ਕਿਉਂ ਮਜ਼ਾਕ ਕਰਦਾ ਹੈ । ਮੇਰੀ ਫੈਕਟਰੀ ਨਾਲੋਂ ਇੰਨ੍ਹੀ ਵੱਡੀ ਫੈਕਟਰੀ ਵਿੱਚ ਤੂੰ ਕੰਮ ਕਰਦਾ ਹੈ । ਮੇਰੇ ਕੋਲ ਆਉਣ ਦੀ ਤੈਨੂੰ ਕੀ ਲੋੜ33.?ੂ
ਠਕਿਸ਼ਨ ਭਾਅ ਮੈਂ ਮਜ਼ਾਕ ਨਹੀਂ ਕਰਦਾ । ਮੈਂ ਸੱਚ ਕਹਿੰਦਾ ਹਾਂ33.।ੂ
ਠਰਤਨ ਉਹਨਾਂ ਨੂੰ ਤੇਰੇ ਵਰਗੇ ਬੰਦੇ ਦੀ ਜ਼ਰੂਰਤ ਹੈ । ਮੈਨੂੰ ਨਹੀਂ ਉਮੀਦ ਕਿ ਉਹ ਤੈਨੂੰ ਛੱਡਣਗੇ33..।ੂ
ਠਇਹ ਜਿੰਮੇਵਾਰੀ ਮੇਰੀ ਹੈ, ਪੱਕਾ ਮੰਨ ਬਣਾ ਲਿਆ ਹੈ ਮੈਂ33.।ੂ
ਠਅਗਰ ਰਤਨ ਤੂੰ ਆ ਜਾਵੇਂ ਤਾਂ ਫਿਰ ਮੌਜਾਂ ਬਣ ਜਾਣ । ਕੋਈ ਫਿਕਰ ਨਹੀਂ ਰਹਿਣਾ ਮਗਰ ਦਾ ਮੈਂਨੂੰ33।’
ਠਪੱਕੀ ਗੱਲ ਕਿਸ਼ਨ ਭਾਅ । ਇਹ ਕੋਈ ਸ਼ਰਾਬ ਪੀ ਕੇ ਕੀਤਾ ਫੈਸਲਾ ਤਾਂ ਨਹੀਂ । ਤੁਹਾਨੂੰ ਤਾਂ ਪਤਾ ਹੈ ਇੰਨੀ ਸ਼ਰਾਬ ਭਲਾ ਮੈਨੂੰ ਕੀ ਕਹਿੰਦੀ । ਉ¤ਥੇ ਬੱਸ ਮੈਨੂੰ ਇੱਕੋ ਤੰਗੀ ਅਰਾਮ ਨਹੀ ਮਿਲਦਾ । ਗੱਲਬਾਤ ਹੋ ਗਈ ਰਤਨ ਸੱਚ-ਮੁਚ ਹੀ ਕਿਸ਼ਨ ਕੋਲ ਲੱਗ ਗਿਆ । ਰਤਨ ਨੇ ਫੈਕਟਰੀ ਦੀ ਭੱਜ ਦੌੜ ਸਾਂਭ ਲਈ । ਹੁਣ ਕਿਸ਼ਨ ਨੂੰ ਫੈਕਟਰੀ ਦਾ ਫਿਕਰ ਘੱਟ ਗਿਆ । ਕੰਮ ਦਾ ਸੀਜ਼ਨ ਗਰਮੀਆਂ ਵਿਚ ਹੁੰਦਾ । ਕਿਸ਼ਨ ਸਿੱਧਾ ਦਿੱਲੀ ਤੋਂ ਮਾਲ ਲੈ ਆਉਂਦਾ । ਉਧਾਰ ਵਿਚ ਵੀ ਕਾਫੀ ਮਾਲ ਮਿਲ ਜਾਂਦਾ । ਰਤਨ ਦੀ ਸੈਟਿੰਗ ਹੋ ਗਈ । ਫਿਰ ਆਚਾਨਕ ਕਿਸ਼ਨ ਦੇ ਜੀਜੇ ਨੂੰ ਹਾਟ ਅਟੈਕ ਆ ਗਿਆ ਤੇ ਜੀਜੇ ਦੀ ਮੌਤ ਹੋ ਗਈ । ਬੱਚੇ ਛੋਟੇ-ਛੋਟੇ ਸਨ । ਇਸ ਹਾਦਸੇ ਨਾਲ ਕਿਸ਼ਨ ਪੂਰੀ ਤਰ੍ਹਾਂ ਹਿੱਲ ਗਿਆ । ਵਿਕਾਸ ਤਾਂ ਜੀਜੇ ਨਾਲ ਹੀ ਕੰਮ ਕਰਦਾ ਸੀ । ਇਕ ਦਮ ਸਾਥ ਛੁੱਟ ਜਾਣ ਨਾਲ ਵਿਕਾਸ ਨੂੰ ਝੱਟਕਾ ਤਾਂ ਲੱਗਿਆ। ਪਰ ਕੁੱਝ ਸਮੇਂ ਬਾਅਦ ਵਿਕਾਸ ਨੇ ਸਭ ਕੰਟਰੋਲ ਕਰ ਲਿਆ । ਸੁੱਖ ਨਾਲ ਜੀਜੇ ਨੇ ਕਮਾਈ ਵੀ ਬੜੀ ਕੀਤੀ ਸੀ । ਵਿਕਾਸ ਦੇ ਨਾਲ ਕੰਮ ਕਰਨ ਨਾਲ ਮਾਰਕਿਟ ਵਿਚ ਲੱਗੀ ਸਾਰੀ ਦੀ ਸਾਰੀ ਰਕਮ ਵਿਕਾਸ ਦੀ ਭੈਣ ਨੂੰ ਮਿਲ ਗਈ । ਭੈਣ ਸਿਆਣੀ ਨਿਕਲੀ ਸਾਰੇ ਦਾ ਸਾਰਾ ਪੈਸਾ ਬੜੇ ਸੋਹਣੇ ਤਰੀਕੇ ਨਾਲ ਸਾਂਭ ਗਈ । ਇਸ ਦਾ ਕਿਸ਼ਨ ਨੂੰ ਕਾਫੀ ਹਿਰਖ ਲੱਗਾ। ਵਿਕਾਸ ਦਿਨੋਂ-ਦਿਨ ਸਫਲਤਾ ਦੀਆਂ ਪੋੜੀਆਂ ਚੜਦਾ ਗਿਆ । ਉਸਦੀ ਕਿਸਮਤ ਨੇ ਉਸਦਾ ਉਮੀਦ ਨਾਲੋਂ ਵੱਧ ਸਾਥ ਦਿੱਤਾ । ਅੱਜ ਹੋਰ ਕੱਲ ਹੋਰ ਤਰੱਕੀ ਕਰਦਾ ਗਿਆ । ਆਪਣੇ ਇਲਾਕੇ ਤੋਂ ਇਲਾਵਾ ਹੋਰ ਇਲਾਕਿਆਂ ਵਿਚ ਮਾਰਕਿਟਾਂ ਦੀਆਂ ਮਾਰਕਿਟਾਂ ਖ੍ਰੀਦ ਲਈਆਂ । ਉਸਦੇ ਦੋ ਮੰਡੇ ਅਤੇ ਦੋ ਕੁੜੀਆਂ ।ੂ
ਠਕਿਸ਼ਨ ਅਤੇ ਰਤਨ ਅਕਸਰ ਦੋਵੇਂ ਇਕੱਠੇ ਸ਼ਰਾਬ ਪੀਂਦੇ । ਰਤਨ ਹੁਣ ਕੁੱਝ ਜ਼ਿਆਦਾ ਹੀ ਸ਼ਰਾਬ ਪੀਣ ਲੱਗ ਪਿਆ । ਰਾਤ-ਰਾਤ ਤੱਕ ਗੱਲਾਂ ਕਰਦੇ ਰਹਿੰਦੇ । ਕਦੀ-ਕਦੀ ਰਤਨ ਛੱਟੀ ਵੀ ਕਰਨ ਲੱਗ ਪਿਆ । ਪਹਿਲੇ-ਪਹਿਲੇ ਤਾਂ ਰਤਨ ਰਾਤ ਨੂੰ ਸ਼ਰਾਬ ਪੀਂਦਾ ਸੀ । ਪਰ ਹੁਣ ਤਾਂ ਦਿਨ ਵੇਲੇ ਵੀ ਪੀਣ ਲੱਗ ਪਿਆ । ਸ਼ਰਾਬ ਪੀਣ ਨਾਲ ਕਿਸ਼ਨ ਦੇ ਕਾਰੋਬਾਰ ਵਿਚ ਫਰਕ ਪੈਣ ਲੱਗ ਪਿਆ । ਹੁਣ ਲੋਕਾਂ ਕੋਲੋਂ ਰਤਨ ਦੀਆਂ ਸ਼ਿਕਾਇਤਾਂ ਵੀ ਮਿਲਣ ਲੱਗ ਪਈਆਂ ਕਿਸ਼ਨ ਨੂੰ । ਹੁਣ ਰਤਨ ਲੋਕਾਂ ਕੋਲੋਂ ਉਧਾਰ ਪੈਸੇ ਵੀ ਲੈਣ ਲੱਗ ਪਿਆ । ਜਦ ਉਹ ਲੋਕ ਆਪਣੇ ਪੈਸੇ ਵਾਪਸ ਮੰਗਦੇ ਤਾਂ ਕਹਿੰਦਾ ਆਪੇ ਕਿਸ਼ਨ ਦੇ ਦੇਵੇਗਾ । ਪਹਿਲਾਂ ਤਾਂ ਕਿਸ਼ਨ ਪੈਸੇ ਦੇ ਦਿੰਦਾ । ਪਰ ਹੁਣ ਹੋਲੀ-ਹੋਲੀ ਪਿੱਛੇ ਹੱਟਣ ਲੱਗ ਪਿਆ । ਇਕ ਵਾਰ ਮਾਲ ਦੇਣਾ ਸੀ । ਰਤਨ ਉਸ ਦਿਨ ਨਾ ਆਇਆ । ਜਿਸ ਕਾਰਨ ਉਸ ਪਾਰਟੀ ਨੂੰ ਮਾਲ ਨਾ ਮਿਲਿਆ ਤਾਂ ਪਾਰਟੀ ਨਰਾਜ਼ ਹੋ ਗਈ । ਪਾਰਟੀ ਮਾਲ ਲੈਣ ਤੋਂ ਅੱਗੋਂ ਸਾਫ ਇਨਕਾਰ ਕਰ ਦਿੱਤਾ । ਇਹ ਸਭ ਦੇਖ ਕੇ ਕਿਸ਼ਨ ਨੂੰ ਰਤਨ ਤੇ ਬਹੁਤ ਗੁੱਸਾ ਆਇਆ । ਜਦ ਰਤਨ ਕੰਮ ਤੇ ਆਇਆ ਤਾਂ ਕਿਸ਼ਨ ਨੇ ਚੜਾਈ ਕਰ ਦਿੱਤੀ । ਕਿਉਂਕਿ ਰਤਨ ਅੱਜ ਫੇਰ ਸਵੇਰੇ ਸ਼ਰਾਬੀ ਹੋਇਆ ਪਿਆ ਸੀ । ਕਿਸ਼ਨ ਨੇ ਕਿਹਾ, ਠਰਤਨ ਭਾਅ ਅੱਜ ਕੰਮ ਤੋਂ ਛੁੱਟੀ ਕਰ ਤੇ ਕੱਲ ਕੰਮ ਤੇ ਆਵੀਂ33..।ੂ
ਠਭਾਅ ਕੀ ਹੋਇਆ ? ਮੈਨੂੰ ਤਾਂ ਅੱਜ ਕੋਈ ਕੰਮ ਨਹੀਂ । ਛੁੱਟੀ ਕਿਉ ਕਰਾਂ ਅੱਜ33.।ੂ
ਠਕੋਈ ਗੱਲ ਨਹੀਂ ਮੈਂ ਤੈਨੂੰ ਕੁੱਝ ਕਿਹਾ । ਮੈਂ ਤਾਂ ਸਿਰਫ ਇਹ ਕਿਹਾ ਕਿ ਕੱਲ ਕੰਮ ਤੇ ਆਵੀਂ । ਰਤਨ ਕੰਮ ਤੇ ਨਾ ਲੱਗਿਆ । ਅਗਲੇ ਦਿਨ ਜਦ ਰਤਨ ਕੰਮ ਤੇ ਆਇਆ ਤਾਂ ਪਹਿਲਾਂ ਕਿਸ਼ਨ ਨੇ ਰਤਨ ਨੂੰ ਸਿੱਧਾ ਦਫਤਰ ਵਿਚ ਬੁਲਾਇਆ ।ੂ
ਠਰਤਨ ਇਹ ਗੱਲ ਕੀ ਹੋਈ । ਭਲਾ ਤੁਸੀਂ ਸਮਝਦਾਰ ਹੋ । ਅਗਰ ਤੁਸੀਂ ਇਹੋ ਜਿਹੀਆਂ ਗੱਲਾ ਕਰੋਗੇ ਤਾਂ ਕੰਮ ਕਿਵੇਂ ਚੱਲੇਗਾ । ਫੈਕਟਰੀ ਦੀ ਸਾਰੀ ਜਿੰਮੇਵਾਰੀ ਤੁਹਾਡੀ ਹੈ । ਤੁਸੀਂ ਤਿੰਨ-ਤਿੰਨ ਦਿਨ ਛੁੱਟੀ ਕਰਕੇ ਘਰ ਬੈਠ ਜਾਂਦੇ ਹੋ । ਅਗਰ ਸਿਆਣਾ ਬਿਆਣਾ ਜਿੰਮੇਵਾਰ ਬੰਦਾ ਹੀ ਇਵੇਂ ਕਰੇਗਾ ਤਾਂ ਬਾਕੀ ਬੰਦੇ ਤਾਂ ਆਪੇ ਹੀ ਖਰਾਬ ਹੋਣਗੇ3।ੂ
ਠਭਾਅ ਜੀ ਗਲਤੀ ਹੋ ਗਈ33.।ੂ
ਠਰਤਨ ਭਾਅ ਇਹ ਗਲਤੀ ਦੀ ਗੱਲ ਨਹੀਂ । ਬੜੀ ਵੱਡੀ ਗੱਲ ਹੈ । ਤੁਸੀਂ ਤਿੰਨ-ਤਿੰਨ ਦਿਨ ਕੰਮ ਤੇ ਨਹੀਂ ਆੳੇਂਦੇ ਤੇ ਮਗਰੋਂ ਬੰਦੇ ਵਿਹਲੇ ਬੈਠ ਜਾਂਦੇ ਹਨ । ਇਹ ਗੱਲ ਵੱਖਰੀ ਹੈ ਕਿ ਸਾਡੇ ਕੋਲ ਬੰਦੇ ਵਾਧੂ ਹਨ । ਇਕ ਹੋਰ ਗੱਲ ਦਾ ਪਤਾ ਹੈ33.।ੂ
ਠਕਿਹੜੀ ਗੱਲ ਦਾ ਭਾਅ ਜੀ3..।ੂ
ਠਦੋਲਤ ਰਾਮ ਐਂਡ ਸੰਨਜ਼ ਨੂੰ ਮਾਲ ਸਮੇਂ ਸਿਰ ਨਹੀਂ ਮਿਲਿਆ । ਤੁਹਾਨੂੰ ਪਤਾ ਹੈ ਉਹਨਾਂ ਕੋਲ ਕਾਫੀ ਪੇਮਟ ਫਸੀ ਹੋਈ ਹੈ । ਉਨ੍ਹਾਂ ਨੇ ਮਾਲ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ । ਇਕ ਤਾਂ ਪਾਰਟੀ ਗਈ ਤੇ ਦੂਜਾ ਰਕਮ ਵੀ ਗਈ ।ੂ
ਠਇਹ ਤਾਂ ਬੜਾ ਮਾੜਾ ਹੋਇਆ33।ੂ
ਠਤੁਸੀਂ ਦਿਨੇਂ ਹੀ ਸ਼ਰਾਬ ਪੀ ਲੈਂਦੇ ਹੋ ਤੇ ਮਸ਼ੀਨ ਤੇ ਕੰਮ ਕਰਨ ਲੱਗ ਪੈਂਦੇ ਹੋ । ਤੁਸੀਂ ਹੀ ਪਾਰਟੀ ਨਾਲ ਗੱਲਬਾਤ ਕਰਨੀ ਹੰਦੀ ਹੈ । ਲੋਕਾਂ ਨਾਲ ਵੀ ਤਾਂ ਤੁਸੀਂ ਅਕਸਰ ਗੱਲਬਾਤ ਕਰਦੇ ਹੋ । ਤੁਸੀਂ ਜਿੰਮੇਵਾਰ ਬੰਦੇ ਹੋ ਸ਼ਰਾਬ ਪੀਤੀ ਹੋਵੇਗੀ ਤਾਂ ਗਾਹਕ ਤੇ ਕੀ ਅਸਰ ਹੋਵੇਗਾ। ਉਹ ਤਾਂ ਇਹੋ ਹੀ ਸੋਚੇਗਾ ਕਿ ਇੱਥੇ ਤਾਂ ਦਿਨ ਦਿਹਾੜੇ ਸ਼ਰਾਬ ਚੱਲਦੀ ਹੈ । ਇਹਨਾਂ ਨੇ ਕੰਮ ਸਵਾਹ ਕਰਨਾ33।ੂ
ਠਹੁਣ ਰਤਨ ਨਾ ਬੋਲਿਆ ।ਕਿਸ਼ਨ ਮੁੜ ਬੋਲਿਆ, ਠਦੇਖ ਰਤਨ ਭਾਅ ਸਾਡਾ ਆਪਸ ਵਿਚ ਪਿਆਰ ਹੈ । ਤੁਸੀਂ ਦਿਨੇ ਸ਼ਰਾਬ ਨਾ ਪੀਆ ਕਰੋ । ਕਿਸੇ ਕੋਲੋਂ ਉਧਾਰ ਪੈਸੇ ਨਹੀਂ ਫੜਨੇ । ਜਦ ਅਗਲੇ ਮੰਗਦੇ ਹਨ ਤਾਂ ਬੇਇੱਜ਼ਤੀ ਮਹਿਸੂਸ ਹੰਦੀ ਹੈ ।ੂ
ਠਭਾਅ ਜੀ ਤੁਸੀਂ ਪੈਸੇ ਖਾਤੇ ਵਿਚ ਲਿਖ ਲੈਂਦੇ ਹੋ ।ੂ
ਠਰਤਨ ਖਾਤੇ ਵਿਚ ਲਿਖਦਾ ਹਾਂ । ਕਦ ਕਿੰਨ੍ਹੇ ਕੁ ਪੈਸੇ ਵਾਪਸ ਕੀਤੇ ਹਨ । ਐਡਵਾਂਸ ਤੁਹਾਡਾ ਦਿਨੋਂ-ਦਿਨ ਵੱਧਦਾ ਜਾਂਦਾ ਹੈ । ਆਪਣੇ-ਆਪ ਦਾ ਸੁਧਾਰ ਕਰੋ ਨਹੀਂ ਤਾਂ ਕੱਲ ਪ੍ਰੇਸ਼ਾਨੀ ਹੋ ਜਾਵੇਗੀ । ਐਵੀਂ ਪਿਆਰ ਵਿਚ ਫਿਕ ਪਵੇਗਾ ।ੂ
ਠਠੀਕ ਹੈ ਅੱਗੇ ਤੋਂ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ । ਸਮਾਂ ਆਪਣੀਆਂ ਚਾਲਾਂ-ਚੱਲਦਾ ਗਿਆ । ਰਤਨ ਦੀਆਂ ਆਦਤਾਂ ਵਿਚ ਸੁਧਾਰ ਹੋਣ ਦੀ ਥਾਂ ਵਿਗਾੜ ਹੰਦਾ ਗਿਆ । ਉਹ ਆਪਣੀਆਂ ਬੁਰੀਆਂ ਆਦਤਾਂ ਕਾਰਨ ਕਈ ਲੋਕਾਂ ਦਾ ਕਰਜ਼ਦਾਰ ਹੋ ਗਿਆ । ਕਦੀ ਕਿਸੇ ਨਾਲ ਕੋਈ ਬਹਾਨੇ ਕਿਸੇ ਨਾਲ ਕੋਈ ਝੂਠ । ਰਤਨ ਕੰਮ ਤੋਂ ਵੀ ਖੂਬ ਛੁੱਟੀਆਂ ਕਰਨ ਲੱਗ ਪਿਆ । ਰਤਨ ਹੱਦੋਂ ਵੱਧ ਕਰਜ਼ਾਈ ਹੋ ਗਿਆ । ਕਿਸ਼ਨ ਵੀ ਰਤਨ ਤੋਂ ਬਹੁਤ ਪ੍ਰੇਸ਼ਾਨ ਹੋ ਗਿਆ। ਬੁਰਾਈ ਦਾ ਬੁਰਾ ਹੀ ਹੁੰਦਾ ਹੈ । ਰਤਨ ਕੰਮ ਛੱਡ ਕੇ ਦੂਜੇ ਸੂਬੇ ਵਿਚ ਚੱਲਾ ਗਿਆ । ਰਤਨ ਦੀ ਥਾਂ ਕੋਈ ਹੋਰ ਬੰਦਾ ਸੈ¤ਟ ਹੋ ਗਿਆ ।ੂ
ਠਸਮਾਂ ਆਪਣੀਆਂ ਚਾਲਾਂ ਚੱਲਦਾ ਗਿਆ । ਕਿਸ਼ਨ ਦੇ ਬੱਚੇ ਵੱਡੇ ਹੋਣ ਲੱਗੇ । ਕੁੜੀ ਨੇ ਦਸਵੀਂ ਤੱਕ ਪੜਾਈ ਕੀਤੀ । ਰਿਸ਼ਤਾ ਵੀ ਚੰਗਾ ਲੱਭ ਗਿਆ । ਕੁੜੀ ਛੇ ਮਹੀਨੇ ਮੰਗੀ ਰਹੀ । ਸੁਣਿਆ ਹੈ ਕਿ ਲੜਕੇ ਵਾਲੇ ਕਾਫੀ ਲੈਂਡ-ਲਾਡ ਬੰਦੇ ਹਨ । ਬਾਈ-ਏਅਰ ਵਪਾਰ ਕਰਨ ਜਾਂਦੇ ਹਨ । ਵਪਾਰ ਕਾਫੀ ਵੱਡਾ ਇੱਕੋ-ਇੱਕ ਮੁੰਡਾ । ਛੇ ਮਹੀਨੇ ਦੋਵਾਂ ਪਰਿਵਾਰ ਵਿਚ ਖੂਬ ਆਣਾ-ਜਾਣਾ ਲੱਗਾ ਰਿਹਾ । ਵਿਆਹ ਨਜ਼ਦੀਕ ਆ ਗਿਆ ਤੇ ਪੈਸਾ ਪਾਣੀ ਦੀ ਤਰ੍ਹਾਂ ਵਹਿਣ ਲੱਗਾ । ਖੁੱਲਾ ਖਰਚਾ, ਖਰਚੇ ਦਾ ਕੋਈ ਹਿਸਾਬ ਨਹੀਂ । ਜਿਵੇਂ-ਜਿਵੇਂ ਵਿਆਹ ਨਜ਼ਦੀਕ ਆਉਂਦਾ ਗਿਆ । ਤਿਵੇਂ-ਤਿਵੇਂ ਪੈਸੇ ਹੱਦੋਂ ਵੱਧ ਖਰਚ ਹੁੰਦੇ ਗਏ । ਕਿਸ਼ਨ ਦੇ ਦਿਮਾਗ ਤੇ ਤਾਂ ਵਿਆਹ ਦਾ ਭੂਤ ਸਵਾਰ ਸੀ । ਅੰਤ ਵਿਆਹ ਦਾ ਦਿਨ ਨਿਸਚਿਤ ਹੋ ਗਿਆ । ਸੋਨਾ, ਕੱਪੜੇ, ਮੋਟਰ ਸਾਇਕਲ ਤੇ ਹੋਰ ਸਮਾਨ, ਜ਼ਮਾਨੇ ਭਰਦਾ ਖਾਣੇ ਦਾ ਸਮਾਨ । ਜਿੰਨ੍ਹੀ ਬਰਾਤ ਸੱਦੀ ਉਸ ਨਾਲੋਂ ਕਈ ਗੁਨਾਹ ਵੱਧ ਬਰਾਤ ਆਈ । ਡੋਲੀ ਤੁਰੀ ਮੁੰਡੇ ਵਾਲੇ ਸਭ ਮਨ ਗਏ ਕਿ ਆਪਣੀ ਬਰਾਦਰੀ ਵਿਚ ਕੀ ਕਿਸੇ ਹੋਰ ਬਰਾਦਰੀ ਨੇ ਵੀ ਬਰਾਤ ਦਾ ਇਨ੍ਹਾਂ ਸਵਾਗਤ ਨਹੀਂ ਕੀਤਾ ਹੋਵੇਗਾ । ਸਿਆਣੇ ਠੀਕ ਹੀ ਕਹਿੰਦੇ ਹਨ । ਰਹਾ ਪਿਆ ਜਾਣੇ ਜਾਂ ਵਾਹ ਪਿਆ ਜਾਣੇ । ਕਿਸ਼ਨ ਦੀ ਕੁੜੀ ਦੇ ਸੁਪਨੇ ਰੇਤ ਦੀ ਦੀਵਾਰ ਦੀ ਤਰ੍ਹਾਂ ਢਾਹ ਢੇਰੀ ਹੋ ਗਏ । ਕਿਸ਼ਨ ਦੇ ਕੁੜਮ ਮਾਰਕਿਟ ਦੇ ਕਾਫੀ ਕਰਜ਼ਾਈ ਸਨ। ਮਕਾਨ ਵੀ ਗਹਿਣੇ ਪਿਆ ਹੋਇਆ ਸੀ । ਜਦ ਇਸ ਸਭ ਦਾ ਕਿਸ਼ਨ ਨੂੰ ਪਤਾ ਲੱਗਿਆ ਤਾਂ ਉਸਦਾ ਦਿਲ ਟੁੱਟ ਗਿਆ । ਕੁੜੀ ਨੂੰ ਜਿਵੇਂ ਖੂਹ ਵਿਚ ਧੱਕਾ ਦੇ ਦਿੱਤਾ ਹੋਵੇ । ਇੱਡਾ ਵੱਡਾ ਧੋਖਾ ਕਿਸ਼ਨ ਦੀ ਤਾਂ ਜਿਵੇਂ ਦੁਨੀਆਂ ਹੀ ਉਜੜ ਗਈ ਹੋਵੇ । ਕਿਸ਼ਨ ਰਿਸ਼ਤਾ ਕਰਵਾਉਣ ਵਾਲਿਆ ਨਾਲ ਖੂਬ ਗਰਮ ਹੋਇਆ । ਪਰ ਕੁੱਝ ਹੋ ਵੀ ਤਾਂ ਨਹੀਂ ਸਕਦਾ ਸੀ । ਜਵਾਈ ਵੀ ਠੀਕ ਠਾਕ ਹੀ ਸੀ ਗੁਜਾਰੇ ਲਾਇਕ ।
ਕਿਸ਼ਨ ਦੀ ਜਨਾਨੀ ਮਾਂ-ਪਿਉ ਸਭ ਧਿਆਨ ਰੱਖਦੇ । ਸ਼ਹਿਰ ਵਿਚ ਹੀ ਰਿਸ਼ਤੇਦਾਰੀ ਹੋਣ ਕਰਕੇ ਆਉਣਾ ਜਾਣਾ ਲੱਗਿਆ ਰਹਿੰਦਾ । ਜਿਸ ਤਰ੍ਹਾਂ ਵੀ ਸਭ ਨੂੰ ਮਨਜ਼ੂਰ ਕਰਨਾ ਪਿਆ । ਪੈਸੇ ਧੇਲੇ ਨਾਲ ਜਵਾਈ ਦੀ ਮਦਦ ਕੀਤੀ । ਕੁੜਮਾਂ ਦੇ ਡਾਵਾਂਡੋਲ ਕਾਰੋਬਾਰ ਨੂੰ ਕੁੱਝ ਤਾਂ ਮਦਦ ਮਿਲੀ ਪਰ ਅਖੀਰ ਕਦ ਤੱਕ । ਇਹ ਸਭ ਪੈਸਾ ਕਿਸ਼ਨ ਦੇ ਕਾਰੋਬਾਰ ਵਿਚੋਂ ਨਿਕਲ ਰਿਹਾ ਸੀ । ਕਿਸ਼ਨ ਦਾ ਆਪਣਾ ਕਾਰੋਬਾਰ ਵੀ ਡਾਵਾਂਡੋਲ ਰਹਿਣ ਲੱਗ ਪਿਆ । ਇਸੇ ਕਾਰੋਬਾਰ ਨਾਲ ਰੱਲਦਾ ਮਿਲਦਾ ਹੋਰ ਕਾਰੋਬਾਰ ਕੀਤਾ । ਕੁੱਝ ਸਮੇਂ ਬਆਦ ਮਜਬੂਰਨ ਕੰਮ ਬੰਦ ਕਰਨਾ ਪਿਆ ।ੂ
ਠਵਿਨੋਦ ਇਕ ਸੁਲਝਿਆ ਹੋਇਆ ਟਰੈਡਰ ਹੈ । ਮਾਰਕੀਟ ਵਿਚ ਉਸਦਾ ਕਾਫੀ ਅਸਰ ਰਸੂਖ ਹੈ । ਹਰ ਕੋਈ ਉਸ ਉ¤ਪਰ ਭਰੋਸਾ ਕਰਦਾ । ਸਾਰੀ ਮਾਰਕੀਟ ਵਿਚ ਉਸਦਾ ਕਾਫੀ ਪੈਸਾ ਲੱਗਿਆ ਹੋਇਆ ਸੀ । ਦੁਕਾਨ ਦੇ ਨਾਲ ਉਸਦਾ ਐਸ. ਟੀ. ਡੀ ਦੀ ਦੁਕਾਨ ਵੀ ਹੈ । ਵੱਡੀਆਂ ਕਮੇਟੀਆਂ ਦਾ ਕਾਰੋਬਾਰ ਹੈ । ਵੱਡੇ-ਵੱਡੇ ਗਰੁੱਪ ਚੱਲਦੇ ਹਨ । ਮਹੀਨੇ ਬਾਅਦ ਦਫਤਰ ਵਿਚ ਬੋਲੀ ਹੰਦੀ ਹੈ । ਵੱਡੇ-ਵੱਡੇ ਵਪਾਰੀਆਂ ਨੇ ਕਮੇਟੀਆਂ ਪਾਈਆਂ ਹੋਈਆਂ ਹਨ ਵਿਨੋਦ ਕੋਲ । ਵਿਨੋਦ ਦੀ ਕਾਫੀ ਜ਼ਾਇਦਾਦ ਜਿੰਨ੍ਹਾਂ ਪੈਸਾ ਹੈ ਉਨ੍ਹੀ ਇੱਜ਼ਤ ਵੀ ਵਿਨੋਦ ਨੂੰ ਪ੍ਰਮਾਤਮਾ ਨੇ ਦਿੱਤੀ । ਸੁਭਾਅ ਦਾ ਮਿੱਠਾ ਬੋਲੜਾ ਤੇ ਦਿੱਲ ਦਾ ਸਾਫ । ਵੇਲੇ ਕੁਵੇਲੇ ਕੰਮ ਆਉਣ ਵਾਲਾ ਜੁਆਬ ਦਾ ਪੱਕਾ ਅਤੇ ਦੋਸਤਾਂ ਦਾ ਦੋਸਤ । ਜਿਸਦੀ ਬਾਂਹ ਫੜ ਲੈਂਦਾ ਛੱਡਦਾ ਨਹੀਂ । ਉਸਦੀ ਦੁਕਾਨ ਦੇ ਮੁਲਾਜ਼ਮ ਉਸ ਤੋਂ ਕਾਫੀ ਖੁਸ਼ ਸਨ । ਉਹ ਆਪਣੇ ਮੁਲਾਜ਼ਮਾਂ ਨੂੰ ਪਰਿਵਾਰ ਦੇ ਮੈਂਬਰਾਂ ਦੀ ਤਰ੍ਹਾਂ ਰੱਖਦਾ । ਮੁਲਾਜ਼ਮ ਵੀ ਉਸ ਨੂੰ ਆਪਣੇ ਵੱਡੇ ਭਰਾ ਅਤੇ ਪਿਉ ਦੀ ਤਰ੍ਹਾਂ ਸਮਝਦੇ । ਕਿਸ਼ਨ ਵੀ ਵਿਨੋਦ ਦੇ ਕਾਫੀ ਨੇੜੇ ਸੀ । ਕਾਫੀ ਮਾਲ ਵਿਨੋਦ ਦੀ ਦੁਕਾਨ ਤੋਂ ਆਉਂਦਾ । ਕਿਸ਼ਨ ਦਾ ਲੱਖਾਂ ਦੀ ਪੈਮਟ ਦਾ ਹਿਸਾਬ ਹੁੰਦਾ । ਵੱਡੀਆਂ-ਵੱਡੀਆਂ ਕਮੇਟੀਆਂ ਦੇ ਗਰੁੱਪ ਵਿਚ ਵੀ ਕਿਸ਼ਨ ਦੀ ਕਾਫੀ ਮੈਂਬਰਸ਼ਿਪ ਸੀ ।ੂ
ਠਚਾਹੇ ਜੋ ਮਰਜ਼ੀ ਸੀ । ਪਰ ਕੁੜਮਾਂ ਦਾ ਕਿਸ਼ਨ ਘਰ ਕਾਫੀ ਆਉਣਾ ਜਾਣਾ ਲਗਿਆ ਰਹਿੰਦਾ ਅਤੇ ਕਦੀ ਹੋਰ ਰਿਸ਼ਤੇਦਾਰ ਵੀ ਨਾਲ ਆਉਂੇਦੇ । ਸਭ ਦੀ ਸ਼ਾਹੀ ਸ਼ਾਨੋ-ਸ਼ੌਕਤ ਨਾਲ ਰੋਟੀ ਹੰਦੀ । ਜਵਾਈ ਅਤੇ ਹੋਰ ਰਿਸ਼ਤੇਦਾਰਾਂ ਨੂੰ ਕੱਪੜਾ ਅਤੇ ਪੈਸੇ ਦਿੱਤੇ ਜਾਂਦੇ । ਕਿਸ਼ਨ ਸੋਚਦਾ ਜੋ ਵੀ ਹੈ ਮੇਰੀ ਕੁੜੀ ਸੁੱਖੀ ਰਹਿਣੀ ਚਾਹੀਦੀ ਹੈ । ਇਸ ਤੋਂ ਇਲਾਵਾ ਹੋਰ ਕਾਰੋਬਾਰ ਕੀਤਾ । ਕਿਸ਼ਨ ਦੇ ਮਾਲ ਦੀ ਮੰਗ ਮਾਰਕੀਟ ਵਿਚ ਕਾਫੀ ਵੱਧ ਚੁੱਕੀ ਸੀ । ਹੁਣ ਕਿਸ਼ਨ ਦਾ ਮਾਲ ਪੰਜਾਬ ਦੀ ਮੰਡੀ ਵਿਚ ਬਾਹਰ ਵੀ ਜਾਣ ਲੱਗ ਪਿਆ । ਪੰਜਾਬ ਤੋਂ ਬਾਹਰ ਕਿਸ਼ਨ ਪੂਰੇ ਪਰਿਵਾਰ ਨਾਲ ਯਾਤਰਾ ਤੇ ਗਿਆ । ਆਪਣੀ ਗੱਡੀ ਵਿਚ ਯਾਤਰਾ ਤਾਂ ਬੜੇ ਅਰਾਮ ਨਾਲ ਹੋ ਗਈ ਖੂਬ ਮੌਜ ਮਸਤੀ ਕੀਤੀ । ਰੱਬ ਦੀ ਕਰਨੀ ਆਉਂਦੇ-ਆਉਂਦੇ ਕਿਸ਼ਨ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ । ਪੂਰੇ ਪਰਿਵਾਰ ਨੂੰ ਸੱਟਾਂ ਲਗੀਆਂ । ਮੌਕੇ ਤੇ ਡਰਾਇਵਰ ਦੀ ਮੌਤ ਹੋ ਗਈ । ਕਿਸ਼ਨ ਦੀਆਂ ਲੱਤਾਂ ਬਾਹਾਂ ਪਸਲੀਆਂ ਸਭ ਤੇ ਸੱਟਾਂ ਲੱਗੀਆਂ। ਮੁੰਡੇ ਤਾਂ ਬਚ ਗਏ ਜਨਾਨੀ ਦੇ ਵੀ ਸੱਟਾਂ ਲੱਗੀਆਂ । ਪਰ ਠੀਕ ਹੋ ਗਈਆਂ । ਪਰ ਕਿਸ਼ਨ ਦੀ ਹਾਲਤ ਕਾਫੀ ਖਰਾਬ ਸੀ । ਕਿਸ਼ਨ ਦਿਨਾਂ ਤੇ ਪੈ ਗਿਆ । ਰਤਨ ਦੇ ਜਾਣ ਤੋਂ ਬਾਅਦ ਫੈਕਟਰੀ ਦਾ ਕੋਈ ਨਵਾਂ ਫੋਰਮੈਨ ਤਾਂ ਕੋਈ ਨਹੀਂ ਬਣਿਆ । ਜਿਹੜੇ ਕਾਰੀਗਰ ਕੰਮ ਕਰਦੇ ਉਹ ਮਿਹਨਤੀ ਤੇ ਇਮਾਨਦਾਰ ਸਨ । ਕਿਸ਼ਨ ਨੇ ਵੀ ਕਾਰੀਗਰਾਂ ਨੂੰ ਭਰਾਵਾਂ ਵਾਂਗ ਰੱਖਿਆ । ਕਿਸੇ ਕਿਸਮ ਦਾ ਕੋਈ ਭੇਦ ਭਾਵ ਨਾ ਰੱਖਿਆ । ਇਹ ਖੁੱਲ ਦਿਲੀ ਤੇ ਦਲੇਰੀ ਕਿਸ਼ਨ ਦੇ ਮਾੜੇ ਦਿਨਾਂ ਵਿਚ ਕੰਮ ਆਈ । ਕਾਰੀਗਰਾਂ ਨੇ ਆਪਣੇ ਮਾਲਕ ਦੇ ਦੁੱਖ ਨੂੰ ਆਪਣਾ ਦੁੱਖ ਸਮਝਿਆ । ਕਾਰੀਗਰ ਕੰਮ ਕਰਨ ਦੇ ਨਾਲ ਕਾਰੋਬਾਰ ਦੀ ਜਾਣਕਾਰੀ ਵੀ ਰੱਖਦੇ ਸਨ । ਚਾਹੇ ਕਿਸ਼ਨ ਦਾ ਪਿਉ ਫੈਕਟਰੀ ਵਿਚ ਆਉਂਦਾ । ਕਿਸ਼ਨ ਦੇ ਪੂਰੇ ਪਰਿਵਾਰ ਨੂੰ ਕਾਰੀਗਰਾਂ ਤੇ ਪੂਰਾ ਭਰੋਸਾ ਸੀ । ਫੈਕਟਰੀ ਤਾਂ ਚੰਗੀ ਤਰ੍ਹਾਂ ਚੱਲਦੀ ਗਈ । ਪਰ ਕਿਸ਼ਨ ਤੇ ਕਾਫੀ ਪੈਸਾ ਲੱਗਿਆ । ਪੂਰਾ ਸਾਲ ਕਿਸ਼ਨ ਮੰਜੇ ਤੇ ਹੀ ਲੰਮਾ ਪਿਆ ਰਿਹਾ । ਕਿਸ਼ਨ ਟੈਲੀਫੋਨ ਤੇ ਹੀ ਪਾਰਟੀਆਂ ਨਾਲ ਗੱਲਬਾਤ ਕਰਦਾ । ਸਮਾਂ ਪਾ ਕੇ ਕਿਸ਼ਨ ਸਰੀਰਕ ਤੋਰ ਬਿੱਲਕੁਲ ਠੀਕ ਹੋ ਗਿਆ । ਕਿਸ਼ਨ ਨੇ ਇਕ-ਇਕ ਕਰਕੇ ਕਾਫੀ ਕਮੇਟੀਆਂ ਚੁੱਕੀਆਂ ਹੋਈਆਂ ਸਨ । ਮਾਰਕੀਟ ਦਾ ਵੀ ਕਾਫੀ ਪੈਸਾ ਖਰਚ ਹੋ ਗਿਆ । ਖ੍ਰੀਦੇ ਪਲਾਟ ਵੀ ਵਿੱਕ ਗਏ । ਕਿਸ਼ਨ ਦੀ ਨਿੱਤ ਸ਼ਰਾਬ ਪੀਣ ਦੀ ਆਦਤ ਘੱਟਣ ਦੀ ਥਾਂ ਵੱਧ ਚੁੱਕੀ ਸੀ । ਜਦ ਰਿਸ਼ਤੇਦਾਰ ਆਉਂਦੇ ਤਾਂ ਖੂਬ ਮੋਜ-ਮਸਤੀ ਹੰਦੀ । ਬੈਂਕ-ਬੈਲੰਸ ਇਨਸਾਨ ਦੀ ਜਾਨ ਹੁੰਦੀ ਹੈ ਤੇ ਹੋਲੀ-ਹੋਲੀ ਕਿਸ਼ਨ ਦਾ ਬੈਂਕ-ਬੈਲੰਸ ਵੀ ਨਿਲ ਹੋ ਗਿਆ । ਫੈਕਟਰੀ ਦੇ ਬੰਦੇ ਵੀ ਘੱਟ ਗਏ । ਕਿਸ਼ਨ ਪੈਸਿਆਂ ਦੇ ਮਾਮਲੇ ਵਿਚ ਬੰਦਿਆਂ ਨੂੰ ਖਰਾਬ ਕਰਨ ਲੱਗ ਪਿਆ । ਇਸੇ ਕਾਰਨ ਕੁੱਝ ਕਾਰੀਗਰ ਭੱਜ ਗਏ। ਕਿਸ਼ਨ ਨੇ ਵਿਆਜ਼ ਦੇ ਪੈਸੇ ਫੜ ਲਏ । ਕੰਮ ਦਾ ਸੀਜਨ ਲੱਗਿਆ ਕਾਫੀ ਪੈਸਾ ਆਇਆ ਪਿੱਛੇ ਧੋਣੇ ਧੋਤੇ ਗਏ । ਹੋਲੀ-ਹੋਲੀ ਕਿਸ਼ਨ ਦੀ ਆਮਦਨ ਘੱਟ ਰਹੀ ਸੀ ਅਤੇ ਖਰਚੇ ਵੱਧ ਰਹੇ ਸਨ । ਕਿਸ਼ਨ ਦੂਸਰੇ ਫੈਕਟਰੀ ਵਾਲਿਆ ਨਾਲੋਂ ਵੱਧ ਪੈਸੇ ਮੰਗਦਾ । ਇਹ ਵੀ ਇਕ ਕਾਰਨ ਸੀ ਕਿਸ਼ਨ ਦੇ ਕਾਰੋਬਾਰ ਦਾ ਘੱਟ ਹੋਣ ਦਾ ।ੂ
ਠਮਾਲ ਹਮੇਸ਼ਾ ਕਿਸ਼ਨ ਆਕੜ ਨਾਲ ਦਿੰਦਾ । ਇਕ ਪਾਰਟੀ ਗੰਗਾ ਟਰੈਡਿੰਗ ਕੰਪਨੀ ਦਾ ਮਾਲਕ ਕਿਸ਼ੋਰ ਕੁਮਾਰ ਜੇਤਲੀ ਮਾਲ ਲੈਂਦਾ ਸੀ । ਨਾਲ ਉਸਦੇ ਭਰਾ ਦੀ ਡੀਲਰਸ਼ੀਪ ਦੀ ਦੁਕਾਨ ਕਵੈਰੀ ਟਰੈਡਿੰਗ ਕੰਮ ਉਹ ਵੀ ਕਿਸ਼ਨ ਕੋਲੋਂ ਮਾਲ ਲੈਂਦੀ । ਕਿਸ਼ੋਰ ਕੁਮਾਰ ਪਹਿਲੇ ਕੋਈ ਹੋਰ ਕਾਰੋਬਾਰ ਕਰਦਾ ਸੀ । ਕਿਸ਼ੋਰ ਦਾ ਕਾਰੋਬਾਰ ਨਹੀਂ ਚੱਲ ਰਿਹਾ ਸੀ । ਦਿਨ ਰਾਤ ਪ੍ਰੇਸ਼ਾਨ ਰਹਿੰਦਾ ਸੀ । ਕਿਸ਼ੋਰ ਦੇ ਵੱਡੇ ਭਰਾ ਮੰਗਤ ਰਾਮ ਨੇ ਕਿਸ਼ੋਰ ਨੂੰ ਕਿਹਾ । ਕਿਸ਼ੋਰ ਤੇਰਾ ਕਾਰੋਬਾਰ ਕਿਵੇਂ ਚੱਲ ਰਿਹਾ ਹੈ ?ੂ
ਠਭਾਅ ਜੀ ਕਾਰੋਬਾਰ ਦਾ ਨਾ ਪੁੱਛੋ । ਇਸ ਕਾਰੋਬਾਰ ਨਾ ਤਾਂ ਰੋਟੀ ਚਲਉਣੀ ਵੀ ਔਖੀ ਹੋਈ ਪਈ ਹੈ33.।ੂ
ਠਕਿਸ਼ੋਰ ਤੈਨੂੰ ਪਤਾ ਹੈ ਮੈਂ ਗੁਜਰਾਤ ਵਿਚ ਨਵਾਂ ਬਿਜਨੈਸ ਸ਼ੁਰੂ ਕੀਤਾ ਹੈ । ਮੈਂ ਤਾਂ ਉ¤ਥੇ ਚੱਲ ਜਾਵਾਂਗਾ । ਤੂੰ ਪਿੱਛੋਂ ਮੇਰੇ ਇਹ ਕਾਰੋਬਾਰ ਸਾਂਭ ਤੇ ਰੱਜ ਕੇ ਕਮਾਈ ਕਰ । ਬੰਦੇ ਸਾਰੇ ਪੁਰਾਣੇ ਅਤੇ ਵਫਾਦਾਰ ਹਨ । ਤੈਨੂੰ ਕੰਮ ਸਮਝਣ ਵਿਚ ਕੋਈ ਮੁਸ਼ਕਿਲ ਨਹੀਂ ਹੋਵੇਗੀ ।ੂ ਠਅੱਛਾ ਭਾਪਾ ਜੀ ! ਇਹ ਲਫਜ਼ ਕਿਸ਼ੋਰ ਕੁਮਾਰ ਦੇ ਸਨ । ਕਿਸ਼ੋਰ ਹੱਦੋਂ ਵੱਧ ਚਲਾਕ ਅਤੇ ਕਮੀਨੇ ਕਿਸਮ ਦਾ ਬੰਦ ਹੈ । ਕੰਮ ਕੱਢਣ ਲਈ ਤਾਂ ਉਹ ਗਧੇ ਨੂੰ ਵੀ ਪਿਉ ਬਣ ਲਵੇ । ਬੰਦਿਆਂ ਦਾ ਢਿੱਡ ਵਿਚ ਵੜ ਗਿਆ । ਮਿਹਨਤੀ ਰੱਜ ਕੇ ਦਿਨ-ਰਾਤ ਮਿਹਨਤ ਕੀਤੀ ਅਤੇ ਦੋ ਕੁ ਸਾਲਾਂ ਵਿਚ ਸਾਰੇ ਦਾ ਸਾਰਾ ਕਾਰੋਬਾਰ ਆਪਣੇ ਹੱਥਾਂ ਵਿਚ ਲੈ ਲਿਆ । ਮੰਗਤ ਰਾਮ ਦੇ ਬੰਦਿਆਂ ਨੂੰ ਇਹ ਪਤਾ ਨਹੀਂ ਸੀ ਕਿ ਕਿਸ਼ੋਰ ਇਨ੍ਹਾਂ ਚਲਾਕ ਤੇ ਕਮੀਨਾ ਬੰਦਾ ਹੈ । ਪਹਿਲੇ ਤਾਂ ਉਹ ਕਾਰੋਬਾਰ ਦੇ ਨਾਲ ਮੰਗਤ ਰਾਮ ਦੀ ਹਕੂਮਤ ਵਿਚ ਮੌਜ ਕਰਦੇ ਸਨ । ਉਹ ਹੁਣ ਕਾਫੀ ਤੰਗੀ ਮਹਿਸੂਸ ਕਰਨ ਲੱਗ ਪਏ । ਉ¤ਧਰ ਕਿਸ਼ੋਰ ਕੁਮਾਰ ਨੇ ਕਾਰੋਬਾਰ ਵਿਚ ਘਾਟਾ ਕਰਨਾ ਸ਼ੁਰੂ ਕਰ ਦਿੱਤਾ । ਜਦ ਕਦੀ ਮੰਗਤ ਰਾਮ ਆਉਂਦਾ । ਪਹਿਲਾਂ ਤਾਂ ਵਫਾਦਾਰ ਬੰਦੇ ਗੱਲ ਕਰਨ ਤੋਂ ਝਿਜਕਦੇ ਰਹਿੰਦੇ । ਫਿਰ ਮੰਗਤ ਰਾਮ ਦੇ ਹੌਸਲਾ ਦੇਣ ਤੇ ਖੁੱਲ ਕੇ ਗੱਲ ਕਰਨ ਲੱਗ ਪਏ । ਕਾਰੋਬਾਰ ਦੀ ਹਾਲਤ ਦੇਖ ਕੇ ਮੰਗਤ ਰਾਮ ਨੂੰ ਭਰੋਸਾ ਹੋ ਗਿਆ ਕਿ ਕਿਸ਼ੋਰ ਪੈਸਾ ਸਾਂਭ ਗਿਆ ਹੈ । ਕਾਰੋਬਾਰ ਵਿਚ ਵੱਡੇ ਪੱਧਰ ਤੇ ਹੇਰਾ-ਫੇਰੀ ਹੋਈ ਹੈ । ਦੁੱਖ ਤਾਂ ਮੰਗਤ ਰਾਮ ਨੂੰ ਬਹੁਤ ਲੱਗਿਆ । ਅਸੀਂ ਤਾਂ ਇਹ ਸਭ ਇਸ ਦੇ ਭੱਲੇ ਲਈ ਕੀਤਾ । ਇਸ ਨੂੰ ਬਾਂਹ ਦਿੱਤੀ ਸੀ । ਇਹ ਤਾਂ ਬਾਂਹ ਹੀ ਨਿਗਲ ਗਿਆ । ਚਲੋ ਭਰਾ ਹੈ ਸੈ¤ਟ ਹੋ ਗਿਆ । ਇਕ ਦਿਨ ਮੰਗਤ ਰਾਮ ਨੇ ਕਿਸ਼ੋਰ ਕੁਮਾਰ ਨੂੰ ਕਿਹਾ, ਠਭਾਅ ਜੀ ਤੁਸੀਂ ਤਾਂ ਗੁਜਰਾਤ ਵਿਚ ਕਾਰੋਬਾਰ ਕਰਦੇ ਹੋ । ਰੱਬ ਦੀ ਕ੍ਰਿਪਾ ਨਾਲ ਤੁਹਾਡਾ ਕਾਰੋਬਾਰ ਬਹੁਤ ਚੱਲ ਰਿਹਾ ਹੈ । ਭਗਵਾਨ ਕਰੇ ਤੁਸੀਂ ਦਿਨ ਦੁਗਣੀ ਰਾਤ ਚੋਗੁਣੀ ਉ¤ਨਤੀ ਕਰੋ । ਇਹ ਦੁਕਾਨ ਤੁਸੀਂ ਪੱਕੇ ਤੌਰ ਤੇ ਮੈਨੂੰ ਹੀ ਦੇ ਦਿਉ । ਕਾਗਜੀ ਕਾਰਵਾਈ ਕਰਕੇ ਜਿਹੜੇ ਪੈਸੇ ਲੱਗਣਗੇ ਮੈਂ ਦੇ ਦੇਵਾਂਗਾ । ਮੈਂ ਪੈਸੇ ਆਪਣੇ ਸਹੁਰਿਆਂ ਤੋਂ ਫੜ ਲੈਂਦਾ ਹਾਂ ।
ਕਿਸ਼ੋਰ ਕੁਮਾਰ ਦੀ ਇਸ ਗੱਲ ਨੂੰ ਸੁਣ ਕੇ ਮੰਗਤ ਰਾਮ ਨੂੰ ਗੁੱਸਾ ਆ ਗਿਆ ਅਤੇ ਭੜਕ ਕੇ ਬੋਲਿਆ, ਠਕਿਸ਼ੋਰ ਤੂੰ ਸਾਨੂੰ ਮੂਰਖ ਸਮਝ ਰੱਖਿਆ ਹੈ । ਸਾਨੂੰ ਨਹੀਂ ਪਤਾ ਤੇਰੀਆਂ ਕਰਤੂਤਾਂ ਦਾ। ਮੈਂ ਵੀ ਸਾਰੀ ਜ਼ਿੰਦਗੀ ਕਾਰੋਬਾਰ ਕੀਤਾ ਹੈ । ਤੇਰਾ ਅਸੀਂ ਭਲਾ ਕੀਤਾ ਤੂੰ ਸਾਡੀਆ ਜੜ੍ਹਾਂ ਵੱਢ ਦਿੱਤੀਆਂ । ਸਾਨੂੰ ਨਹੀਂ ਪਤਾ ਸੀ ਤੂੰ ਇੰਨ੍ਹੀ ਵੱਡੀ ਪੱਧਰ ਤੇ ਹੇਰਾ-ਫੇਰੀ ਕਰਂੇਗਾ ।