ਨਵੀਂ ਦਿੱਲੀ, 21 ਫਰਵਰੀ (ਪੀ. ਟੀ.)-ਮੁਜੱਫਰਨਗਰ ਦੰਗਿਆਂ ਦੇ ਬਾਅਦ ਬਸਪਾ ਸੁਪਰੀਮੋ ਮਾਇਆਵਤੀ ਦੀ ਨਜ਼ਰ ਯੂਪੀ ਦੇ ਮੁਸਲਿਮ ਵੋਟ ਬੈਂਕ ਉ¤ਤੇ ਹੈ, ਇਸ ਵਰਗ ਨੂੰ ਸਿੱਧਾ ਸੁਨੇਹਾ ਦੇਣ ਲਈ ਹੁਣ ਉ¤ਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਨਿਸ਼ਾਨੇ ਉ¤ਤੇ ਲਿਆ ਹੈ ਗੁਜਰਾਤ ਦੇ ਮੁੱਖ ਮੰਤਰੀ ਅਤੇ ਭਾਜਪਾ ਦੇ ਪ੍ਰਧਾਨ ਮੰਤਰੀ ਉਮੀਦਵਾਰ ਨਰਿੰਦਰ ਮੋਦੀ ਨੂੰ। ਮਾਇਆਵਤੀ ਨੇ ਸ਼ੁੱਕਰਵਾਰ ਨੂੰ ਸੰਸਦ ਭਵਨ ਦੇ ਬਾਹਰ ਕਿਹਾ ਕਿ ਮੈਂ ਮੋਦੀ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਕਦੇ ਪੂਰਾ ਨਹੀਂ ਹੋਣ ਦੇਵਾਂਗੀ। ਮਾਇਆਵਤੀ ਮੁਤਾਬਕ ਨਰਿੰਦਰ ਮੋਦੀ ਦੇ ਨਾਂਅ ਤੋਂ ਹੀ ਦੇਸ਼ ਦਾ ਮੁਸਲਮਾਨ ਘਬਰਾ ਜਾਂਦਾ ਹੈ। ਅਜਿਹੇ ਵਿੱਚ ਬਸਪਾ ਹੀ ਪੂਰੇ ਦੇਸ਼ ਵਿੱਚ ਉਨ੍ਹਾਂ ਨਾਲ ਲੋਹਾ ਲਵੇਗੀ। ਉਨ੍ਹਾਂ ਨੇ ਕਿਹਾ ਨਰਿੰਦਰ ਮੋਦੀ ਜੋ ਕੁਝ ਕਹਿੰਦਾ ਹੈ ਉਸ ਵਿੱਚ
ਸੱਚਾਈ ਬਹੁਤ ਘੱਟ ਹੁੰਦੀ ਹੈ। ਉਸ ਵਿੱਚ ਝੂਠ ਤੇ ਫਰੇਬ ਜ਼ਿਆਦਾ ਹੁੰਦਾ ਹੈ, ਜਨਤਾ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਭਾਜਪਾ ਬਾਰੇ ਉਹਨਾਂ ਕਿਹਾ ਭਾਜਪਾ ਸ਼ੁਰੂ ਤੋਂ ਹੀ ਕਹਿੰਦੀ ਕੁਝ ਹੈ ਅਤੇ ਕਰਦੀ ਕੁਝ ਹੋਰ ਹੈ, ਇਹ ਅੱਜ ਦੀ ਸਚਾਈ ਹੈ।
ਬਸਪਾ ਸੁਪਰੀਮੋ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਉਹ ਮੋਦੀ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਕਦੇ ਪੂਰਾ ਨਹੀਂ ਹੋਣ ਦੇਵੇਗੀ। ਫਿਰਕੂ ਤਾਕਤਾਂ ਨੂੰ ਰੋਕਣ ਦੇ ਲਈ ਘਿਰ ਚੁੱਕੇ ਸਿਆਸੀ ਤਰਕ ਦਾ ਇਸਤੇਮਾਲ ਕਰਦੇ ਹੋਏ ਮਾਇਆਵਤੀ ਨੇ ਕਿਹਾ ਕਿ ਅਸੀਂ ਯੂ.ਪੀ.ਏ. ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਹਾਂ ਪਰ ਫਿਰਕੂ ਤਾਕਤਾਂ ਨੂੰ ਰੋਕਣ ਦੇ ਲਈ ਯੂ.ਪੀ.ਏ.-1, ਅਤੇ ਯੂ.ਪੀ.ਏ.-2 ਨੂੰ ਸਮਰਥਨ ਦਿੱਤਾ। ਫਿਰ ਆਪਣੇ ਸੈਕੂਲਰ ਰੂਪ ਨੂੰ ਚਮਕਾਉਣ ਦੇ ਲਈ ਮਾਇਆਵਤੀ ਨੇ ਗੋਧਰਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿੱਥੋਂ ਤੱਕ ਮੋਦੀ ਦਾ ਸਵਾਲ ਹੈ, ਮੋਦੀ ਮਤਲਬ ਫਿਰਕੂ ਤਾਕਤਾਂ ਨੂੰ ਉਤਸ਼ਾਹਿਤ ਕਰਨ ਦਾ ਪ੍ਰਤੀਕ। ਅਸੀਂ ਪੂਰੀ ਤਾਕਤ ਲਗਾਵਾਂਗੇ ਕਿ ਭਾਜਪਾ ਨੂੰ ਸੱਤਾ ਵਿੱਚ ਆਉਣ ਤੋਂ ਰੋਕਿਆ ਜਾਵੇ ਅਤੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਾ ਬਣਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੋਦੀ ਦੇ ਗੁਜਰਾਤ ਸੂਬੇ ਵਿੱਚ ਗੋਧਰਾ ਕਾਂਡ ਕਿਸੇ ਤੋਂ ਲੁਕਿਆ ਨਹੀਂ ਹੈ। ਵੱਡੇ ਪੈਮਾਨੇ ਉ¤ਪਰ ਬੇਕਸੂਰ ਲੋਕਾਂ ਦਾ ਕਤਲੇਆਮ ਹੋਇਆ ਅਤੇ ਪੂਰੇ ਦੇਸ਼ ਅੰਦਰ ਨਰਿੰਦਰ ਮੋਦੀ ਦੇ ਨਾਂਅ ਨਾਲ ਘੱਟ ਗਿਣਤੀ ਮੁਸਲਿਮ ਸਮਾਜ ਵਿੱਚ ਸਹਿਮ ਹੈ। ਉਨ੍ਹਾਂ ਨੂੰ ਪਤਾ ਹੈ ਕਿ ਜੇ ਇਹ ਵਿਅਕਤੀ ਸੱਤਾ ਵਿੱਚ ਆ ਗਿਆ ਤਾਂ ਪੂਰੇ ਦੇਸ਼ ਦਾ ਮੁਸਲਮਾਨ ਸੁਰੱਖਿਅਤ ਨਹੀਂ।