ਬੀਬਾ ਬਾਦਲ ਨੇ ਤਲਵੰਡੀ ਸਾਬੋ ਤੇ ਰਾਮਾ ਮੰਡੀ ’ਚ 3400 ਟਿਊਬਵੈ¤ਲ ਕੁਨੈਕਸ਼ਨਾਂ ਦੇ ਡਿਮਾਂਡ ਨੋਟਿਸ ਵੰਡੇ

ਪੱਤਰਕਾਰਾਂ ਨੂੰ ਕਿਹਾ : ਤੁਹਾਨੂੰ ਗਲਤਫਹਿਮੀ, ਗੁਜਰਾਤ ਵਿੱਚ ਤਾਂ ਕੋਈ ਪੰਜਾਬੀ ਕਿਸਾਨ ਨਹੀਂ ਉਜਾੜਿਆ ਜਾ ਰਿਹਾ

image ਤਲਵੰਡੀ ਸਾਬੋ, 21 ਫਰਵਰੀ (ਰਣਜੀਤ ਸਿੰਘ ਰਾਜੂ)-ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਜਾਰੀ ਕੀਤੇ ਗਏ ਟਿਊਬਵੈ¤ਲ ਕੁਨੈਕਸ਼ਨਾਂ ਦੇ ਡਿਮਾਂਡ ਨੋਟਿਸ ਵੰਡਣ ਦੀ ਲੜੀ ਵਿੱਚ ਅੱਜ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਤਲਵੰਡੀ ਸਾਬੋ ਅਤੇ ਰਾਮਾਂ ਮੰਡੀ ਬਲਾਕ ਅਧੀਨ ਆਂਉਦੇ ਕਰੀਬ 3400 ਕਿਸਾਨਾਂ ਨੂੰ ਟਿਊਬਵੈ¤ਲ ਲਾਉਣ ਲਈ ਡਿਮਾਂਡ ਨੋਟਿਸ ਵੰਡੇ।ਉਨ੍ਹਾਂ ਨੇ ਇਸ ਮੌਕੇ ਪਿੰਡ ਸੀਂਗੋ ਅਤੇ ਲਹਿਰੀ ਵਿੱਚ ਨਵੇਂ ਬਣੇ ਵਾਟਰ ਵਰਕਸਾਂ ਦਾ ਉਦਘਾਟਨ ਵੀ ਕੀਤਾ।

ਤਲਵੰਡੀ ਸਾਬੋ ਦੀ ਅਨਾਜ ਮੰਡੀ ਤੇ ਰਾਮਾਂ ਮੰਡੀ ਦੇ ਕਾਟਨ ਯਾਰਡ ਵਿੱਚ ਰੱਖੇ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦੀ ਪੇਸ਼ ਆ ਰਹੀ ਮੁਸ਼ਕਿਲ ਦੇ ਮੱਦੇਨਜਰ ਪੰਜਾਬ ਦੇ ਮੁੱਖ ਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਿਸਾਨਾਂ ਨੂੰ ਟਿਊਬਵੈ¤ਲ ਕੁਨੈਕਸ਼ਨ ਜਾਰੀ ਕੀਤੇ ਗਏ ਹਨ ਜਿਸ ਤਹਿਤ ਬਠਿੰਡਾ ਲੋਕ ਸਭਾ ਅਧੀਨ ਆਂਉਦੇ ਪਿੰਡਾਂ ਦੇ ਕਿਸਾਨਾਂ ਨੂੰ 20 ਹਜਾਰ ਟਿਊਬਵੈ¤ਲ ਕੁਨੈਕਸ਼ਨ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰ ਦੇ ਖਜਾਨੇ ਤੇ ਭਾਂਵੇ 6000 ਕਰੋੜ ਦਾ ਬਿਜਲੀ ਬਿਲਾਂ ਦਾ ਹੋਰ ਬੋਝ ਪਵੇਗਾ ਪ੍ਰੰਤੂ ਇਸ ਨਾਲ ਕਿਸਾਨ ਹੋਰ ਵੀ ਖੁਸ਼ਹਾਲ ਹੋ ਸਕੇਗਾ।ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਪਹਿਲਾਂ ਵੀ ਗਰੀਬ ਵਰਗ ਨੂੰ ਆਟਾ ਦਾਲ ਸਕੀਮ ਵਰਗੀਆਂ ਯੋਜਨਾਵਾਂ ਦੇ ਰਹੀ ਹੈ ਤੇ ਇਸੇ ਦੀ ਦੇਖਾਦੇਖੀ ਹੀ ਕੇਂਦਰ ਸਰਕਾਰ ਨੇ ਅੰਨ ਸੁਰੱਖਿਆ ਬਿੱਲ ਪਾਸ ਕੀਤਾ ਹੈ।ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ ਹੀ 15 ਲੱਖ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਆਟਾ ਦਾਲ ਮੁਹੱਈਆ ਕਰਵਾਇਆ ਜਾ ਰਿਹਾ ਸੀ ਉ¤ਥੇ ਹੀ ਹੁਣ 15 ਲੱਖ ਹੋਰ ਲੋਕਾਂ ਨੂੰ ਇਸ ਸਕੀਮ ਅਧੀਨ ਲਿਆਂਦਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਦੇ ਚਲਦਿਆਂ ਹੀ ਕਾਂਗਰਸ ਵੇਲੇ ਜਿਸ ਪੰਜਾਬ ਦੀ ਆਮਦਨ 5 ਹਜਾਰ ਕਰੋੜ ਰੁਪਏ ਸੀ ਵਧ ਕੇ 18 ਹਜਾਰ ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਭਾਜਪਾ ਸਰਕਾਰ ਦੇ ਵਿਕਾਸ ਨੂੰ ਦੇਖਦਿਆਂ ਆਗਾਮੀ ਲੋਕ ਸਭਾ ਚੋਣਾਂ ਵਿੱਚ ਗਠਜੋੜ ਉਮੀਦਵਾਰਾਂ ਨੂੰ ਵੋਟਾਂ ਪਾਉਣ ਤਾਂ ਕਿ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾ ਸਕੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵੀਰ ਸਿੰਘ ਸਿੱਧੂ ਨੇ ਹਲਕੇ ਦੇ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਜਾਰੀ ਕਰਨ ਤੇ ਬੀਬਾ ਬਾਦਲ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਉਨ੍ਹਾਂ ਨੂੰ ਪਹਿਲਾਂ ਨਾਲੋਂ ਵੀ ਵੱਧ ਲੀਡ ਦੁਆਈ ਜਾਵੇਗੀ।
ਉ¤ਧਰ ਪ੍ਰੈ¤ਸ ਮਿਲਣੀ ਦੌਰਾਨ ਜਦੋਂ ਪੱਤਰਕਾਰਾਂ ਨੇ ਬੀਬਾ ਬਾਦਲ ਨੂੰ ਸਵਾਲ ਕੀਤਾ ਕਿ ਜਿਸ ਮੋਦੀ ਦੇ ਪ੍ਰਧਾਨ ਮੰਤਰੀ ਬਨਣ ਨੂੰ ਤੁਸੀ ਪੰਜਾਬ ਲਈ ਲਾਹੇਵੰਦ ਐਲਾਨ ਰਹੇ ਹੋ ਉਸੇ ਦੇ ਰਾਜ ਵਿੱਚੋਂ 700 ਪੰਜਾਬੀ ਕਿਸਾਨ ਉਜਾੜੇ ਜਾ ਰਹੇ ਹਨ ਤਾਂ ਉਹ ਪੰਜਾਬ ਲਈ ਲਾਹੇਵੰਦ ਕਿਵੇਂ ਹੋਵੇਗਾ ਤਾਂ ਬੀਬਾ ਬਾਦਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਤੁਹਾਨੂੰ ਇਹ ਗਲਤਫਹਿਮੀ ਹੈ ਕਿ ਗੁਜਰਾਤ ਵਿੱਚੋਂ ਕਿਸੇ ਪੰਜਾਬੀ ਕਿਸਾਨ ਨੂੰ ਉਜਾੜਿਆ ਜਾ ਰਿਹਾ ਹੈ ਸੱਚ ਤਾਂ ਇਹ ਹੈ ਕਿ ਇੱਕ ਵੀ ਪੰਜਾਬੀ ਕਿਸਾਨ ਨੂੰ ਗੁਜਰਾਤ ਵਿੱਚੋਂ ਉਜਾੜਿਆ ਨਹੀ ਜਾ ਰਿਹਾ।ਉਨ੍ਹਾਂ ਸਵਾਲ ਨੂੰ ਗੋਲ ਕਰਦਿਆਂ ਕਿਹਾ ਕਿ ਸਗੋਂ ਹਰਿਆਣਾ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬੀ ਕਿਸਾਨਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵੀਰ ਸਿੰਘ ਸਿੱਧੂ,ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਮੋਹਨ ਸਿੰਘ ਬੰਗੀ,ਸੀਨ:ਅਕਾਲੀ ਆਗੂ ਪਰਮਜੀਤ ਸਿੰਘ ਮਾਨਸ਼ਾਹੀਆ, ਮਨਜੀਤ ਸਿੰਘ ਸ਼ਿੰਪੀ ਚੇਅਰਮੈਨ ਬਲਾਕ ਸੰਮਤੀ, ਸੁਖਬੀਰ ਸਿੰਘ ਚੱਠਾ ਕੌਮੀ ਸੰਯੁਕਤ ਸਕੱਤਰ ਯੂਥ ਅਕਾਲੀ ਦਲ, ਬੀਬੀ ਸੁਖਜਿੰਦਰ ਕੌਰ ਮੀਤ ਪ੍ਰਧਾਨ ਨਗਰ ਪੰਚਾਇਤ, ਬਲਵਿੰਦਰ ਗਿੱਲ,ਰਣਜੀਤ ਮਲਕਾਣਾ ਅਤੇ ਗੁਰਪ੍ਰੀਤ ਮਾਨਸ਼ਾਹੀਆ ਤਿੰਨੇ ਕੌਂਸਲਰ, ਜਗਤਾਰ ਸਿੰਘ ਭਾਕਰ ਸਰਪੰਚ ਕਲਾਲਵਾਲਾ, ਯੂਥ ਆਗੂ ਗੁਰਮੀਤ ਵੜੈਚ, ਸੁਖਮੰਦਰ ਭਾਗੀਵਾਂਦਰ ਤੇ ਗੁਰਪ੍ਰਤਾਪ ਨਵਾਂ ਪਿੰਡ ਦੋਵੇਂ ਮੈਂਬਰ ਜਿਲ੍ਹਾ ਪ੍ਰੀਸ਼ਦ,  ਮਨਜੋਤ ਮੰਨੂ ਤਲਵੰਡੀ ਸਾਬੋ, ਹੈਪੀ ਸੰਧੂ ਠੇਕੇਦਾਰ, ਠਾਣਾ ਸਿੰਘ ਚੱਠਾ,ਭਾਗ ਸਿੰਘ ਕਾਕਾ ਗੁਰੂਸਰ, ਹੈਪੀ ਸਰਪੰਚ ਬੰਗੀ,ਬੀਬੀ ਗੁਲਾਬ ਕੌਰ ਕੌਂਸਲਰ, ਤੇਜ ਰਾਮ ਸ਼ਰਮਾਂ ਆਦਿ ਆਗੂ ਹਾਜਿਰ ਸਨ।

Send this to a friend