ਬੋਹਾ, 9 ਮਈ (ਸੰਤੋਖ ਸਾਗਰ)-ਸਥਾਨਕ ਸ਼ਹੀਦ ਉਧਮ ਸਿੰਘ ਆਦਰਸ਼ ਸਕੂਲ ਵਿਖੇ ਅੱਜ ਵਿਸ਼ਵ ਰੈ¤ਡ ਕਰਾਸ ਦਿਵਸ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ।ਇਸ ਸਮਾਗਮ ਵਿੱਚ ਸਮੁੱਚੇ ਅਧਿਆਪਕਾਂ ਅਤੇ ਸੈਂਕੜੇ ਸਕੂਲੀ ਬੱਚਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਉਪ-ਪ੍ਰਿੰਸੀਪਲ ਮਲਕੀਤ ਕੌਰ ਨੇ ਬੋਲਦਿਆਂ ਕਿਹਾ ਕਿ ਸਾਨੂੰ ਸਾਡੇ ਸ਼ਾਨਾਮੱਤੇ ਇਤਿਹਾਸ ਤੋਂ ਮਾਨਵਵਾਦੀ ਸਿਧਾਤਾਂ ਦੀ ਨਿਰਸੁਆਰਥ ਸੇਵਾ-ਭਾਵਨਾ ਕਰਨ ਦੀ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗਰੀਬਾਂ, ਲੋੜਵੰਦਾਂ ਅਤੇ ਗੁਰਬਤ ਭਰੀ ਜਿੰਦਗੀ ਹੰਢਾ ਰਹੇ ਲੋਕਾਂ ਦੀ ਮਦਦ ਕਰਨੀ ਇਨਸਾਨੀਅਤ ਤੌਰ ’ਤੇ ਸਾਡਾ ਅਹਿਮ ਫਰਜ਼ ਬਣਦਾ ਹੈ। ਪੰਜਾਬੀ ਅਧਿਆਪਕ ਮੱਖਣ ਬੀਰ ਨੇ ਕਿਹਾ ਕਿ ਰੈ¤ਡ ਕਰਾਸ ਸੰਸਥਾਵਾਂ ਨੂੰ, ਸਰਕਾਰੀ ਤੇ ਗੈਰ-ਸਰਕਾਰੀ ਏਜੰਸੀਆਂ ਨੂੰ ਦੀਨ-ਦੁਖੀਆਂ, ਬੇਸਹਾਰਾ ਲੋਕਾਂ ਦੀ ਸੇਵਾ ’ਚ ਹੋਰ ਵੀ ਵਧ-ਚੜ੍ਹਕੇ ਹਿੱਸਾ ਪਾਉਣ ਨਾਲ ਸਮਾਜ ਦੇ ਲੋੜਵੰਦਾਂ ਨੂੰ ਬੇਹਤਰ ਜਿਊਣ ਯੋਗ ਹਾਲਤਾਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ। ਬੀਰ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਅੱਜ ਮੁਲਕ ਦਾ ਵੱਡਾ ਹਿੱਸਾ ਕਿਰਤ ਵਿਹੂਣਾ ਹੋ ਰਿਹਾ ਹੈ। ਇੰਨ੍ਹਾਂ ਵਿਸ਼ੇਸ਼ ਦਿਨਾਂ ’ਤੇ ਉਨ੍ਹਾਂ ਲੋਕਾਂ ਲਈ ਕੰਮ ਦੇ ਅਵਸਰ ਪੈਦਾ ਕਰਨ ਦੀ ਵੀ ਗੱਲ ਕਰਨੀ ਬਣਦੀ ਹੈ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਭਾਈ ਘਨ੍ਹਈਆ ਵਰਗੀਆਂ ਮਹਾਨ ਸ਼ਖ਼ਸ਼ੀਤਾਂ ਦੁਆਰਾ ਪਾਈਆਂ ਪਿਰਤਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਤਾਂ ਜੋ ਵਰਤਮਾਨ ਅਤੇ ਭਵਿੱਖ ’ਚ ਲੋਕ ਭਲਾਈ ਦੇ ਕਾਰਜਾਂ ’ਚ ਨੌਜਵਾਨ ਵਰਗ ਵਧ ਚੜ੍ਹ ਕੇ ਹਿੱਸਾ ਲੈ ਸਕਣ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਸਕਿੱਟ, ਭਾਸ਼ਣ, ਗੀਤ ਆਦਿ ਵੀ ਪੇਸ਼ਕਾਰੀ ਕੀਤੀ ਗਈ।
ਆਦਰਸ਼ ਸਕੂਲ ਬੋਹਾ ’ਚ ਰੈਡ ਕਰਾਸ ਦਿਵਸ ਮਨਾਇਆ



