June 3, 2026 3:58 am

ਆਦਰਸ਼ ਸਕੂਲ ਬੋਹਾ ’ਚ ਰੈਡ ਕਰਾਸ ਦਿਵਸ ਮਨਾਇਆ

ਅੰਮ੍ਰਿਤਸਰ, 9 ਮਈ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵ¤ਲੋਂ ਚਲਾਈਆਂ ਜਾ ਰਹੀਆਂ ਵ¤ਖ-ਵ¤ਖ ਹਾਕੀ ਅਕੈਡਮੀਆਂ ਵਿਚ ਖਿਡਾਰੀਆਂ ਦੀ ਚੋਣ ਲਈ ਅ¤ਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਟਰਾਇਲ ਆਰੰਭ ਹੋਏ, ਜੋ 11 ਮਈ ਤ¤ਕ ਚ¤ਲਣਗੇ। ਟਰਾਇਲ ਦੇਣ ਲਈ ਪੰਜਾਬ ਭਰ ‘ਚੋਂ 450 ਖਿਡਾਰੀਆਂ ਨੇ ਹਿ¤ਸਾ ਲਿਆ। ਇਸ ਮੌਕੇ ਗ¤ਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕ¤ਤਰ ਸਪੋਰਟਸ ਸ. ਕੇਵਲ ਸਿੰਘ ਗਿ¤ਲ ਅਤੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਵ¤ਲੋਂ ਨੌਜੁਆਨੀ ਨੂੰ ਸਿ¤ਖ ਵਿਰਸੇ ਨਾਲ ਜੋੜਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦ¤ਸਿਆ ਕਿ ਸ਼੍ਰੋਮਣੀ ਕਮੇਟੀ ਵ¤ਲੋਂ ਸਾਬਤ ਸੂਰਤ ਹਾਕੀ ਖਿਡਾਰੀ ਤਿਆਰ ਕਰਨ ਲਈ ਅੰਡਰ-14, ਅੰਡਰ-17 ਤੇ ਅੰਡਰ-19 ਤਿੰਨ ਹਾਕੀ ਅਕੈਡਮੀਆਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦ¤ਸਿਆ ਕਿ ਅੰਡਰ-14 ਲਈ ਫਰੀਦਕੋਟ ਵਿਖੇ ਜਦਕਿ ਅੰਡਰ-17 ਅਤੇ ਅੰਡਰ-19 ਲਈ ਬਾਬਾ ਬਕਾਲਾ ਵਿਖੇ ਹਾਕੀ ਅਕੈਡਮੀਆਂ ਸਥਾਪਤ ਕੀਤੀਆਂ ਗਈਆਂ ਹਨ, ਜਿਨ੍ਹਾਂ ਲਈ ਹਰ ਸਾਲ ਸਾਬਤ ਸੂਰਤ ਸਿ¤ਖ ਖਿਡਾਰੀਆਂ ਦੀ ਚੋਣ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵ¤ਡੀ ਗਿਣਤੀ ਵਿਚ ਖਿਡਾਰੀਆਂ ਨੇ ਆਪਣੇ ਨਾਮ ਦਰਜ਼ ਕਰਵਾਏ ਹਨ ਅਤੇ ਤਿੰਨ ਦਿਨ ਚ¤ਲਣ ਵਾਲੇ ਟ੍ਰਾਇਲਾਂ ਦੌਰਾਨ ਯੋਗ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦ¤ਸਿਆ ਕਿ ਚੋਣ ਕਰਨ ਲਈ ਸ. ਗੁਰਬਾਜ਼ ਸਿੰਘ ਉਲੰਪੀਅਨ ਡੀ.ਐਸ.ਪੀ., ਸ. ਗੁਰਵਿੰਦਰ ਸਿੰਘ ਸੰਘਾ ਅੰਤਰਰਾਸ਼ਟਰੀ ਹਾਕੀ ਅੰਪਾਇਰ, ਸ. ਹਰਬੰਸ ਸਿੰਘ ਅੰਤਰਾਸ਼ਟਰੀ ਅੰਪਾਇਰ, ਸ. ਗੁਰਮੀਤ ਸਿੰਘ ਆਫੀਸ਼ੀਅਲ ਹਾਕੀ ਇੰਡੀਆ, ਸ. ਗੁਣਦੀਪ ਸਿੰਘ ਉਲੰਪੀਅਨ ਅਤੇ ਸ. ਸੁਖਦੇਵ ਸਿੰਘ ਡਾਇਰੈਕਟਰ ਸਪੋਰਟਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੇਵਾਵਾਂ ਨਿਭਾਉਣਗੇ। ਉਨ੍ਹਾਂ ਜਾਣਕਾਰੀ ਦਿ¤ਤੀ ਕਿ ਚੁਣੇ ਜਾਣ ਵਾਲੇ ਖਿਡਾਰਿਆਂ ਨੂੰ ਰਿਹਾਇਸ਼, ਖਾਣਾ, ਪੜ੍ਹਾਈ, ਟਰੇਨਿੰਗ, ਸਪੋਰਟਸ ਕਿ¤ਟਾਂ ਆਦਿ ਸਮਾਨ ਮੁਫ਼ਤ ਦਿ¤ਤਾ ਜਾਵੇਗਾ। ਇਸ ਮੌਕੇ ਮੀਤ ਸਕ¤ਤਰ ਸਪੋਰਟਸ ਸ. ਤੇਜਿੰਦਰ ਸਿੰਘ ਪ¤ਡਾ, ਸ. ਬਲਦੇਵ ਸਿੰਘ ਸੀਨੀਅਰ ਹਾਕੀ ਕੋਚ, ਸ. ਪ੍ਰੇਮ ਸਿੰਘ, ਸ. ਭੁਪਿੰਦਰ ਸਿੰਘ, ਸ. ਪ੍ਰਕਾਸ਼ ਸਿੰਘ ਅਤੇ ਅਵਤਾਰ ਸਿੰਘ ਹਾਕੀ ਕੋਚ ਸਮੇਤ ਹੋਰ ਮੌਜੂਦ ਸਨ।

Send this to a friend