ਮੌੜ ਮੰਡੀ, 9 ਮਈ (ਰੇਸ਼ਮ ਸਿੰਘ ਕੁੱਬੇ)-ਨਹਿਰੀ ਪਾਣੀ ਦੀ ਘਾਟ ਕਾਰਨ ਹਲਕਾ ਮੌੜ ਦੇ ਕੁਝ ਪਿੰਡਾਂ ਵਿਚਲੀ ਖੇਤੀ ਦਾ ਝਾੜ ਸਹੀ ਨਾ ਨਿਕਲਣਾ ਕਿਸਾਨਾਂ ਲਈ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਇਸੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੁੂਪੁਰ ਗਰੁੱਪ ਇਕਾਈ ਪਿੰਡ ਯਾਤਰੀ ਦੇ ਆਹੁਦੇਦਾਰਾਂ ਤੇ ਕਿਸਾਨਾਂ ਨੇ ਆਪਣੀ ਸਮੱਸਿਆ ਦਸਦੇ ਹੋਏ ਕਿਹਾ ਕਿ ਪਿੰਡ ਯਾਤਰੀ, ਭਾਈਬਖਤੌਰ, ਮਾਈਸਰ ਖਾਨਾ, ਜੋਧਪੁਰ ਪਾਖਰ ਆਦਿ ਪਿੰਡਾਂ ਨੂੰ ਨਹਿਰੀ ਪਾਣੀ ਦੀ ਘਾਟ ਬੜ੍ਹੇ ਹੀ ¦ਬੇ ਸਮੇਂ ਤੋਂ ਆ ਰਹੀ ਹੈ ਤੇ ਇਸ ਦਾ ਪੂਰਾ ਹੱਕ ਲੈਣ ਲਈ ਪਿਛਲੇ ਕਈ ਸਾਲਾਂ ਤੋਂ ਨਹਿਰੀ ਵਿਭਾਗ ਦੇ ਦਫ਼ਤਰਾਂ ਵਿਚ ਠੋਕਰਾਂ ਖਾਣ ਲਈ ਮਜਬੂਰ ਹੋਏ ਕਿਸਾਨ ਰੇਸ਼ਮ ਸਿੰਘ ਯਾਤਰੀ, ਅਮਰਜੀਤ ਸਿੰਘ ਯਾਤਰੀ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਤੇ ਸਰਕਾਰ ਵਲੋਂ ਢਡੋਰਾ ਪਿੱਟਿਆ ਜਾ ਰਿਹਾ ਹੈ ਕਿ ਝੋਨੇਂ ਵਿਚੋਂ ਰਕਬਾ ਘਟਾਕੇ ਨਰਮਾਂ ਅਤੇ ਹੋਰ ਫਸਲਾਂ ਬੀਜੀਆਂ ਜਾਣ ਜਦ ਕਿ ਦੂਜੇ ਪਾਸੇ ਨਹਿਰੀ ਵਿਭਾਗ ਅਤੇ ਖੇਡੀਬਾੜੀ ਵਿਭਾਗ ਵਲੋਂ ਨਰਮੇਂ ਦੀ ਬਿਜਾਈ ਦਾ ਸਮਾਂ ਹੋਣ ਦੇ ਬਾਵਜੂਦ ਟੇਲਾਂ ਉਪਰ ਪਾਣੀ ਪੂਰਾ ਨਹੀਂ ਦਿੱਤਾ ਜਾ ਰਿਹਾ ਤੇ ਧਰਤੀ ਹੇਠਲਾ ਪਾਣੀ ਨਾਂ ਤਾਂ ਪੀਣ ਯੋਗ ਹੈ ਤੇ ਨਾ ਹੀ ਫਸਲਾਂ ਦੀ ਸਿੰਚਾਈ ਲਈ ਸਹੀ। ਜਿਸ ਦੇ ਸਿੱਟੇ ਵਜੋਂ ਆਉਣ ਵਾਲੇ ਸਮੇਂ ਦੌਰਾਨ ਧਰਤੀ ਹੇਠਲਾ ਮਾੜਾ ਪਾਣੀ ਅਤੇ ਨਹਿਰੀ ਪਾਣੀ ਦੀ ਘਾਟ ਕਾਰਨ ਜਮੀਨਾਂ ਬੰਜਰ, ਬਿਮਾਰੀਆਂ ਦਾ ਖਦਸਾ ਬਣਿਆ ਹੋਇਆ ਹੈ।
ਇਸ ਸਬੰਧੀ ਐਕਸੀਅਨ ਜਵਾਹਰਕੇ ਕਰਤਾਰ ਚੰਦ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨੀ ਚੁੱਕਿਆ। ਇਸ ਮੌਕੇ ਦਵਿੰਦਰਪਾਲ ਸਿੰਘ, ਗਮਦੂਰ ਸਿੰਘ, ਤਰਸੇਮ ਸਿੰਘ, ਮਹਿੰਦਰ ਸਿੰਘ, ਸੁਖਦੇਵ ਸਿੰਘ, ਕੁਲਵੰਤ ਸਿੰਘ, ਮਨਜੀਤ ਸਿੰਘ, ਹਰਜਿੰਦਰ ਸਿੰਘ ਆਦਿ ਹਾਜਰ ਸਨ।