Skip to content
Independent perspectives. Global stories.
BREAKING

ਦਿਨ ਦਿਹਾੜੇ ਅਣਪਛਾਤੇ ਝਪਟਮਾਰਾਂ ਨੇ ਔਰਤ ਦੀਆਂ ਵਾਲੀਆਂ ਝਪਟੀਆਂ

Share this story

ਗੜ੍ਹਦੀਵਾਲਾ, 9 ਮਈ (ਕੇ.ਐਸ.ਅਟਵਾਲ)-ਅੱਜ ਗੜ੍ਹਦੀਵਾਲਾ ’ਚ ਵਾਪਰੀਆਂ ਦੋ ਵੱਖ ਵੱਖ ਘਟਨਾਵਾਂ ’ਚ ਮੋਟਰ ਸਾਈਕਲ ਸਵਾਰ ਲੁਟੇਰੇ ਇੱਕ ਅਧਿਆਪਕਾ ਦਾ ਪਰਸ ਤੇ ਇੱਕ ਬਜੁਰਗ ਔਰਤ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ। ਇਨ੍ਹਾਂ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੂੰ ਪਿੱਛਾ ਕਰਦੇ ਲੋਕਾਂ ਵਲੋਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਨੇ ਅਧਿਆਪਕਾ ਦਾ ਪਰਸ ਲੁਟੇਰਿਆ ਕੋਲੋਂ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਸਰਬਜੀਤ ਸਿੰਘ ਵਾਸੀ ਸ਼ੀਂਹ ਚਠਿਆਲ ਨੇ ਦੱਸਿਆ ਕਿ ਉਸਦੀ ਪਤਨੀ ਪੂਨਮ ਸਰਕਾਰੀ ਮਿਡਲ ਸਕੂਲ ਢੱਕੀ ਵਿਖੇ ਅਧਿਆਪਕਾ ਹੈ। ਜਦੋਂ ਉਹ ਅੱਜ ਆਪਣੀ ਡਿਊਟੀ ਖਤਮ ਕਰਕੇ ਆਪਣੀ ਐਕਟਿਵਾ ਨੰਬਰ ਪੀ.ਬੀ-07-9498 ’ਤੇ ਘਰ ਨੂੰ ਪਰਤ ਰਹੀ ਸੀ ਤਾਂ ਗੜ੍ਹਦੀਵਾਲਾ ਕੇਸ਼ੋਪੁਰ ਰੋਡ ’ਤੇ ਪੈਂਦੇ ਕੰਢਾਲੀਆਂ ਮੋੜ ਕੋਲ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸਨੂੰ ਧੱਕਾ ਮਾਰਕੇ ਹੇਠ ਸੁੱਟ ਦਿੱਤਾ ਅਤੇ ਐਕਟਿਵਾ ਅੱਗੇ ਲਟਕਾਇਆ ਪਰਸ ਖੋਹ ਕੇ ਫਰਾਰ ਹੋ ਗਏ। ਮੋਟਰਸਾਈਕਲ ਸਵਾਰ ਲੁਟੇਰੇ ਪਿੰਡ ਕੇਸ਼ੋਪੁਰ ਬਰਾਂਡਾ ਤੋਂ ਚਠਿਆਲ ਵੱਲ ਨੂੰ ਨਿਕਲ ਗਏ। ਜਦੋਂ ਲੁਟੇਰੇ ਪਿੰਡ ਚਠਿਆਲ ਤੋਂ ਪਿੰਡ ਡੱਫਰ ਵੱਲ ਕੱਚੇ ਰਸਤੇ ਵੱਲ ਨੂੰ ਗਏ ਤਾਂ ਮੋਟਰ ਸਾਈਕਲ ਦੀ ਚੇਨ ਟੁੱਟ ਜਾਣ ਕਾਰਨ ਉਨ੍ਹਾਂ ਆਪਣਾ ਮੋਟਰਸਾਈਕਲ ਮੱਕੀ ਦੇ ਖੇਤਾਂ ਵਿੱਚ ਸੁੱਟ ਦਿੱਤਾ ਅਤੇ ਫਰਾਰ ਹੋਣ ਦੀ ਕੋਸ਼ਿਸ ਕੀਤੀ। ਜਿਨ੍ਹਾਂ ਨੂੰ ਲੋਕਾਂ ਵਲੋਂ ਕਾਬੂ ਕਰਕੇ ਗੜ੍ਹਦੀਵਾਲਾ

WRITTEN BY