June 3, 2026 4:51 am

ਮਲੇਸ਼ੀਆ ’ਚ ਹੋਈ ਕਰਾਟੇ ਪ੍ਰਤੀਯੋਗਿਤਾ ’ਚ ਹਰਪ੍ਰੀਤ ਦਾ ਤੀਸਰਾ ਸਥਾਨ

ਖਿਆਲਾ ਕਲਾਂ, 9 ਮਈ (ਰਵਿੰਦਰ ਸਿੰਘ ਖਿਆਲਾ)-ਮਲੇਸ਼ੀਆ ਦੀ ਧਰਤੀ ਕੁਲਮ ਹਾਈ ਟੈਕ ਪਾਰਕ ਸਪੋਰਟਸ ਕੰਪਲੈਕਸ, ਕਦੇਹ ਵਿਖੇ ਹੋਈ ਕਰਾਟੇ ਖੇਡ ਓਪਨ ਅੰਤਰ-ਰਾਸ਼ਟਰੀ ਚੈਂਪੀਅਨਸ਼ਿਪ ਵਿਚ ਆਪਣੀ ਖੇਡ ਵਿਚ ਹਰਪ੍ਰੀਤ ਕੌਰ ਪੁ¤ਤਰੀ ਗੁਰਜੰਟ ਸਿੰਘ ਪਿੰਡ ਅਤਲਾ ਖੁਰਦ ਨੇ ਤੀਸਰਾ ਸਥਾਨ ਹਾਸਿਲ ਕੀਤਾ । ਹਰਪ੍ਰੀਤ ਕੌਰ ਨੂੰ ਮਾਨਸਾ ਕੈਂਚੀਂਆ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼੍ਰ. ਨਾਜਰ ਸਿੰਘ ਮਾਨਸ਼ਾਹੀਆ , ਬਾਬਾ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਦੇ ਰਜਿ.ਭੁਪਾਲ ਦੇ ਪ੍ਰਧਾਨ ਬਲਵਿੰਦਰ ਸਿੰਘ ਭੁਪਾਲ ਅਤੇ ਪਿੰਡ ਦੇ ਪਤਵੰਤੇ ਸ¤ਜਣਾ ਵ¤ਲੋਂ ਫੁ¤ਲਾਂ ਦੇ ਹਾਰ ਪਾ ਕੇ ਉਹਨਾਂ ਨੂੰ ਪਿੰਡ ਅਤਲਾ ਖੁਰਦ ਲਿਆਂਦਾ ਗਿਆ । ਇਸ ਮੌਕੇ ਹਰਪ੍ਰੀਤ ਦੇ ਦਾਦਾ ਨੰਦ ਸਿੰਘ, ਪਿਤਾ ਗੁਰਜੰਟ ਸਿੰਘ, ਮਾਤਾ ਚਰਨਜੀਤ ਕੌਰ, ਸਰਪੰਚ ਬਲਜੀਤ ਸਿੰਘ, ਹਿੰਮਤ ਸਿੰਘ ਅਤਲਾ, ਗੁਲਾਬ ਸਿੰਘ ਅਤੇ ਮਹਿੰਦਰ ਸਿੰਘ ਹਾਜਰ ਸਨ

Send this to a friend