June 3, 2026 9:37 am

ਹਾਥੀ ਗੇਟ ਤੋਂ ਸ੍ਰੀ ਦੁਰਗਿਆਨਾ ਮੰਦਿਰ ਤੱਕ ਬਣਾਈ ਜਾਵੇਗੀ ਹੈਰੀਟੇਜ਼ ਵਾਕ ਸਟਰੀਟ : ਸਿੱਧੂ

ਅੰਮ੍ਰਿਤਸਰ, 9 ਮਈ (ਦਵਾਰਕਾ ਨਾਥ ਰਾਣਾ)-ਅੱਜ ਸ੍ਰ ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਨੇ ਸ੍ਰੀ ਦੁਰਗਿਆਨਾ ਮੰਦਿਰ ਵਿਖੇ ਚੱਲ ਰਹੇ ਪ੍ਰਾਜੈਕਟਾਂ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰ ਕਰਮਜੀਤ ਸਿੰਘ ਰਿੰਟੂ ਮੇਅਰ ਨਗਰ ਨਿਗਮ ਅੰਮ੍ਰਿਤਸਰ, ਸ੍ਰੀ ਵੇਨੂੰ ਪ੍ਰਸ਼ਾਦ ਸਕੱਤਰ ਸਥਾਨਕ ਸਰਕਾਰਾਂ, ਸ੍ਰ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਸਤਰ, ਸ੍ਰੀਮਤੀ ਸੋਨਾਲੀ ਗਿਰੀ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਅਤੇ ਸ੍ਰੀ ਅਸ਼ਵਨੀ ਸ਼ੇਖੜੀ ਵੀ ਨਾਲ ਸਨ। ਇਸ ਮੌਕੇ ਸ੍ਰ ਸਿੱਧੂ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਾਥੀ ਗੇਟ ਤੋਂ ਲੈ ਕੇ ਸ੍ਰੀ ਦੁਰਗਿਆਨਾ ਮੰਦਿਰ ਤੱਕ ਹੈਰੀਟੇਜ ਵਾਕ ਸਟਰੀਟ ਬਣਾਈ ਜਾਵੇਗੀ ਜਿਸ ਦੇ ਪਹਿਲੇ ਫੇਜ ਲਈ 5 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਥੇ ਹੈਰੀਟੇਜ ਵਾਕ ਸਟਰੀਟ ਬਣਨ ਨਾਲ ਸ਼ਰਧਾਲੂਆਂ ਨੂੰ ਕਾਫੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਿਕ ਸਾਰੇ ਰਸਤੇ ਨੂੰ ਇੰਟਰਲਾਕਿੰਗ ਟਾਇਲਾਂ ਨਾਲ ਸਜਾਇਆ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਗੁਰਦਵਾਰਾ ਸ਼ਹੀਦਾਂ, ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਜੌੜਾ ਫਾਟਕ ਵਿਖੇ ਚਾਰ ਅੰਡਰ ਬ੍ਰਿਜ ਬਣਾਏ ਜਾਣਗੇ ਜਿਸ ਲਈ 18.5 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅੰਡਰ ਬ੍ਰਿਜ ਬਣਨ ਨਾਲ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਮਿਲੇਗੀ ਅਤੇ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ। ਸ੍ਰ ਸਿੱਧੂ ਨੇ ਦੱਸਿਆ ਕਿ ਅਗਲੇ ਮਹੀਨੇ ਤੱਕ ਇਨ੍ਹਾਂ ਅੰਡਰ ਬ੍ਰਿਜਾਂ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸ੍ਰ ਸਿੱਧੂ ਨੇ ਅਗੇ ਦੱਸਿਆ ਕਿ ਫੋਰ ਐਸ ਚੌਂਕ, ਵੱਲਾ ਫਾਟਕ, 23 ਨੰਬਰ ਫਾਟਕ, ਜੌੜਾ ਫਾਟਕ ਅਤੇ ਭੰਡਾਰੀ ਪੁਲ ਫਲਾਈ ਓਵਰ ਬਣਾਏ ਜਾਣਗੇ ਜਿੰਨਾਂ ਵਿੱਚੋਂ 3 ਫਲਾਈ ਓਵਰਾਂ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਸ੍ਰ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਜਿਲ੍ਹਾ ਅੰਮ੍ਰਿਤਸਰ ਲਈ ਛੇਤੀ ਹੋਰ ਮਹੱਤਵਪੂਰਨ ਪ੍ਰਾਜੈਕਟਾਂ ਦਾ ਐਲਾਨ ਕੀਤਾ ਜਾਵੇਗਾ ਜਿਸ ਨਾਲ ਅੰਮ੍ਰਿਤਸਰ ਦੀ ਨੁਹਾਰ ਹੀ ਬਦਲ ਜਾਵੇਗੀ ਅਤੇ ਹੋਰ ਵੱਧ ਤੋਂ ਵੱਧ ਸੈਲਾਨੀਆਂ ਦਾ ਖਿੱਚ ਦਾ ਕੇਂਦਰ ਬਣੇਗਾ।

Send this to a friend