ਬਰਨਾਲਾ, 9 ਮਈ (ਪੰਜਾਬ ਟਾਇਮਜ਼ ਬਿਊਰੋ)-ਇਲਾਕੇ ਦੀ ਮਸ਼ਹੂਰ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ, ਪ੍ਰਧਾਨ ਬਾਬਾ ਚਰਨਪੁਰੀ ਜੀ, ਸਕੂਲ ਚੇਅਰਮੈਨ ਸ੍ਰ: ਰਵਿੰਦਰਜੀਤ ਸਿੰਘ ਬਿੰਦੀ ਅਤੇ ਸਕੂਲ ਡਾਇਰੈਕਟਰ ਸ਼੍ਰੀਮਤੀ ਸੁਰਭੀ ਅਰੋੜਾ ਜੀ ਦੀ ਰਹਿਨੁਮਾਈ ਹੇਠ ਸਕੂਲ ਵਿੱਚ ਬਹੁਤ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਹ ਗਤੀਵਿਧੀਆਂ ਜਿਆਦਾਤਰ ਬੱਚਿਆਂ ਨੂੰ ਲਿਖਤੀ ਗਿਆਨ ਦੇ ਨਾਲ-ਨਾਲ ਪ੍ਰੈਕਟੀਕਲ ਗਿਆਨ ਵੀ ਮੁਹੱਈਆ ਕਰਵਾਉਣਾ ਲਈ ਕਰਵਾਈਆਂ ਜਾਂਦੀਆਂ ਹਨ। ਅੱਜ ਸਕੂਲ ਵਿੱਚ ੂਇੰਗਲਸ਼ ਸਟੇਜ ਹੰਟੂ ਅਤੇ ੂਸ਼ੋ ਐਂਡ ਟੈਲ ਨਾਮਕੂ ਗਤੀਵਿਧੀਆਂ ਕਰਵਾਈਆਂ ਗਈਆਂ।ਇਹਨਾਂ ਗਤੀਵਿਧੀਆਂ ਦੌਰਾਨ ਬੱਚਿਆਂ ਨੇ ਬਹੁੱਤ ਹੀ ਵਧੀਆ ਪ੍ਰਦਰਸ਼ਨ ਕੀਤਾ, ਬੱਚਿਆਂ ਨੇ ਇੰਗਲਿਸ਼ ਦੇ ਵਿਸ਼ੇ ਚੁਣ ਕੇ ਉਹਨਾਂ ਉਪਰ ਲੇਖ ਬੋਲੇ , ਕੁਝ ਬੱਚਿਆਂ ਨੇ ਕਵਿਤਾਵਾਂ ਪੇਸ਼ ਕੀਤੀਆਂ। ਕੁਝ ਬੱਚਿਆਂ ਨੇ ਹੱਥ ਵਿੱਚ ਵਸਤੂ ਫੜ ਕੇ ਉਸ ਉ¤ਪਰ ਆਪਣੇ ਵਿਚਾਰ ਪੇਸ਼ ਕੀਤੇ । ਇਹਨਾਂ ਗਤੀਵਿਧੀਆਂ ਦੀ ਤਿਆਰੀ ਬੱਚਿਆਂ ਨੂੰ ਸਕੂਲ ਅਧਿਆਪਕਾਂ ਵੱਲੋਂ ਕਰਵਾਈ ਗਈ ਸੀ। ਬੱਚਿਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਅਤੇ ਅਧਿਆਪਕਾਂ ਨੇ ਵੀ ਬੱਚਿਆਂ ਦੀ ਸ਼ਲਾਘਾ ਕੀਤੀ।