June 3, 2026 3:10 am

ਮੋਦੀ ਭਲਕੇ ਤੀਜੀ ਵਾਰੀ ਨੇਪਾਲ ਜਾਣਗੇ

ਹਾਈਡਰੋ ਪਾਵਰ ਪ੍ਰਾਜੈਕਟ ਅਰੁਣ-3 ਦਾ ਰੱਖਣਗੇ ਨੀਂਹਪਥਰ

ਨਵੀਂ ਦਿਲੀ, 9 ਮਈ- ਭਾਰਤ ਅਤੇ ਨੇਪਾਲ ਦੇ ਰਿਸ਼ਤੇ ‘ਚ ਆਈਆਂ ਦੂਰੀਆਂ ਨੂੰ ਘਟ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸ਼ੁਕਰਵਾਰ ਨੂੰ ਤੀਜੀ ਵਾਰ ਨੇਪਾਲ ਦੌਰੇ ’ਤੇ ਜਾਣਗੇ। ਭਾਵੇਂ ਪ੍ਰਧਾਨ ਮੰਤਰੀ ਦਾ ਇਹ ਦੌਰਾ ਭਾਵੇਂ ਧਾਰਮਿਕ ਦਸਿਆ ਜਾ ਰਿਹਾ ਹੈ ਪਰ ਇਸ ਗ¤ਲ ਦਾ ਧਿਆਨ ਰਖਿਆ ਜਾਵੇਗਾ ਕਿ ਦੋਵਾਂ ਦੇਸ਼ਾਂ ‘ਚ ਆਈਆਂ ਦੂਰੀਆਂ ਨੂੰ ਘ¤ਟ ਕੀਤਾ ਜਾਵੇ।
ਨੇਪਾਲ ‘ਚ ਚੀਨ ਦੀ ਪਹੁੰਚ ਨੂੰ ਘ¤ਟ ਕਰਨ ‘ਚ ਮੋਦੀ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ, ਇਸ ਦਾ ਸਬੂਤ ਇਹ ਹੈ ਕਿ ਪਿਛਲੇ 4 ਸਾਲਾਂ ’ਚ ਸ੍ਰੀ ਮੋਦੀ ਦਾ ਇਹ ਤੀਜਾ ਨੇਪਾਲ ਦਾ ਦੌਰਾ ਹੋਵੇਗਾ। ਪਿਛਲੇ ਮਹੀਨੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਓਲੀ ਸ਼ਰਮਾ ਵੀ ਭਾਰਤ ‘ਚ ਆਏ ਸਨ। ਅਜਿਹੇ ‘ਚ ਹੁਣ ਮੋਦੀ ਦਾ ਜਾਣਾ ਖਾਸ ਸੰਦੇਸ਼ ਦਿੰਦਾ ਹੈ।ਦੋ ਦਿਨਾਂ ਆਪਣੇ ਧਾਰਮਿਕ ਦੌਰੇ ‘ਚ ਮੋਦੀ ਜਨਕਪੁਰ ‘ਚ ਜਾਨਕੀ ਮੰਦਰ ਦੇ ਦਰਸ਼ਨ ਕਰਨਗੇ ਅਤੇ ਫਿਰ ਮੁਕਤੀਨਾਥ ਜਾਣਗੇ। ਇਸ ਨਾਲ ਹੀ ਮੋਦੀ ਨੇਪਾਲ ਨਾਲ ਕਨੈਕਟੀਵਿਟੀ ਅਤੇ ਇਨਫਰਾਸਟਰ¤ਕਚਰ ਪ੍ਰਾਜੈਕਟ ਨੂੰ ਮਜ਼ਬੂਤ ਬਣਾਉਣ ‘ਤੇ ਵੀ ਜੋਰ ਦੇਣਗੇ। ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਮਿਲ ਕੇ ਹਾਈਡਰੋਪਾਵਰ ਪ੍ਰਾਜੈਕਟ ਅਰੁਣ-3 ਦਾ ਨੀਂਹਪ¤ਥਰ ਵੀ ਰ¤ਖਣਗੇ।ਭਾਰਤ ਦਾ ਧਿਆਨ ਰਕਸੌਲ-ਕਾਠਮੰਡੂ ਰੇਲ ਲਿੰਕ ‘ਤੇ ਵੀ ਹੋਵੇਗਾ, ਜਿਸ ਲਈ ਓਲੀ ਨਾਲ ਭਾਰਤ ਦੌਰੇ ’ਤੇ ਗੱਲਬਾਤ ਹੋਈ ਸੀ। ਭਾਰਤ-ਨੇਪਾਲ ਵਿਚਕਾਰ ਫਿਲਹਾਲ ਤਿੰਨ ਮੁਦਿਆਂ ’ਤੇ ਖਾਸ ਤੌਰ ‘ਤੇ ਧਿਆਨ ਦਿਤਾ ਜਾ ਸਕਦਾ ਹੈ, ਜਿਸ ਨਾਲ ਰਿਸ਼ਤੇ ਖਰਾਬ ਹੋ ਸਕਦੇ ਹਨ।ਪਹਿਲਾਂ- ਨੇਪਾਲ ਦੀ ਚੀਨ ਨਾਲ ਵਧਦੀ ਨਜ਼ਦੀਕੀ, ਦੂਜਾ- ਹਾਈਡਰੋਪਾਵਰ ਪ੍ਰਾਜੈਕਟ ਅਰੁਣ-3 ਦੇ ਨਜ਼ਦੀਕ ਬਲਾਸਟ ਅਤੇ ਤੀਜਾ- ਨੋਟਬੰਦੀ ਸਮੇਂ ਬੰਦ ਹੋਏ ਨੋਟ।

Send this to a friend