ਚੰ
ਡੀਗੜ•, 9 ਮਈ
ਸਹਿਕਾਰਤਾ ਮੰਤਰੀ ਵ¤ਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਸਹਿਕਾਰੀ ਬੈਂਕਾਂ ਤੇ ਖੇਤੀਬਾੜੀ ਵਿਕਾਸ ਬੈਂਕਾਂ ਦੇ ਦੇਣਦਾਰ ਵ¤ਡੇ ਕਿਸਾਨਾਂ ਤੋਂ ਰਿਕਵਰੀ ਕਰਨ ਦੇ ਦਿ¤ਤੇ ਨਿਰਦੇਸ਼ਾਂ ਤੋਂ ਬਾਅਦ ਵਿਭਾਗ ਨੇ ਕਾਰਵਾਈ ਆਰੰਭ ਦਿ¤ਤੀ ਹੈ। ਵਿਭਾਗ ਦੇ ਵ¤ਡੇ ਦੇਣਦਾਰ ਦਿਆਲ ਸਿੰਘ ਕੋਲਿਆਂਵਾਲੀ ਤੇ ਉਸ ਦੇ ਪਰਿਵਾਰ ਨੂੰ ਕਰਜ਼ੇ ਦੀ ਰਕਮ ਜਮ•ਾਂ ਕਰਵਾਉਣ ਲਈ ਨੋਟਿਸ ਜਾਰੀ ਕਰ ਦਿ¤ਤਾ ਗਿਆ ਹੈ ਜਦੋਂ ਕਿ ਜਗਦੀਸ਼ ਰਾਜ ਸਾਹਨੀ ਤੇ ਉਸ ਦੇ ਪਰਿਵਾਰ ਵ¤ਲੋਂ ਕਰਜ਼ੇ ਦੀ ਰਕਮ ਦੇ 25 ਫੀਸਦੀ ਹਿ¤ਸੇ (20.90 ਲ¤ਖ ਰੁਪਏ) ਦੀ ਅਦਾਇਗੀ ਕਰ ਦਿ¤ਤੀ ਗਈ ਹੈ।ਸਰਕਾਰੀ ਬੁਲਾਰੇ ਵ¤ਲੋਂ ਦਿ¤ਤੀ ਜਾਣਕਾਰੀ ਅਨੁਸਾਰ ਸਹਿਕਾਰਤਾ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਸਹਿਕਾਰੀ ਸਭਾਵਾਂ ਮਲੋਟ ਦੇ ਸਹਾਇਕ ਰਜਿਸਟਰਾਰ ਨੇ ਦਿਆਲ ਸਿੰਘ ਕੋਲਿਆਂਵਾਲੀ ਨੂੰ ਮੂਲ ਤੇ ਵਿਆਜ਼ ਦੀ ਰਕਮ ਮਿਲਾ ਕੇ ਕੁ¤ਲ 39,00,678 ਰੁਪਏ ਰਕਮ ਦੀ ਵਸੂਲੀ ਦਾ ਨੋਟਿਸ ਜਾਰੀ ਕੀਤਾ ਹੈ। ਇਸੇ ਤਰ•ਾਂ ਦਿਆਲ ਸਿੰਘ ਕੋਲਿਆਂਵਾਲੀ ਦੀ ਪਤਨੀ ਅਮਰਜੀਤ ਕੌਰ ਵ¤ਲ ਮੂਲ ਤੇ ਵਿਆਜ਼ ਦੀ ਰਕਮ ਮਿਲਾ ਕੇ ਕੁ¤ਲ 35,57,021 ਰੁਪਏ ਰਕਮ ਦੀ ਵਸੂਲੀ ਅਤੇ ਪੁ¤ਤਰ ਪਰਮਿੰਦਰ ਸਿੰਘ ਵ¤ਲ ਮੂਲ ਤੇ ਵਿਆਜ਼ ਦੀ ਰਕਮ ਮਿਲਾ ਕੇ ਕੁ¤ਲ 4,62,717 ਰੁਪਏ ਰਕਮ ਦੀ ਵਸੂਲੀ ਦਾ ਨੋਟਿਸ ਜਾਰੀ ਕੀਤਾ ਹੈ।