May 29, 2026 6:02 pm

ਮਾਤਾ ਗੁਜਰੀ ਕਾਲਜ ਦੀ ਕਾਮਰਸ ਐਸੋਸੀਏਸ਼ਨ ਰਜਿਸਟਰਡ

ਫ਼ਤਹਿਗੜ੍ਹ ਸਾਹਿਬ, 8 ਮਈ (ਪੰਜਾਬ ਟਾਇਮਜ਼ ਬਿਊਰੋ)-ਇਲਾਕੇ ਦੀ ਸਿਰਮੌਰ ਸੰਸਥਾ ਮਾਤਾ ਗੁਜਰੀ ਕਾਲਜ ਦੀ ਕਮਰਸ ਐਸੋਸਿਏਸ਼ਨ ਨੂੰ ਸੋਸਾਇਟੀ ਰਜਿਸਟਰੇਸ਼ਨ ਐਕਟ, (1860 ਦੇ ਯਯੀ) ਤਹਿਤ ਰਜਿਸਟਰਡ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਲਜ ਦੀ ਪਹਿਲੀ ਐਸੋਸਿਏਸ਼ਨ ਹੈ ਜੋ ਰਜਿਸਟਰਡ ਹੋਈ ਹੈ ਤੇ ਇਹ ਐਸੋਸਿਏਸ਼ਨ ਸ਼ੁਰੂ ਤੋਂ ਹੀ ਵੱਖ-ਵੱਖ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਭਾਗ ਲੈਂਦੀ ਰਹੀ ਹੈ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਇਹ ਦੂਜੇ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਦਾ ਕੰਮ ਕਰੇਗੀ। ਵਿਭਾਗ ਦੇ ਮੁੱਖੀ ਪ੍ਰੋ. ਬਿਕਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਇਹ ਐਸੋਸਿਏਸ਼ਨ ਪਿਛਲੇ ਕਈ ਸਾਲਾਂ ਤੋਂ ਗਤੀਸ਼ੀਲ ਹੈ। ਇਸ ਦੁਆਰਾ ਵੱਖ-ਵੱਖ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਤੇ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਲਈ ਉਚੇਚੇ ਤੌਰ ’ਤੇ ਪ੍ਰਬੰਧ ਵੀ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਰਜਿਸਟਰੇਸ਼ਨ ਮਿਲਣ ਉਪਰੰਤ ਐਸੋਸਿਏਸ਼ਨ ਦੀਆਂ ਜਿੰਮੇਵਾਰੀਆਂ ਹੋਰ ਵੀ ਵੱਧ ਗਈਆਂ ਹਨ। ਹੁਣ ਜਿਥੇ ਐਸੋਸਿਏਸ਼ਨ ਵੱਖ-ਵੱਖ ਗਤੀਵਿਧੀਆਂ ਵਿਚ ਹੋਰ ਵੱਧ ਸ਼ਮੂਲੀਅਤ ਕਰੇਗੀ, ਉਥੇ ਗਰੀਬ ਵਿਦਿਆਰਥੀਆਂ ਦੀ ਵਿੱਤੀ ਮਦਦ ਕਰਨਾ, ਵੱਖ-ਵੱਖ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਜਾਗਰੂਕ ਕਰਨਾ, ਸਕੂਲਾਂ ਵਿਚ ਕਮਰਸ ਦੀ ਸਿੱਖਿਆ ਪ੍ਰਾਪਤ ਕਰ ਰਹੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਤੇ ਸਮਾਜ ਭਲਾਈ ਤੇ ਜਾਗਰੂਕਤਾ ਲਈ ਉਸਾਰੂ ਕੰਮ ਕਰਨ ਵਿਚ ਅਹਿਮ ਭੂਮਿਕਾ ਨਿਭਾਏਗੀ। ਉਹਨਾਂ ਦਸਿਆ ਕਿ ਇਸ ਐਸੋਸਿਏਸ਼ਨ ਦੇ ਅਮਿਤ ਕੁਮਾਰ (ਐਮ.ਕਾਮ. ਭਾਗ ਦੂਜਾ), ਪ੍ਰਧਾਨ, ਸੁਨੰਦਾ, ਉਪ ਪ੍ਰਧਾਨ, ਗਗਨਦੀਪ ਕੌਰ, ਸਕੱਤਰ, ਸ਼ਮਨਵੀਰ ਕੌਰ, ਵਿੱਤ ਸਕੱਤਰ, ਚੰਦਨ ਵੈਦ, ਕੈਸ਼ੀਅਰ, ਤੇ ਸੁਮਨਦੀਪ ਸਿੰਘ, ਪ੍ਰੈਸ ਸਕੱਤਰ ਹਨ ਤੇ ਵਿਭਾਗ ਦੇ ਵਿਦਿਆਰਥੀ ਮੈਂਬਰ ਹਨ।

Send this to a friend