ਤਲਵੰਡੀ ਸਾਬੋ, 8 ਮਈ (ਰਾਮ ਰੇਸ਼ਮ ਸ਼ਰਨ)-ਸ੍ਰੋਮਣੀ ਪੰਥ ਅਕਾਲੀ ਬੁਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਨਿਹੰਗ ਸਿੰਘਾਂ ਦੇ ਬਾਰਵੇਂ ਜਥੇਦਾਰ ਬਾਬਾ ਚੇਤ ਸਿੰਘ ਅਕਾਲੀ ਜੀ ਦੀ 50ਵੀਂ ਤੇ ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ ਅਕਾਲੀ 96 ਕਰੋੜੀ ਦੀ 10ਵੀਂ ਬਰਸੀ ਸੰਬੰਧੀ ਸਮਾਗਮ ਅਜ ਗੁਰਦੁਆਰਾ ਸ਼ਹੀਦ ਬੁੰਗਾ ਸ਼੍ਰੀ ਅਕਾਲ ਜੀ ਸਹਾਇ ਬਠਿੰਡਾ ਰੋੜ ਤੇ ਅਰੰਭ ਹੋਏ।ਜਿਥੇ ਪੰਥ ਬੁਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਨਿਹੰਗ ਸਿੰਘਾਂ ਸਮੇਤ ਗੁਰੂ ਕੇ ਘੋੜਿਆਂ ਹਾਜਰੀਆਂ ਭਰੀਆ।ਰਾਗੀ ਭਾਈ ਜਸਜੀਤ ਸਿੰਘ ਨੇ ਸ਼ਬਦ ਗੁਰਬਾਣੀ ਦਾ ਕੀਰਤਨ ਕੀਤਾ ਤੇ ਬੁਢਾ ਦਲ ਦੇ ਹੈਡ ਗ੍ਰੰਥੀ ਬਾਬਾ ਸਮਸ਼ੇਰ ਸਿੰਘ ਨੇ ਅਰਦਾਸਾਂ ਸੋਧ ਅਖੰਡ ਪਾਠ ਸਾਹਿਬ ਅਰੰਭ ਕੀਤੇ।ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਢਾ ਦਲ ਦੇ ਮੁਖਤਿਆਰੇ ਆਮ ਬਾਬਾ ਦਿਆਲ ਸਿੰਘ ਨੇ ਦਸਿਆ ਕਿ ਬੁਢਾ ਦਲ ਦੇ ਬਾਰਵੇਂ ਤੇ ਤੇਰਵੇਂ ਜਥੇਦਾਰ ਸਾਹਿਬਾਨਾਂ ਦੇ ਸਲਾਨਾ ਬਰਸੀ ਸਮਾਗਮਾਂ ਨੂੰ ਹਰ ਸਾਲ ਦੀ ਤਰਾਂ ਮਨਾਉਣ ਲਈ ਪੰਥ ਬੁਢਾ ਦਲ ਸ਼੍ਰੀ ਦਮਦਮਾ ਸਾਹਿਬ ਗੁਰੂ ਦੀ ਕਾਂਸ਼ੀ ਤਲਵੰਡੀ ਸਾਬੋ ਵਿਖੇ ਪਹੁੰਚਿਆ ਹੈ।ਉਹਨਾਂ ਕਿਹਾ ਕਿ ਇਹਨਾਂ ਬਰਸੀ ਸਮਾਗਮਾਂ ਦੇ ਨਾਲ ਹੀ ਬੁਢਾ ਦਲ ਦੇ ਚੌਥੇ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪੰਜਵੇਂ ਜਥੇਦਾਰ ਸਿੰਘ ਸਾਹਿਬ ਸੁਲਤਾਨੁਲ ਏ ਕੌਮ ਬਾਬਾ ਜਸਾ ਸਿੰਘ ਜੀ ਆਹਲੂਵਾਲੀਆ ਦੀ 300 ਸਾਲਾ ਜਨਮ ਸ਼ਤਾਬਦੀ ਵੀ ਪੰਥ ਬੁਢਾ ਦਲ ਦੇ ਨਿਹੰਗ ਸਿੰਘਾਂ ਵਲੋਂ ਗੁਰੂ ਦੀ ਕਾਂਸ਼ੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 10 ਮਈ ਨੂੰ ਬੜੀ ਧੂਮਧਾਮ ਤੇ ਖਾਲਸਾਈ ਜਾਹੋ ਜਲ਼ਾਲ ਨਾਲ ਮਨਾਈ ਜਾਵੇਗੀ। ਜਿਸ ਵਿਚ ਬੁਢਾ ਦਲ ਦੇ ਸੰਤ ਮਹੰਤਾਂ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਚੰਡੀਗੜ੍ਹ,ਦਿਲੀ, ਮਧ ਪ੍ਰਦੇਸ਼ ਤੇ ਸ਼੍ਰੀ ਹਜੂਰ ਸਾਹਿਬ ਮਹਾਂਰਾਸ਼ਟਰ ਤੋਂ ਵੀ ਨਿਹੰਗ ਸਿੰਘ ਪਹੁੰਚ ਰਹੇ ਹਨ । ਨਹਿੰਗ ਸਿੰਘਾਂ ਦੇ ਦੋ ਧੜਿਆਂ ਵਿਚਕਾਰ ਚਲ ਰਹੀ ਦੁਸ਼ਮਣੀ ਦੇ ਮਦੇਨਜ਼ਰ ਤਲਵੰਡੀ ਸਾਬੋ ਪੁਲਸ ਵਲੋਂ ਸੁਰਖਿਆ ਦੇ ਵੀ ਕਰੜੇ ਪ੍ਰਬੰਧ ਕੀਤੇ ਗਏ ਹਨ ।ਇਸ ਮੌਕੇ ਬਾਬਾ ਗੁਰਬਖਸ਼ ਸਿੰਘ ਮਾਨਸਾ,ਭਾਈ ਵਿਰਸਾ ਸਿੰਘ ਪ?ਧਾਨ ਸਿਖ ਸਟੂਡੈਂਟ ਫੈਡਰੇਸ਼ਨ,ਭਾਈ ਬਲਜਿੰਦਰ ਸਿੰਘ ਨਿਸ਼ਾਨਚੀ,ਨੰਬਰਦਾਰ ਗੁਰਮੀਤ ਸਿੰਘ,ਜਬਰਜੰਗ ਸਿੰਘ,ਨਿਹੰਗ ਜੀਤ ਸਿੰਘ,ਬੀਬੀ ਪਰਮਜੀਤ ਕੌਰ ਤੇ ਹੋਰ ਨਿਹੰਗ ਸਿੰਘ ਘੋੜ ਸਵਾਰ ਫ਼ੌਜਾਂ ਹਾਜਰ ਹਨ ।