ਬੋਹਾ, 8 ਮਈ (ਸੰਤੋਖ ਸਾਗਰ)- ਭਾਰਤ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਖਸਰਾ-ਰੂਬੇਲਾ ਟੀਕਾਕਰਨ ਮੁਹਿੰਮ ਦੇ ਤਾਹਿਤ ਅੱਜ ਸਿਹਤ ਵਿਭਾਗ ਦੀ ਟੀਮ ਦੇ ਇੰਚਾਰਜ ਡਾ. ਮਮਤਾ ਬਾਂਸਲ ਦੀ ਅਗਵਾਈ ਵਿੱਚ ਬੋਹਾ ਖੇਤਰ ਦੇ ਪਿੰਡ ਰਾਮ ਨਗਰ ਭੱਠਲ ਸਰਕਾਰੀ ਮਿਡਲ ਸਕੂਲ ਅਤੇ ਪ੍ਰਾਇਮਰੀ ਸਕੂਲ ਅਤੇ ਫੁੱਲੂ ਵਾਲਾ ਡੋਗਰਾ ਦੇ ਸਰਕਾਰੀ ਮਿਡਲ ਸਕੂਲ ਅਤੇ ਪ੍ਰਾਇਮਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਟੀਕਾ ਕਰਨ ਕੀਤਾ ਗਿਆ।ਇਸ ਮੌਕੇ ਹੈਲਥ ਸੁਪਰ ਵਾਇਜਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਰਾਮ ਨਗਰ ਭੱਠਲਾਂ ਦੇ ਮਿਡਲ ਅਤੇ ਪ੍ਰਾਇਮਰੀ ਸਕੂਲਾਂ ਦੇ (343 ਬੱਚਿਆਂ) ਲੱਗਭੱਗ 89 ਪ੍ਰਤੀਸ਼ਤ ਬੱਚਿਆਂ ਨੇ ਟੀਕੇ ਲਗਵਾਕੇ ਇਸ ਟੀਕਾ ਕਰਨ ਮੁਹਿੰਮ ਨੂੰ ਸਫਲ ਹੁੰਗਾਰਾ ਦਿੱਤਾ।ਇਸਤੋਂ ਪਹਿਲਾਂ ਸਿਹਤ ਵਿਭਾਗ ਦੀ ਟੀਮ ਨੇ ਸਮੂਹ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਿਸ਼ੇਸ਼ ਮਿਲਣੀ ਕੀਤੀ ਅਤੇ ਖਸਰਾ-ਰੂਬੇਲਾ ਟੀਕਾਕਰਨ ਸਬੰਧੀ ਫੈਲੀਆਂ ਝੂਠੀਆਂ ਅਫਵਾਹਾਂ ਤੋਂ ਜਾਣੂ ਕਰਵਾਇਆ।ਇਸ ਐਮ.ਆਰ ਟੀਕਾਕਰਨ ਮੁਹਿੰਮ ਵਿੱਚ ਲੋਕਾਂ ਨੂੰ ਜਾਗਰੁਕ ਕਰਨ ਲਈ ਪਹੁੰਚੇ ਕਾਂਗਰਸ ਦੇ ਬਲਾਕ ਪ੍ਰਧਾਨ ਤੀਰਥ ਸਿੰਘ ਅਤੇ ਕਾਂਗਰਸ ਦੇ ਯੂਵਾ ਆਗੂ ਮੱਖਣ ਭੱਠਲ ਨੇ ਦੱਸਿਆ ਕਿ ਪਹਿਲਾਂ ਪਹਿਲ ਇਹਨਾਂ ਟੀਕਿਆਂ ਬਾਰੇ ਲੋਕਾਂ ਵਿੱਚ ਗਲਤ ਫਹਿਮੀਆਂ ਫੈਲਾਈਆਂ ਜਾ ਰਹੀਆਂ ਸਨ ਪਰ ਹੁਣ ਲੋਕ ਜਾਗਰੁਕ ਹੋਕੇ ਅਪਣੇ ਬੱਚਿਆਂ ਨੂੰ ਟੀਕੇ ਲਵਾ ਰਹੇ ਹਨ। ਉਹਨਾਂ ਦੱਸਿਆ ਕਿ ਰਾਮ ਨਗਰ ਭੱਠਲ ਦੇ ਪ੍ਰਾਇਮਰੀ ਸਕੂਲ ਵਿੱਚ 85,ਮਿਡਲ ਸਕੂਲ ਵਿੱਚ 64 ਅਤੇ ਫੁੱਲੂਵਾਲਾ ਡੋਗਰਾ ਦੇ ਪ੍ਰਾਇਮਰੀ ਸਕੂਲ ਵਿੱਚ 121,ਮਿਡਲ ਸਕੂਲ ਵਿੱਚ 73 ਬੱਚਿਆਂ ਨੇ ਟੀਕੇ ਲਗਵਾਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਭੈ ਸਿੰਘ ਸਿਹਤ ਕਰਮਚਾਰੀ, ਬਬਲੀ ਕੌਰ,ਜਸਪ੍ਰੀਤ ਕੌਰ,ਚਰਨਜੀਤ ਕੌਰ ਏ.ਐਨ.ਐਮ.ਐਸ ਅਤੇ ਆਸ਼ਾ ਵਰਕਰ ਹਾਜ਼ਰ ਸਨ।