ਬੁਢਲਾਡਾ, 8 ਮਈ (ਕੁਲਵਿੰਦਰ ਚਹਿਲ)-ਸਥਾਨਕ ਨਵੀਨ ਚਮਤਕਾਰੀ ਮੰਦਿਰ ਚੋੜੀ ਗਲੀ ਵਿੱਚ ਹੋ ਰਹੀ ਮੂਰਤੀ ਸਥਾਪਨਾ ਦੇ ਸੰਬੰਧ ਵਿੱਚ ਕਲਸ਼ ਯਾਤਰਾ ਦਾ ਆਯੋਜਨ ਸ਼ਰਧਾ ਅਤੇ ਧੂੰਮਧਾਮ ਨਾਲ ਕੀਤਾ ਗਿਆ। ਇਹ ਕਲਸ਼ ਯਾਤਰਾਂ ਚੋੜੀ ਗਲੀ ਚਮਤਕਾਰੀ ਮੰਦਿਰ ਤੋਂ ਸ਼ੁਰੂ ਹ ਕੇ ਧੋਬੀਆਂ ਵਾਲੀ ਗਲੀ, ਗਊਸ਼ਾਲਾ ਗਲੀ ਵਿੱਚੋਂ ਹੁੰਦੀ ਹੋਈ ਵਾਪਸ ਮੰਦਿਰ ਵਿਖੇ ਪਹੁੰਚੀ। ਇਸ ਮੋਕੇ ਔਰਤਾਂ ਵੱਲੋਂ ਭਾਰੀ ਗਿਣਤੀ ਵਿੱਚ ਇਸ ਯਾਤਰਾ ਵਿੱਚ ਭਾਗ ਲਿਆ ਗਿਆ। ਇਸ ਯਾਤਰਾਂ ਦੀ ਅਗਵਾਈ ਸ੍ਰੀ ਬ੍ਰਿਦਾਬਨ ਧਾਮ ਤੋਂ ਪਧਾਰੇ ਕਥਾ ਵਾਚਕ ਸ੍ਰੀ ਨਿਸ਼ਾਤ ਮਿਸ਼ਰਾ ਜੀ ਅਤੇ ਮੰਦਰ ਦੇ ਪੁਜਾਰੀ ਅਚਾਰੀਆ ਰਾਮ ਦੇਵ ਸ਼ਾਸਤਰੀ ਜੀ ਨੇ ਕੀਤੀ। ਇਸ ਮੌਕੇ ਸ਼ਾਸਤਰੀ ਜੀ ਵੱਲੋਂ ਬਿਹਾਰੀ ਜੀ ਦੇ ਸੁੰਦਰ ਸੁੰਦਰ ਭਜਨ ਗਾਏ ਗਏ। ਯਾਤਰਾ ਦੌਰਾਨ ਠੰਡੇ ਮਿੱਠੇ ਪਾਣੀ ਦੀਆਂ ਛਬਪਲਾਂ ਵੀ ਲਗਾਇਆ ਗਈਆ। ਇਸ ਦੋਰਾਨ ਮੰਦਰ ਕਮੇਟੀ ਦੇ ਮੈਂਬਰ ਅਤੇ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰ ਹਾਜ਼ਰ ਸਨ।