Skip to content
Independent perspectives. Global stories.
BREAKING

ਪੱਟੀ ’ਚ ਸੜਕ ਕੰਢੇ ਖੜ੍ਹੇ ਕਣਕ ਦੀਆਂ ਬੋਰੀਆਂ ਨਾਲ ਲੱਦੇ ਟਰੱਕ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ

Share this story

ਪੱਟੀ, 8 ਮਈ (ਬਲਦੇਵ ਸਿੰਘ ਸੰਧੂ)- ਪੰਜਾਬ ਵਿਚ ਇਸ ਵੇਲੇ ਕਣਕ ਦੀ ਫਸਲ ਨੂੰ ਗੁਦਾਮਾਂ ਵਿੱਚ ਸਾਂਭਣ ਵਾਸਤੇ ਲਿਫਟਿੰਗ ਦਾ ਕੰਮ ਪੂਰਾ ਜੋਰਾ ਤੇ ਚੱਲ ਰਿਹਾ ਹੈ ਅਤੇ ਜਿਹੜੀ ਸੜਕ ਤੇ ਗੁਦਾਮ ਬਣੇ ਹਨ ਉਸ ਸੜਕ ਤੇ ਹਰ ਵੇਲੇ ਜਾਮ ਲੱਗਾ ਰਹਿੰਦਾ ਹੈ ਅਤੇ ਰਾਹਗੀਰਾ ਨੂੰ ਬੜੀਆ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸੇ ਵਾਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਆਮ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਨਾਜ ਦੇ ਗੁਦਾਮ ਕਿਸੇ ਵੱਖਰੀ ਜਗ੍ਹਾਂ ਤੇ ਬਣਾਏ ਜਾਣ ਜਿਥੇ ਆਮ ਲੋਕਾਂ ਦੀ ਆਵਜਾਈ ਬਹੁਤ ਘੱਟ ਹੋਵੇ ਉਹਨਾ ਨੇ ਕਿਹਾ ਕਿ ਕਿਸੇ ਪਾਸੇ ਵੀ ਜਾਉ ਹਰ ਪਾਸੇ ਸੜਕਾ ਦੇ ਵੱਡੇ-ਵੱਡੇ ਟਰੱਕ ਕਣਕ ਦੀਆ ਬੋਰੀਆ ਨਾਲ ਲੱਦੇ ਸੜਕਾ ਤੇ ਖੜੇ ਹਾਦਸਿਆ ਨੂੰ ਸੱਦੇ ਦੇ ਰਹੇ ਹਨ। ਸਕੂਲੀ ਬੱਸਾ ਅਤੇ ਆਪਣੀਆ ਡਿਉਟੀਆ ਤੇ ਜਾਣ ਵਾਲੇ ਮੁਲਾਜਮ ਜਾਮ ਦੀ ਵਜਾਂ ਕਾਰਨ ਆਪਣੇ ਦਫਤਰਾ ਤੋ ਲੇਟ ਹੋ ਜਾਦੇ ਹਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਗੁਦਾਮ ਕਿਸੇ ਵੱਖਰੀ ਜਗ੍ਹਾਂ ਤੇ ਬਣਾਏ ਜਾਣ ਜਿਥੇ ਆਮ ਰਾਹਗੀਰਾ ਨੂੰ ਆਉਣ ਜਾਣ ਵਾਸਤੇ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ।
ਪੰਜਾਬ ਵਿਚ ਟਰੈਫਿਕ ਵਿਵਸਥਾ ਦਾ ਬੁਰਾ ਹਾਲ ਹੈ ਕਿਉਕਿ ਪਿਛਲੇ ਦਿਨੀ ਪੱਟੀ ਸ਼ਹਿਰ ਵਿਚ ਸਾਰਾ ਦਿਨ ਆਵਾਜਾਈ ਬੰਦ ਰਹੀ ਸੀ ਅਤੇ ਘੰਟਿਆਬੱਧੀ ਸਕੂਲਾ ਦੀਆ ਗੱਡੀਆ ਅਤੇ ਆਮ ਲੋਕਾਂ ਦੀਆ ਕਾਰਾ ਜਾਮ ਵਿਚ ਫਸੀਆ ਰਹੀਆ ਸੀ ਅਤੇ ਆਮ ਲੋਕਾਂ ਨੂੰ ਬਹੁਤ ਜਿਆਦਾ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਣਕ ਨਾਲ ਲੱਦੇ ਟਰੱਕਾ ਦੀਆ ਲਾਈਨਾ ਕਈ ਕਿਲੋਮੀਟਰਾ ਤੱਕ ਲੱਗੀਆ ਹਨ ਜਿਹੜੀਆ ਸੜਕਾ ਤੇ ਟਰੱਕ ਖੜੇ ਹਨ ਉਹ ਰੋਡ ਸਿਰਫ ਵੰਨ-ਵੇ ਹਨ ਸਵਾਰੀਆ ਵਾਲੀਆ ਬੱਸਾ ਨੂੰ ਲੰਘਣ ਵਾਸਤੇ ਬਹੁਤ ਜਿਆਦਾ ਸਮਾ ਕਰਨਾ ਪੈਂਦਾ ਹੈ ਲੰਗਣ ਵਾਸਤੇ ਇੰਤਜਾਰ ਅਤੇ ਪੰਜਾਬ ਵਿਚ ਹਰ ਰੋਜ਼ ਸੜਕਾ ਤੇ ਐਕਸੀਡੈਂਟਾ ਕਾਰਨ ਹੁੰਦਾ ਹੈ ਮੌਤ ਦਾ ਨੰਗਾ ਨਾਚ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜਾ ਤਾ ਇਹਨਾ ਗੁਦਾਮਾ ਨੂੰ ਜਾਣ ਵਾਸਤੇ ਵੱਖਰੀਆ ਸੜਕਾ ਤਿਆਰ ਕੀਤੀਆ ਜਾਣ ਜਾ ਫਿਰ ਇਹ ਗੁਦਾਮ ਕਿਸੇ ਵੱਖਰੀ ਜਗ੍ਹਾਂ ਤੇ ਬਣਾਏ ਜਾਣ ਤਾ ਕਿ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ।

WRITTEN BY