Skip to content
Independent perspectives. Global stories.
BREAKING

ਸਿਹਤ ਵਿਭਾਗ ਦੀ ਫ਼ੂਡ ਸੇਫਟੀ ਵੈਨ ’ਤੇ ਪੰਜਾਬੀ ਦੀ ਥਾਂ ਹਿੰਦੀ-ਅੰਗਰੇਜ਼ੀ ਨੂੰ ਪਹਿਲ

Share this story

ਜੰਡਿਆਲਾ ਗੁਰੂ, 8 ਮਈ (ਵਰੁਣ ਸੋਨੀ)- ਪੰਜਾਬ ਸਰਕਾਰ ਵਲੋਂ ਪੰਜਾਬੀ ਭਾਸ਼ਾ ਨੂੰ ਕਿੰਨੀ ਕੁ ਅਹਿਮੀਅਤ ਦਿਤੀ ਜਾ ਰਹੀ ਹੈ ਇਸਦੀ ਤਾਜ਼ਾ ਮਿਸਾਲ ਅਜ ਜੀ ਟੀ ਰੋਡ ਤੇ ਘੁੰਮ ਰਹੀ ਸਿਹਤ ਵਿਭਾਗ ਦੀ ਫ਼ੂਡ ਸੇਫਟੀ ਵੈਨ ਨੂੰ ਦੇਖਕੇ ਪਤਾ ਲਗਾ। ਜੰਡਿਆਲਾ ਗੁਰੂ ਵਿਚ ਪੰਜਾਬੀ ਕਲਚਰ ਨਾਲ ਸਬੰਧਤ ਜੀ ਟੀ ਰੋਡ ਤੇ ਬਣੀ ਹਵੇਲੀ ਵਿਚ ਬਿਨਾਂ ਗਡੀ ਦੇ ਨੰਬਰ, ਬਿਨਾਂ ਟੋਲ ਫਰੀ ਨੰਬਰ ਅਤੇ ਬਿਨਾਂ ਪੰਜਾਬੀ ਭਾਸ਼ਾ ਤੋਂ ਖੜੀ ਗਡੀ ਵਲ ਦੇਖਕੇ ਰਾਹਗੀਰ ਇਹੀ ਕਹਿ ਰਹੇ ਸਨ ਕਿ ਕੀ ਇਸ ਗਡੀ ਦੇ ਖਿਲਾਫ ਡੀ. ਟੀ. ਉ. ਵਿਭਾਗ ਚਲਾਨ ਕਟੇਗਾ ? ਗਡੀ ਉਪਰ ਸਾਰੀ ਡਿਟੇਲ ਹਿੰਦੀ ਅਤੇ ਇੰਗਲਿਸ਼ ਭਾਸ਼ਾ ਵਿਚ ਲਿਖੀ ਹੋਈ ਸੀ । ਜਦੋਂ ਕਿ ਇਕ ਪਾਸੇ ਕੁਝ ਸਮਾਜ ਸੇਵੀ ਜਥੇਬੰਦੀਆਂ ਵਲੋਂ ਪੰਜਾਬੀ ਭਾਸ਼ਾ ਨੂੰ ਪੰਜਾਬ ਵਿਚ ਪਹਿਲਾ ਦਰਜਾ ਦੇਣ ਲਈ ਸੰਘਰਸ਼ ਵਿਢੀਆ ਹੋਇਆ ਹੈ ਉਥੇ ਹੀ ਚਲਦੀ ਫਿਰਦੀ ਸਿਹਤ ਵਿਭਾਗ ਨਾਲ ਸਬੰਧਤ ਵੈਨ ਉਪਰ ਕੋਈ ਵੀ ਪੰਜਾਬੀ ਦਾ ਸ਼ਬਦ ਦਿਖਾਈ ਨਹੀਂ ਦੇ ਰਿਹਾ ਸੀ । ਗਡੀ ਉਪਰ ਕੋਈ ਵੀ ਸੰਪਰਕ ਨੰਬਰ ਅਤੇ ਗਡੀ ਦੇ ਨੇੜੇ ਟੀਮ ਦਾ ਮੈਂਬਰ ਨਾ ਹੋਣ ਕਰਕੇ ਇਸ ਸਬੰਧੀ ਜਿਲਾ ਸਿਹਤ ਅਫਸਰ ਡਾ ਲਖਬੀਰ ਸਿੰਘ ਭਾਗੋਵਾਲੀਆ ਨਾਲ ਗਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਵੈਨ ਜਨਤਾ ਵਿਚ ਜਾਗਰੂਕਤਾ ਲਿਆਉਣ ਲਈ ਕੇਦਰ ਅਤੇ ਪੰਜਾਬ ਸਰਕਾਰ ਵਲੋਂ ਸਾਂਝੇ ਤੌਰ ਤੇ ਮਾਰਕੀਟ ਵਿਚ ਭੇਜੀ ਗਈ ਹੈ । ਇਸਦੀ ਟੀਮ ਨੂੰ ਤੁਸੀ ਆਪਣੇ ਘਰ ਦੇ ਮਸਾਲੇ, ਲੂਣ, ਹਲਦੀ, ਪਾਣੀ ਆਦਿ ਹਰ ਇਕ ਖਾਣ ਪੀਣ ਵਾਲੀ ਚੀਜ਼ ਚੈਕ ਕਰਵਾ ਸਕਦੇ ਹੋ। ਜਿਸਤੋ ਤੁਹਾਨੂੰ ਪਤਾ ਲਗ ਜਾਵੇਗਾ ਕਿ ਜਿਸ ਦੁਕਾਨ ਤੋਂ ਤੁਸੀਂ ਚੀਜ ਖਰੀਦੀ ਹੈ ਉਹ ਸ਼ੁਧ ਹੈ ਕਿ ਨਹੀਂ । ਉਹਨਾਂ ਦਸਿਆ ਕਿ ਇਸ ਵੈਨ ਵਿਚ ਸ਼ਾਮਿਲ ਟੀਮ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰ ਸਕਦੀ । ਪੰਜਾਬੀ ਭਾਸ਼ਾ ਨਾਲ ਬੇਰੁਖੀ, ਟੋਲ ਫਰੀ ਨੰਬਰ ਅਤੇ ਬਿਨਾਂ ਗਡੀ ਦੇ ਨੰਬਰ ਸਬੰਧੀ ਜਦ ਉਹਨਾਂ ਨਾਲ ਗਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਗਡੀਆਂ ਅਜੇ ਨਵੀਆਂ ਆਈਆਂ ਹਨ । ਸਿਹਤ ਵਿਭਾਗ ਨੂੰ ਮਿਲ ਰਹੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਅਤੇ ਵਿਭਾਗ ਵਲੋ ਜਨਤਾ ਨੂੰ ਖਾਣ ਪੀਣ ਵਾਲੇ ਸਮਾਨ ਸਬੰਧੀ ਵਧ ਤੋਂ ਵਧ ਜਾਗਰੂਕ ਕਰਨ ਲਈ ਗਡੀਆਂ ਨੂੰ ਇਲਾਕੇ ਵਿਚ ਭੇਜਿਆ ਗਿਆ ਹੈ ਅਗਰ ਇਹਨਾਂ ਵੈਨਾਂ ਵਿਚ ਕੋਈ ਖਾਮੀ ਹੋਈ ਤਾਂ ਦੂਰ ਕਰ ਦਿਤੀ ਜਾਵੇਗੀ ।

WRITTEN BY