Skip to content
Independent perspectives. Global stories.
BREAKING

ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਕੁਲਗੜੀ ਦੀ ਅਮਨਪ੍ਰੀਤ ਕੌਰ ਦਾ 10ਵੀਂ ’ਚੋਂ ਫਿਰੋਜ਼ਪੁਰ ’ਚ ਪਹਿਲਾ ਸਥਾਨ

Share this story

ਫਿਰੋਜ਼ਸ਼ਾਹ/ਸਾਂਦੇ ਹਾਸ਼ਮ, 8 ਮਈ (ਗੁਰਤਾਰ ਸਿੰਘ ਸਿਧੂ, ਸੁਖਵਿੰਦਰ ਸੁੱਖ)- ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ ਵਲੋਂ ਮਾਰਚ 2018 ਵਿਚ ਲਈ ਗਈ ਦਸਵੀਂ ਜਮਾਤ ਦੀ ਪ੍ਰੀਖਿਆ ਵਚੋਂ ਸਹੀਦ ਭਗਤ ਸਿੰਘ ਪਬਲਿਕ ਸੀਨੀਅਰ ਸਕੈੰਡਰੀ ਸਕੂਲ ਕੁਲਗੜੀ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਪੁਤਰੀ ਗੁਰਪ੍ਰੀਤ ਸਿੰਘ ਪਿੰਡ ਕਰਮੂਵਾਲਾ ਨੇ 624/650 ਚੋਂ 96% ਅੰਕ ਲੈ ਕੇ ਜਿਲਾ ਫਿਰੋਜਪੁਰ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ, ਅਧਿਆਪਕ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।ਅਮਨਪ੍ਰੀਤ ਕੌਰ ਦੀ ਇਸ ਪ੍ਰਾਪਤੀ ਤੇ ਜਿਥੇ ਸਕੂਲ ਵਿਖੇ ਖੁਸ਼ੀ ਦਾ ਮਹੌਲ ਬਣਿਆ ਹੋਇਆ ਹੈ ਉਥੇ ਪਿੰਡ ਕਰਮੂਵਾਲਾ ਵਿਖੇ ਗੁਰਪ੍ਰੀਤ ਸਿੰਘ ਜੇ ਈ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲਗਿਆ ਹੋਇਆ ਹੈ। ਇਸ ਪ੍ਰਾਪਤੀ ਤੇ ਖੁਸ਼ੀ ਚ ਖੀਵੇ ਹੁੰਦਿਆ ਚੇਅਰਮੈਨ ਸ ਫਤਿਹ ਸਿੰਘ ਬਰਾੜ ਨੇ ਕਿਹਾ ਕਿ ਇਹ ਉਹਨਾਂ ਦੇ ਸਕੂਲ ਦੀ ਦੂਜੀ ਪ੍ਰਾਪਤੀ ਹੈ ਇਸ ਤੋਂ ਪਹਿਲਾਂ ਬਾਰਵੀ ਜਮਾਤ ਵਿਚੋਂ ਹਰਨੀਤ ਕੌਰ ਪੁਤਰੀ ਨਿਰਮਲ ਸਿੰਘ ਵਾਸੀ ਲੋਹਗੜ੍ਹ ਨੇ ਵੀ 428/450 ਅੰਕ ਪ੍ਰਾਪਤ ਕਰ ਕੇ ਜਿਲਾ ਫਿਰੋਜਪੁਰ ਵਿਚੋਂ ਪਹਿਲਾ ਸਥਾਨ ਹਾਸਲ ਕਰ ਸਕੂਲ ਦਾ ਨਾਂ ਰੌਸ਼ਨ ਕੀਤਾ ਸੀ ।ਇਸ ਮੌਕੇ ਚੇਅਰਮੈਨ ਅਤੇ ਸਕੂਲ ਪ੍ਰਿੰਸੀਪਲ ਸ ਦਲਵੀਰ ਸਿੰਘ ਨੇ ਅਪਣੇ ਸਮੂਹ ਸਟਾਫ ਨੂੰ ਸਕੂਲ ਦੀ ਇਲਾਕੇ ਵਿਚ ਬਾਦਸ਼ਾਹਤ ਨੂੰ ਬਰਕਰਾਰ ਰਖਣ ਲਈ ਵਧਾਈ ਦਿੱਤੀ।

WRITTEN BY