ਰੂਪਨਗਰ, 7 ਮਈ (ਲਾਡੀ ਖਾਬੜਾ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਿਖੇ ਚਲ ਰਹੇ ਮੈਡੀਏਸ਼ਨ ਸੈਂਟਰ ਰਾਹੀਂ ਪ੍ਹੁਰਾਣੇ ਅਤੇ ਲੰਬਿਤ ਕਾਨੂੰਨੀ ਮਾਮਲੇ ਬੜੇ ਅਸਾਨੀ ਨਾਲ਼ ਅਤੇ ਰਾਜੀਨਾਮੇ ਰਾਹੀਂ ਸੰਭਵ ਹਨ।ਇਹ ਪ੍ਰਗਟਾਵਾ ਸ਼੍ਰੀ ਹਰਸਿਮਰਨਜੀਤ ਸਿੰਘ ਸੀ ਜੇ ਐਮ ਕਮ ਸਕਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਅਜ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਿਖੇ ਉਹਨਾ ਨੇ ਜਿਲੇ ਦੇ ਸਮੂਹ ਮੈਡੀਏਟਰਜ਼ ਨਾਲ਼ ਵਿਸ਼ੇਸ਼ ਮੁਲਾਕਾਤ ਕੀਤੀ । ਉਹਨਾ ਨੂੰ ਹਦਾਇਤ ਕੀਤੀ ਕਿ ਉਹ ਪੂਰੀ ਤਨਦੇਹੀ ਨਾਲ਼ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਵਧ ਤੋਂ ਵਧ ਮਾਮਲਿਆਂ ਦਾ ਨਿਪਟਾਰਾ ਮੈਡੀਏਸ਼ਨ ਸੈਂਟਰ ਵਿਚ ਯਕੀਨੀ ਬਣਾਉਣ।ਉਨ੍ਹਾਂ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਹੁਕਮਾ ਮੁਤਾਬਕ ਇਕ ਸਪੈਸ਼ਲ ਮੈਟਰੀਮੋਨੀਅਲ ਬੈਂਚ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਵਿਆਹ ਸ਼ਾਦੀ ਆਦਿ ਨਾਲ਼ ਸਬੰਧਤ ਮਾਮਲੇ ਅਦਾਲਤ ਵਿਚ ਆਉਣ ਤੋ ਪਹਿਲਾਂ ਹੀ ਲਿਆਂਦੇ ਜਾ ਸਕਦੇ ਹਨ ਅਤੇ ਸੁਲਝਾਏ ਜਾ ਸਕਦੇ ਹਨ।ਉਹਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਧ ਤੋਂ ਵਧ ਮਾਮਲੇ ਮੈਡੀਏਸ਼ਨ ਸੈਟਰ ਰਾਹੀਂ ਸੁਲਝਾਓ ਅਤੇ ਸਸਤਾ ਨਿਆਂ ਪ੍ਰਾਪਤ ਕਰੋ।ਉਹਨਾ ਨੇ ਦਸਿਆ ਕਿ ਮੈਡੀਏਸ਼ਨ ਰਾਹੀਂ ਹੋਏ ਫੈਂਸਲੇ ਨੂੰ ਅਦਾਲਤੀ ਮੰਜੂਰੀ ਤੋਂ ਬਾਅਦ ਪੂਰੇ ਅਦਾਲਤੀ ਫੈਂਸਲੇ ਦਾ ਦਰਜਾ ਪ੍ਰਾਪਤ ਹੋ ਜਾਂਦਾ ਹੈ।ਉਹਨਾ ਨੇ ਦਸਿਆ ਕਿ ਇਸੇ ਤਰਾਂ ਲੋਕ ਅਦਾਲਤਾਂ ਰਾਹੀਂ ਵੀ ਆਪਣੇ ਮਾਮਲੇ ਸੁਲਝਾਓ ਕਿਉਂ ਕਿ ਲੋਕ ਅਦਾਲਤ ਦੇ ਫੈਂਸਲੇ ਸਥਾਈ ਹੁੰਦੇ ਹਨ ਅਤੇ ਇਹਨਾ ਦੀ ਅਗੇ ਕਿਤੇ ਵੀ ਅਪੀਲ ਨਹੀਂ ਹੁੰਦੀ।