May 28, 2026 12:31 am

ਬੱਸ-ਸਕਾਰਪਿਉ ਦੀ ਟੱਕਰ ’ਚ ਇੱਕ ਔਰਤ ਦੀ ਮੌਤ-3 ਜ਼ਖਮੀ

ਪੱਟੀ, 7 ਮਈ (ਬਲਦੇਵ ਸਿੰਘ ਸੰਧੂ)- ਕਰਤਾਰ ਟਰਾਸਪੋਰਟ ਦੀ ਬੱਸ ਅਤੇ ਸਕਾਰਪਿਉ ਗੱਡੀ ਦੀ ਹੋਈ ਆਮੋ ਸਾਹਮਣੀ ਹੋਈ ਟੱਕਰ ਇੱਕ ਔਰਤ ਦੀ ਮੌਕੇ ਮੌਤ ਦੋ ਔਰਤਾ ਅਤੇ ਗੱਡੀ ਚਾਲਕ ਗੰਭੀਰ ਰੂਪ ਵਿੱਚ ਜਖ਼ਮੀ। ਕਰਤਾਰ ਟਰਾਸਪੋਰਟ ਜਲੰਧਰ ਦੀ ਬੱਸ ਨੰਬਰ 08 ਬੀ.ਐਮ 5454 ਹਰ ਰੋਜ਼ ਦੀ ਤਰ੍ਹਾਂ ਜਲੰਧਰ ਤੋ ਵਾਇਆ ਹਰੀਕੇ ਪੱਤਣ ਤੋ ਪੱਟੀ ਨੂੰ ਆ ਰਹੀ ਸੀ ਕਿ ਜਦ ਕਿਰਤੋਵਾਲ ਨੇੜੇ ਪੁੱਜੀ ਤਾ ਪੱਟੀ ਮੋੜ ਤੋ ਹਰੀਕੇ ਨੂੰ ਇੱਕ ਸਕਾਰਪਿਉ ਗੱਡੀ ਹਰੀਕੇ ਦੀ ਆ ਰਹੀ ਸੀ। ਜਿਹੜੀ ਬੱਸ ਦੇ ਸਾਹਮਣੇ ਆ ਕੇ ਵੱਜੀ ਸਕਾਰਪਿਉ ਗੱਡੀ ਏਨੀ ਜਿਆਦਾ ਸਪੀਡ ਨਾਲ ਵੱਜੀ ਕਿ ਸਕਾਰਪਿਉ ਗੱਡੀ ਦੇ ਪਰਖਚੇ ਉਡ ਗਏ ਅਤੇ ਬੱਸ ਦੇ ਅਗਲੇ ਹਿੱਸੇ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਅਤੇ ਬੱਸ ਡਰਾਈਵਰ ਵੀ ਜਖਮੀ ਹੋ ਗਿਆ ਇਹ ਗੱਡੀ ਹਰੀਕੇ ਦੇ ਸੁਰਜੀਤ ਸਿੰਘ ਫੌਜੀ ਦੀ ਸੀ ਜਿਸਦੇ ਵਿਚ ਤਿੰਨ ਔਰਤਾ ਅਤੇ ਇੱਕ ਗੱਡੀ ਚਾਲਕ ਸਵਾਰ ਸੀ ਇੱਕ ਔਰਤ ਬਲਵਿੰਦਰ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬਾਕੀ ਦੌ ਔਰਤਾ ਅਤੇ ਗੱਡੀ ਚਾਲਕ ਬਹੁਤ ਜਿਆਦਾ ਗੰਭੀਰ ਰੂਪ ਵਿਚ ਜਖਮੀ ਹੋ ਗਏ। ਜਿੰਨ੍ਹਾਂ ਨੂੰ ਜੇਰੇ ਇਲਾਜ ਵਾਸਤੇ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Send this to a friend