ਕਾਦੀਆਂ, 7 ਮਈ (ਸਲਾਮ)- ਕਾਦੀਆਂ ਦੇ ਨਜ਼ਦੀਕ ਪਿੰਡ ਢਪਈ ਵਿਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੱਲੋਂ ਤਿੰਨ ਸੜਕਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਜੋ ਵੀ ਵਾਦੇ ਕੀਤੇ ਨੇ ਉਹ ਸਾਰੇ ਪੂਰੇ ਕੀਤੇ ਜਾਣਗੇ। ਪਿੰਡ ਵਿਚ ਰਹਿੰਦੇ ਸਾਰੇ ਕੱਮ ਜਲਦ ਹੀ ਪੁਰੇ ਜਾਣਗੇ। ਇਸ ਮੌਕੇ ਡਾਕਟਰ ਅਵਤਾਰ ਸਿੰਘ ਮਿੰਟਾ, ਸੁਚਾ ਸਿੰਘ, ਗੁਰਮੀਤ ਸਿੰਘ, ਬੀਬੀ ਰੰਜੀਤ ਕੋਰ, ਬਲਵਿੰਦਰ ਕੌਰ, ਜਜਵੰਤ ਸਿੰਘ, ਕੈਪਟਨ ਲਖਵਿੰਦਰ ਸਿੰਘ, ਕੁਲਵੰਤ ਸਿੰਘ, ਰਘਬੀਰ ਸਿੰਘ ਮੰਤਰੀ, ਮੰਗਲ ਸਿੰਘ ਖਜਾਲਾ, ਕੁਲਵੰਤ ਸਿੰਘ, ਮਾਸਟਰ ਅਜਮੇਰ ਸਿੰਘ ਚਾਹਲ, ਸਤਨਾਮ ਸਿੰਘ, ਗੁਰਮੁਖ ਸਿੰਘ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।