June 3, 2026 9:37 am

ਕਾਂਗਰਸ ਪਾਣੀ ’ਚੋਂ ਵੀ ਮਲਾਈ ਕੱਢਣਾ ਜਾਣਦੀ ਹੈ : ਮੋਦੀ

ਚਿਤਰਦੁਰਗ, 6 ਮਈ- ਕਰਨਾਟਕ ਵਿਧਾਨਸਭਾ ਚੋਣਾਂ ’ਚ ਭਾਜਪਾ ਦਾ ਚੋਣ ਪ੍ਰਚਾਰ ਅਭਿਆਨ ਜ਼ੋਰ ਫੜ ਚੁਕਿਆ ਹੈ ਅਤੇ ਹੁਣ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਇਕ ਦੇ ਬਾਅਦ ਇਕ ਰੈਲੀ ਕਰਦੇ ਹੋਏ ਪਾਰਟੀ ਦੇ ਪਖ ’ਚ ਮਾਹੌਲ ਬਣਾਉਣ ਦੀ ਕੋਸ਼ਿਸ਼ ’ਚ ਜੁਟੇ ਹਨ। ਉਨ੍ਹਾਂ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਿਆ ਹੈ। ਪੀ.ਐਮ ਮੋਦੀ ਨੇ ਸਿਧਰਮਈਆ ਦੀ ਸਰਕਾਰ ਤੋਂ ਕੰਮ ਦਾ ਹਿਸਾਬ ਮੰਗਿਆ ਹੈ। ਪੀ.ਐਮ ਨੇ ਕਾਂਗਰਸ ‘ਤੇ ਤੰਜ਼ ਕਸਦੇ ਹੋਏ ਕਿਹਾ ਕਿ ਰਾਇਚੂਰ ਤੋਂ ਜੇਕਰ ਉਸ ਨੇ ਪ੍ਰੇਰਨਾ ਲਈ ਹੁੰਦੀ ਤਾਂ ਕਰਨਾਟਕ ਨੂੰ ਵੰਡਣ ਦਾ ਕੰਮ ਨਹੀਂ ਕਰਦੀ। ਪੀ.ਐਮ ਨੇ ਕਿਸਾਨਾਂ ਦੀਆਂ ਸਮਸਿਆਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਣੀ ਤੋਂ ਵੀ ਮਲਾਈ ਕਢਣਾ ਜਾਣਦੀ ਹੈ।ਪੀ.ਐਮ ਮੋਦੀ ਨੇ ਇਹ ਵੀ ਕਿਹਾ ਕਿ ਆਪਣਾ ਹਿਸਾਬ ਦੇਣ ਦੀ ਜਗ੍ਹਾ ਕਾਂਗਰਸ ਵਾਲੇ ਮੋਦੀ-ਮੋਦੀ ਕਰਦੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਕਰਨ ਵਾਲੀ ਕੇਂਦਰ ਦੀ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਦੀ ਸਰਕਾਰ ਨੇ ਭ੍ਰਿਸ਼ਟਾਚਾਰ ‘ਤੇ ਨਕੇਲ ਕਸਣ ਲਈ ਜੋ ਕਦਮ ਚੁਕੇ ਹਨ।

Send this to a friend