June 3, 2026 9:37 am

ਕਾਂਗਰਸ ਨੂੰ ਝਟਕਾ-ਮੀਤ ਪ੍ਰਧਾਨ ਨਗਰ ਕੌਂਸਲ ਅਸ਼ਵਨੀ ਕੁਮਾਰ ਮੋਂਗਾ ਅਕਾਲੀ ਦਲ ’ਚ ਸ਼ਾਮਿਲ

ਫਰੀਦਕੋਟ, 6 ਮਈ (ਗੁਰਜੀਤ ਰੋਮਾਣਾ, ਪਰਵਿੰਦਰ ਸਿੰਘ ਕੰਧਾਰੀ)- ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਅਤੇ ਕਾਂਗਰਸ ਪਾਰਟੀ ਨੂੰ ਉਸ ਵਕਤ ਵਡਾ ਝਟਕਾ ਲਗਾ ਜਦੋਂ ਕਾਂਗਰਸ ਪਾਰਟੀ ਨੂੰ ਛਡ ਨਗਰ ਕੌਂਸਲ ਦੇ ਸਾਬਕਾ ਵਾਇਸ ਪ੍ਰਧਾਨ ਅਸ਼ਵਨੀ ਕੁਮਾਰ ਮੋਂਗਾ ਨੇ ਅਕਾਲੀ ਦਲ ਭਾਜਪਾ ਵਿਚ ਵਾਪਸੀ ਕੀਤੀ ਹੈ। ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਰੋਮਾਣਾ ਨੇ ਅਕਾਲੀ ਦਲ ਵਿਚ ਸ਼ਾਮਿਲ ਹੋਏ ਅਸ਼ਵਨੀ ਕੁਮਾਰ ਮੋਂਗਾ ਨੂੰ ਸਿਰੋਪਾ ਪਾ ਕੇ ਪਾਰਟੀ ਵਿਚ ਸ਼ਾਮਲ ਕੀਤਾ। ਇਸ ਮੌਕੇ ਤੇ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕੇ ਕਾਂਗਰਸ ਸਰਕਾਰ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਕਾਂਗਰਸ ਸਰਕਾਰ ਨੇ ਪੂਰੇ ਨਹੀ ਕੀਤੇ। ਉਨ੍ਹਾਂ ਨੇ ਕਿਹਾ ਅਸ਼ਵਨੀ ਕੁਮਾਰ ਮੌਗਾਂ ਵੀ ਕਾਂਗਰਸ ਸਰਕਾਰ ਦੇ ਝੂਠੇ ਵਾਅਦਿਆਂ ਦਾ ਸ਼ਿਕਾਰ ਹੋ ਗਏ ਸਨ। ਉਨ੍ਹਾਂ ਨੇ ਕਿਹਾ ਅਜ ਬਹੁਤ ਖੁਸ਼ੀ ਹੋਈ ਹੈ ਕੇ ਅਸ਼ਵਨੀ ਕੁਮਾਰ ਮੌਗਾਂ ਨੇ ਘਰ ਵਾਪਸੀ ਕੀਤੀ ਹੈ । ਇਸ ਮੌਕੇ ਐਸ ਜੀ ਪੀ ਸੀ ਦੇ ਐਗਜ਼ੇਟਿਵ ਮੈਂਬਰ ਲਖਵੀਰ ਸਿੰਘ ਅਰਾਈਆਂ ਵਾਲਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਰਤੇਜ ਗਿਲ,ਬੀਬੀ ਗੁਰਿੰਦਰ ਕੌਰ ਭੋਲੂਵਾਲਾ ਇਸਤਰੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ,ਅਕਾਲੀ ਦਲ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਸਤੀਸ਼ ਗਰੋਵਰ, ਰਜਿੰਦਰ ਦਾਸ ਰਿੰਕੂ ਸੀਨੀਅਰ ਮੀਤ ਪ੍ਰਧਾਨ ਮਾਲਵਾ ਜੋਨ, ਗੁਰਮੀਤ ਸੰਧੂ ਸਾਬਕਾ ਵਾਈਸ ਚੇਅਰਮੈਨ ਬੈਂਕਾਂ, ਮਘਰ ਸਿੰਘ ਖਾਲਸਾ ਪ੍ਰੈਸ ਸਕਤਰ, ਅਵਤਾਰ ਸਿੰਘ ਖੋਸਾ, ਲਸ਼ਮਣ ਗੋਲੇਵਾਲਾ, ਵਿਵੇਕ ਵਿਕੀ, ਆਸੂ ਅਗਰਵਾਲ,ਵਿਜੇ ਛਾਬੜਾ,ਰਮਨਦੀਪ ਕੌਰ ਗਿਲ ਸਾਰੇ ਐਮ ਸੀਜ ਨੇ ਅਸ਼ਵਨੀ ਕੁਮਾਰ ਮੌਗਾਂ ਨੂੰ ਅਕਾਲੀ ਦਲ ਵਿਚ ਸ਼ਾਮਿਲ ਹੋਣ ਤੇ ਵਧਾਈ ਦਿਤੀ।

Send this to a friend