ਭਵਾਨੀਗੜ੍ਹ, 5 ਮਈ (ਕ੍ਰਿਸ਼ਨ ਗਰਗ)- ਇਥੋਂ ਨੇੜਲੇ ਪਿੰਡ ਬਖਤੜਾ ਦੇ ਨੌਜਵਾਨ ਕਿਸਾਨ ਅਮਨ ਸਿੰਘ ਨੇ ਕਰਜੇ ਦੀ ਮਾਰ ਨਾ ਸਹਾਰਦਿਆਂ ਆਪਣੇ ਖੇਤਾਂ ਵਿੱਚ ਇਕ ਦਰਖਤ ਨਾਲ ਗਲ ਫਾਹਾ ਲੈਕੇ ਖੁਦਕਸ਼ੀ ਕਰ ਲਈ। ਮ੍ਰਿਤਕ ਕਿਸਾਨ ਦੇ ਪਰਿਵਾਰ ਵਲੋਂ ਇਥੇ ਥਾਣੇ ਵਿਚ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਹੈ ਕਿ ਦੋ ਕੁ ਏਕੜ ਵਾਲੀ ਛੋਟੀ ਕਿਸਾਨੀ ਨਾਲ ਸਬੰਧਤ ਪਰਿਵਾਰ ਉਤੇ 3 ਲਖ ਰੁਪਏ ਦੇ ਕਰਜਾ ਚੜੇ ਹੋਣ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਅਤੇ ਇਸੇ ਪ੍ਰੇਸ਼ਾਨੀ ਕਾਰਨ ਬੀਤੀ ਰਾਤ ਉਸਨੇ ਖੇਤ ਵਿਚ ਜਾਕੇ ਖੁਦਕਸ਼ੀ ਕਰ ਲਈ। ਮ੍ਰਿਤਕ ਕਿਸਾਨ ਦੇ ਭਰਾ ਰਮਨ ਨੇ ਦਸਿਆ ਕਿ ਉਹ ਬੀਤੀ ਰਾਤ ਖੇਤ ਗਿਆ ਸੀ ਪਰ ਜਦੋਂ ਅਜ ਸਵੇਰੇ ਖੇਤ ਜਾਕੇ ਦੇਖਿਆ ਤਾਂ ਅਮਨ ਸਿੰਘ ਦੀ ਲਾਸ ਦਰਖਤ ਨਾਲ ਲਟਕ ਰਹੀ ਸੀ।