June 22, 2026 9:47 am

ਸਾਬਕਾ ਵਿਦਿਆਰਥੀ ਪ੍ਰੋ. ਅਵਤਾਰ ਸਿੰਘ ਵਲੋਂ ਖ਼ਾਲਸਾ ਕਾਲਜ ਨੂੰ ਕਿਤਾਬਾਂ ਦਾ ਤੋਹਫਾ

ਪਟਿਆਲਾ, 4 ਮਈ (ਪੰਜਾਬ ਟਾਇਮਜ਼ ਬਿਊਰੋ)-ਖ਼ਾਲਸਾ ਕਾਲਜ ਪਟਿਆਲਾ ਲਈ ਇਹ ਬਹੁਤ ਹੀ ਮਾਣ ਵਾਲੀ ਗਲ ਹੈ ਕਿ ਉਸ ਦੇ ਪੁਰਾਣੇ ਵਿਦਿਆਰਥੀ ਸੰਸਾਰਕ ਪਧਰ ਤੇ ਵਡੀਆਂ ਮਲਾਂ ਹੀ ਨਹੀਂ ਮਾਰ ਰਹੇ ਬਲਕਿ ਸੰਸਥਾ ਦੀ ਤਰਕੀ ਲਈ ਵੀ ਲਗਾਤਾਰ ਯਤਨਸ਼ੀਲ ਹਨ। ਅਜਿਹੇ ਹੀ ਯਤਨ ਵਜੋਂ ਅਜ ਕਾਲਜ ਦੇ 1967-70 ਦੌਰਾਨ ਵਿਦਿਆਰਥੀ ਰਹਿ ਚੁਕੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿਚੋਂ ਸੇਵਾ ਮੁਕਤ ਹੋਏ ਪ੍ਰੋਫੈਸਰ ਅਵਤਾਰ ਸਿੰਘ ਵਲੋਂ ਕਾਲਜ ਲਾਇਬਰੇਰੀ ਲਈ 26′ ਕਿਤਾਬਾਂ ਦਾ ਵਡਾ ਗਿਆਨ ਦਾ ਖ਼ਜ਼ਾਨਾ ਭੇਟ ਕੀਤਾ ਗਿਆ। ਇਨ੍ਹਾਂ ਕਿਤਾਬਾਂ ਵਿਚ ਉਨ੍ਹਾਂ ਦੁਆਰਾ ਜੀਵਨ ਭਰ ਵਖ ਵਖ ਥਾਵਾਂ ਤੋਂ ਇਕਠੀਆਂ ਕੀਤੀਆਂ ਬਹੁਤ ਹੀ ਦੁਰਲਭ ਕਿਤਾਬਾਂ ਵੀ ਸ਼ਾਮਿਲ ਹਨ। ਇਸ ਮੌਕੇ ਪ੍ਰੋਫੈਸਰ ਅਵਤਾਰ ਸਿੰਘ ਨੇ ਦਸਿਆ ਕਿ ਮੇਰੀਆਂ ਜੀਵਨ ਭਰ ਪ੍ਰਾਪਤ ਕੀਤੀਆਂ ਸਫਲਤਾਵਾਂ ਵਿਚ ਖਾਲਸਾ ਕਾਲਜ ਦਾ ਵਡਮੁਲਾ ਯੋਗਦਾਨ ਰਿਹਾ ਹੈ। ਵਿਦਿਆਰਥੀ ਜੀਵਨ ਦੌਰਾਨ ਇਸ ਕਾਲਜ ਵਿਚੋਂ ਪ੍ਰਾਪਤ ਕੀਤੇ ਗਿਆਨ ਤੇ ਪਰਮਾਤਮਾ ਦੀ ਬਖਸ਼ਿਸ ਸਦਕਾ ਮੈਂ ਕਾਮਯਾਬ ਜ਼ਿੰਦਗੀ ਵਿਚ ਉਚੇਰੀਆਂ ਮੰਜ਼ਿਲਾਂ ਹਾਸਲ ਕਰ ਸਕਿਆ ਹਾਂ ਤੇ ਮੈਂ ਆਪਣੀ ਚਿਰਜੀਵੀ ਦਿਲੀ ਇਛਾ ਅਨੁਸਾਰ ਆਪਣਾ ਪੁਸਤਕ ਭੰਡਾਰ ਆਪਣੀ ਇਸ ਮਾਂ ਰੂਪੀ ਸੰਸਥਾ ਨੂੰ ਭੇਟ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਧਰਮਿੰਦਰ ਸਿੰਘ ਉਭਾ ਨੇ ਦਸਿਆ ਕਿ ਸੰਸਥਾ ਦੇ ਵਿਦਿਆਰਥੀ ਹੀ ਕਿਸੇ ਸੰਸਥਾ ਦਾ ਅਸਲ ਸਰਮਾਇਆ ਹੁੰਦੇ ਹਨ। ਜਿਥੇ ਸੰਸਥਾ ਉਨ੍ਹਾਂ ਨੂੰ ਗਿਆਨ ਪ੍ਰਦਾਨ ਕਰਦੀ ਹੈ ਉਥੇ ਵਿਦਿਆਰਥੀ ਸੰਸਥਾ ਦੇ ਨਾਂਅ ਨੂੰ ਵਿਸ਼ਵ ਪਧਰ ਤੇ ਲੈ ਕੇ ਜਾਂਦੇ ਹਨ। ਉਨ੍ਹਾਂ ਇਹ ਵੀ ਦਸਿਆ ਕਿ ਗਿਆਨ ਪਰੰਪਰਾ ਵਿਚ ਇਹ ਰਵਾਇਤ ਬਹੁਤ ਹੀ ਮਹਤਵਪੂਰਨ ਹੈ ਕਿ ਜਿਥੇ ਵਿਦਿਆਰਥੀ ਕਾਲਜ ਤੋਂ ਗਿਆਨ ਦੀ ਸੋਝੀ ਪ੍ਰਾਪਤ ਕਰਕੇ ਸਫਲਤਾਵਾਂ ਦੀ ਬੁਲੰਦੀ ਹਾਸਲ ਕਰਦੇ ਹਨ ਉਥੇ ਮੋੜਵੇਂ ਰੂਪ ਵਿਚ ਸੰਸਥਾ ਦੀ ਤਰਕੀ ਦੀ ਖਾਹਿਸ਼ ਵੀ ਹਮੇਸ਼ਾ ਉਨ੍ਹਾਂ ਦੇ ਮਨ ਵਿਚ ਰਹਿੰਦੀ ਹੈ। ਉਨ੍ਹਾਂ ਪ੍ਰੋਫੈਸਰ ਅਵਤਾਰ ਸਿੰਘ ਦੁਆਰਾ ਭੇਟ ਕੀਤੀਆਂ ਕਿਤਾਬਾਂ ਸਬੰਧੀ ਕਿਹਾ ਕਿ ਇਨ੍ਹਾਂ ਦੀ ਲਾਇਬ੍ਰੇਰੀ ਵਿਚ ਆਮਦ ਕਾਲਜ ਦੇ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਆਪਣੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਲਈ ਸੁਨੇਹਾ ਦਿੰਦੇ ਹੋਏ ਇਹ ਵੀ ਕਿਹਾ ਕਿ ਪ੍ਰੋਫੈਸਰ ਅਵਤਾਰ ਸਿੰਘ ਵਾਂਗ ਹੀ ਉਹ ਵੀ ਵਧ ਤੋਂ ਵਧ ਕਾਲਜ ਨਾਲ ਜੁੜਨ ਤੇ ਇਸ ਦੀ ਤਰਕੀ ਤੇ ਕਾਮਯਾਬੀ ਲਈ ਵਿਤ ਅਨੁਸਾਰ ਆਪਣਾ ਯੋਗਦਾਨ ਦੇਣ।
ਇਸ ਮੌਕੇ ਡਿਪਟੀ ਪ੍ਰਿੰਸੀਪਲ ਡਾ ਜਸਲੀਨ ਕੌਰ, ਡਾ. ਦੀਪਇੰਦਰਜੀਤ ਰੰਧਾਵਾ, ਡਾ. ਰਵਿੰਦਰਜੀਤ ਸਿੰਘ ਤੋਂ ਇਲਾਵਾ ਕਾਲਜ ਦਾ ਸਟਾਫ਼ ਵੀ ਹਾਜ਼ਰ ਸੀ ।

Send this to a friend