ਦਰਜਨਾਂ ਨੋਟਿਸ ਜਾਰੀ ਹੋਣ ਦੇ ਦੋਸ਼ੀ ਖਿਲਾਫ ਕਾਰਵਾਈ ਨਹੀਂ
ਅੰਮ੍ਰਿਤਸਰ , 4 ਮਈ (ਦਵਾਰਕਾ ਨਾਥ ਰਾਣਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਅਤੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਰਾਜ ਦੇ ਸਥਾਨਕ ਸਰਕਾਰਾ ਵਿਭਾਗ ਵਿੱਚ ਹੇਠਾਂ ਤੋਂ ਲੈ ਕੇ ਉਪਰ ਤੱਕ ਭ੍ਰਿਸ਼ਟਾਚਾਰ ਆਪਣੀ ਚਰਮਸੀਮਾ ’ਤੇ ਹੈ। ਇਸ ਭ੍ਰਿਸ਼ਟਾਚਾਰ ਵਿੱਚ ਚੌਕੀਦਾਰ ਤੋਂ ਲੈ ਕੇ ਮੰਤਰੀ ਤੱਕ ਸਿੱਧੇ ਰੂਪ ਵਿੱਚ ਸ਼ਾਮਿਲ ਹਨ। ਮੰਤਰੀ ਦੀ ਸ਼ਹਿ ’ਤੇ ਹੀ ਸੱਤਾਧਾਰੀ ਸਰਕਾਰੀ ਜਮੀਨਾਂ ’ਤੇ ਨਜਾਇਜ਼ ਕਬਜ਼ੇ ਕਰਕੇ ਗੁਲਸ਼ੱਰੇ ਉਡਾ ਰਹੇ ਹਨ। ਨਜਾਇਜ਼ ਕਬਜਿਆਂ ਦੇ ਇਸ ਕਾਲੇ ਕਾਰੋਬਾਰ ਵਿੱਚ ਵਿਭਾਗ ਦੇ ਮੰਤਰੀ ਦੇ ਇਸ਼ਾਰਿਆਂ ’ਤੇ ਨਗਰ ਨਿਗਮ ਅੰਮ੍ਰਿਤਸਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਸਿੰਘ ਸ਼ਿੰਦਾ ਕਰ ਰਹੇ ਹਨ। ਜਿਸ ਦਾ ਰਾਜ ਦੇ ਦੋ ਮੰਤਰੀਆਂ ਦੇ ਨਾਲ ਅਤਿ ਨਜ਼ਦੀਕੀ ਹੈ। ਇਸ ਵਿਅਕਤੀ ਨੇ ਮਕਬੂਲ ਰੋਡ ’ਤੇ ਪਰਾਇਮ ਬ੍ਰਹਮਾ ਦੀ 177.66 ਵਰਗਗਜ ਦੀ ਜਗ੍ਹਾ ’ਤੇ ਕਬਜਾ ਕਰਕੇ ਉਥੇ ਨਜਾਇਜ਼ ਦੁਕਾਨਾਂ ਦੀ ਉਸਾਰੀ ਕਰਕੇ ਵੇਚ ਦਿੱਤਾ।
ਇਹ ਸਾਰੀ ਨਜਾਇਜ਼ ਪਰਿਕ੍ਰਿਆ ਤੱਦ ਸਪੰਨ ਹੋਈ ਜਦੋਂ ਇੱਕ ਮੰਤਰੀ ਸ਼ਹਿ ’ਤੇ ਹੀ ਇਸ ਨਜਾਇਜ਼ ਕਬਜੇ ਨੂੰ ਨਾ ਤਾਂ ਕਿਸੇ ਅਧਿਕਾਰੀ ਨੇ ਛੁਡਵਾਇਆ ਅਤੇ ਨਾ ਹੀ ਇਸ ’ਤੇ ਹੋ ਰਹੇ ਨਜਾਇਜ ਉਸਾਰੀ ਨੂੰ ਰੁਕਵਾਇਆ। ਦੋ ਕਰੋੜ ਰੁਪਏ ਤੋਂ ਵੀ ਜਿਆਦਾ ਦੀ ਕੀਮਤ ਵਾਲੀ ਇਸ ਜਗ੍ਹਾ ਦੀ ਮਾਲਿਕੀ ਲੋਕਲ ਬਾਡੀ ਵਿਭਾਗ ਦੀ ਹੈ। ਮੰਨਾ ਨੇ ਮੀਡੀਆ ਦੇ ਸਾਹਮਣੇ ਮਾਮਲੇ ਦੇ ਸਾਰੇ ਦਸਤਾਵੇਜ਼ ਦਿਖਾਉਂਦੇ ਹੋਏ ਇਸ ਮਾਮਲੇ ਵਿੱਚ ਵਿਭਾਗ ਦੇ ਮੰਤਰੀ ਅਤੇ ਨਗਰ ਨਿਗਮ ਦੇ ਹੀ ਸਾਬਕਾ ਸੀਨੀਅਰ ਡਿਪਟੀ ਮੇਅਰ ਦੀ ਸ਼ਾਮੂਲੀਅਤ ਨੂੰ ਨੰਗਾ ਕਰਦੇ ਹੋਏ ਕਿਹਾ ਕਿ ਸਰਕਾਰੀ ਜਾਇਦਾਦ ਨੂੰ ਸੱਤਾ ਵਿੱਚ ਬੈਠੇ ਜਾਇਦਾਦ ਦੇ ਰਖਵਾਲੇ ਹੀ ਲੁੱਟ ਰਹੇ ਹਨ। ਜਿਨ੍ਹਾਂ ਦੇ ਖਿਲਾਫ ਲੋਕਾਂ ਨੂੰ ਸੜਕਾਂ ’ਤੇ ਆਉਂਦੇ ਹੋਏ ਅਵਾਜ ਬੁਲੰਦ ਕਰਨੀ ਹੋਵੇਗੀ।