June 22, 2026 6:04 pm

ਕੱਕੜਵਾਲ ਵਿਖੇ ਗੋਦਾਮ ਨੂੰ ਲੱਗੀ ਭਿਆਨਕ ਅੱਗ

ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ : ਗੂਰਜੀਤ ਸਿੰਘ

ਧੂਰੀ, 4 ਮਈ (ਡਾ. ਅਨਵਰ)- ਧੂਰੀ ਸਹਿਰ ਦੇ ਨੇੜਲੇ ਪਿੰਡ ਕੱਕੜਵਾਲ ਵਿਖੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਮਿਲੀ ਹੇ । ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੱਕੜਵਾਲ ਰੋਡ ਦੇ ਨੇੜੇ ਪਟਾਕਿਆਂ ਅਤੇ ਖਿਡਾਊਣੀਆਂ ਦੇ ਗੋਦਾਮ ਨੂੰ ਅੱਜ ਸਵੇਰੇ ਤਕਰੀਬਨ 12 ਵਜੇ ਦੇ ਲੱਗਪੱਗ ਅੱਗ ਨੇ ਆਪਣੀ ਲਪੇਟ ਵਿੱਚ ਲੇ ਲਿਆਂ ।ਸਮੇ ਸਿਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੋਕੇ ਤੇ ਪਹੁੰਚਕੇ ਅੱਗ ਤੇ ਕਾਬੂ ਪਾਊਣ ਵਿੱਚ ਜੁਟ ਗਈਆਂ । ਜੇਕਰ ਅੱਜ ਸਮੇਂ ਸਿਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੋਕੇ ਤੇ ਨਾ ਪਹੁੰਚਦੀਆਂ ਤਾਂ ਪਟਾਕਿਆਂ ਅਤੇ ਖਿਡਾਊਣੀਆਂ ਦੇ ਗੋਦਾਮ ਦੇ ਨਾਲ ਲੱਗਦਾ ਮੁਰਗੀਆਂ ਦਾ ਪੋਲਟਰੀ ਫਾਰਮ ਵੀ ਅੱਗ ਦੀ ਲਪੇਟ ਆ ਜਾਣਾ ਸੀ, ਜਿਸ ਨਾਲ ਹੋਰ ਵੀ ਮਾਲੀ ਨੁਕਸਾਨ ਦੇ ਨਾਲ ਜਾਨੀ ਨੁਕਸਾਨ ਹੋ ਸਕਦਾ ਸੀ ।ਇਸ ਮੋਕੇ ਪ੍ਰਸਾਸਨ ਵੱਲੋ ਤਹਿਸੀਲਦਾਰ ਗੂਰਜੀਤ ਸਿੰਘ ਅਤੇ ਐਸ ਐਚ ਓ ਸਿਟੀ ਰਾਜੇਸ ਸਨੇਹੀ ਪਹੁੰਚੇ। ਤਹਿਸੀਲਦਾਰ ਗੂਰਜੀਤ ਸਿੰਘ ਨੇ ਕਿਹਾ ਕਿ ਗੋਦਾਮ ਨੂੰ ਲੱਗੀ ਨਾਲ ਅਜੇ ਤੱਕ ਅੱਗ ਦੀ ਘਟਨਾਂ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ , ਪ੍ਰੁੰਤੂ ਫਿਰ ਵੀ ਅੱਗ ਲੱਗਣ ਦੇ ਕਾਰਨਾ ਦੀ ਜਾਂਚ ਕੀਤੀ ਜਾਵੇਗੀ ਜੇਕਰ ਕੋਈ ਦੋਸੀ ਪਾਇਆ ਗਿਆਂ ਤਾਂ ਊਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ । ਇਹ ਅੱਗ ਏਨੀ ਭਿਆਨਕ ਸੀ ਕਿ ਅੱਗ ਨੂੰ ਬੁਝਾਊਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਧੂਰੀ ਤੋ ਇਲਾਵਾ ਸੰਗਰੂਰ, ਮਾਲੇਰਕੋਟਲਾ ਅਤੇ ਬਰਨਾਲੇ ਤੋ ਮੰਗਵਾਊਣੀਆਂ ਪਈਆ ਪ੍ਰੰਤੂ ਖਬਰ ਲਿਖੇ ਜਾਣ ਤੱਕ ਅੱਗ ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਸੀ।

Send this to a friend