June 20, 2026 7:16 am

ਸਿਹਤ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜੂਸ ਦੀਆਂ ਰੇਹੜੀਆਂ ਅਤੇ ਦੁਕਾਨਾਂ ਦੀ ਚੈਕਿੰਗ

ਬਠਿੰਡਾ, 4 ਮਈ (ਨਰਿੰਦਰ ਪੁਰੀ, ਰਾਮ ਰੇਸ਼ਮ ਸ਼ਰਨ)- ਸਿਹਤ ਵਿਭਾਗ ਬਠਿੰਡਾ ਵਲੋਂ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਦੀ ਦੇਖਰੇਖ ਹੇਠ ਸਿਹਤ ਸੁਪਰਵਾਈਜਰ ਦੀ ਹੈਲਥ ਅਤੇ ਸੈਨੀਟੇਸ਼ਨ ਟੀਮ ਵਲੋਂ ਬਠਿੰਡਾ ਸ਼ਹਿਰ ਵਿਚ ਗਰਮੀ ਅਤੇ ਬਰਸਾਤ ਰੁਤ ਦੇ ਸੀਜਨ ਨੂੰ ਮੁਖ ਰਖਦੇ ਹੋਏ ਬਸ ਸਟੈਂਡ ਅਤੇ ਇਸ ਦੇ ਨਾਲ ਲਗਦੀਆਂ ਥਾਵਾਂ ’ਤੇ ਚਲ ਰਹੀਆਂ ਜੂਸ ਦੀ ਰੇਹੜੀਆਂ ਅਤੇ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਰੇਹੜੀਆਂ ‘ਤੇ ਗੰਦਾ ਮੰਦਾ ਜੂਸ ਮੌਕੇ ‘ਤੇ ਨਸ਼ਟ ਕਰਵਾਇਆ ਗਿਆ ਅਤੇ ਰੇਹੜੀ ਅਤੇ ਦੁਕਾਨ ਮਾਲਕਾਂ ਨੂੰ ਹਦਾਇਤ ਕੀਤੀ ਕਿ ਸਾਫ਼-ਸੁਥਰਾ ਜੂਸ ਲੋਕਾਂ ਨੂੰ ਪਿਲਾਇਆ ਜਾਵੇ। ਕਿਸੇ ਵੀ ਹਾਲਤ ਵਿਚ ਨਕਲੀ ਜੂਸ ਜਾਂ ਕਚੇ ਵਧੇਰੇ ਪਕੇ ਕਟ ਕੇ ਰਖੇ ਹੋਏ ਫ਼ਲ ਸਬਜੀਆਂ ਆਦਿ ਨਾ ਵੇਚੇ ਜਾਣ। ਸਫ਼ਾਈ ਦਾ ਵਿਸ਼ੇਸ਼ ਧਿਆਨ ਰਖਿਆ ਜਾਵੇ। ਜੇਕਰ ਕੋਈ ਵਿਕਰੇਤਾ ਅਣਗਹਿਲੀ ਕਰਦਾ ਪਾਇਆ ਗਿਆ ਤਾਂ ਉਸ ਵਿਰੁਧ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਏ.ਯੂ.ਓ. ਨਛਤਰ ਸਿੰਘ, ਸਿਹਤ ਸੁਪਰਵਾਈਜ਼ਰ ਕੇਵਲ ਕ੍ਰਿਸਨ, ਅਤੇ ਐਮ.ਪੀ.ਡਬਲਯੂ ਹਾਜ਼ਰ ਸਨ। ਸਿਹਤ ਵਿਭਾਗ ਬਠਿੰਡਾ ਵਲੋਂ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਦੀ ਦੇਖਰੇਖ ਹੇਠ ਸਿਹਤ ਸੁਪਰਵਾਈਜਰ ਦੀ ਹੈਲਥ ਅਤੇ ਸੈਨੀਟੇਸ਼ਨ ਟੀਮ ਵਲੋਂ ਬਠਿੰਡਾ ਸ਼ਹਿਰ ਵਿਚ ਗਰਮੀ ਅਤੇ ਬਰਸਾਤ ਰੁਤ ਦੇ ਸੀਜਨ ਨੂੰ ਮੁਖ ਰਖਦੇ ਹੋਏ ਬਸ ਸਟੈਂਡ ਅਤੇ ਇਸ ਦੇ ਨਾਲ ਲਗਦੀਆਂ ਥਾਵਾਂ ‘ਤੇ ਚਲ ਰਹੀਆਂ ਜੂਸ ਦੀ ਰੇਹੜੀਆਂ ਅਤੇ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਰੇਹੜੀਆਂ ‘ਤੇ ਗੰਦਾ ਮੰਦਾ ਜੂਸ ਮੌਕੇ ‘ਤੇ ਨਸ਼ਟ ਕਰਵਾਇਆ ਗਿਆ ਅਤੇ ਰੇਹੜੀ ਅਤੇ ਦੁਕਾਨ ਮਾਲਕਾਂ ਨੂੰ ਹਦਾਇਤ ਕੀਤੀ ਕਿ ਸਾਫ਼-ਸੁਥਰਾ ਜੂਸ ਲੋਕਾਂ ਨੂੰ ਪਿਲਾਇਆ ਜਾਵੇ। ਕਿਸੇ ਵੀ ਹਾਲਤ ਵਿਚ ਨਕਲੀ ਜੂਸ ਜਾਂ ਕਚੇ ਵਧੇਰੇ ਪਕੇ ਕਟ ਕੇ ਰਖੇ ਹੋਏ ਫ਼ਲ ਸਬਜੀਆਂ ਆਦਿ ਨਾ ਵੇਚੇ ਜਾਣ। ਸਫ਼ਾਈ ਦਾ ਵਿਸ਼ੇਸ਼ ਧਿਆਨ ਰਖਿਆ ਜਾਵੇ। ਜੇਕਰ ਕੋਈ ਵਿਕਰੇਤਾ ਅਣਗਹਿਲੀ ਕਰਦਾ ਪਾਇਆ ਗਿਆ ਤਾਂ ਉਸ ਵਿਰੁਧ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਏ.ਯੂ.ਓ. ਨਛਤਰ ਸਿੰਘ, ਸਿਹਤ ਸੁਪਰਵਾਈਜ਼ਰ ਕੇਵਲ ਕ੍ਰਿਸਨ, ਅਤੇ ਐਮ.ਪੀ.ਡਬਲਯੂ ਹਾਜ਼ਰ ਸਨ।

Send this to a friend