ਸਮਾਰਟ ਸਿਟੀ ਦੀ ਗੱਲ ਕਰਨ ਵਾਲੇ ਕਾਂਗਰਸੀ ਪਹਿਲਾਂ ਪਿਛਲੀ ਸਰਕਾਰ ਵੱਲੋਂ ਮਨਜੂਰ ਕੀਤੇ ਹੋਏ ਪੈਸੇ ਨਾਲ ਬਸਤੀਆਂ ਦਾ ਵਿਕਾਸ ਤਾਂ ਕਰਨ : ਰਾਜੂ ਖੰਨਾ
ਮੰਡੀ ਗੋਬਿੰਦਗੜ੍ਹ, 4 ਮਈ, (ਬਲਜਿੰਦਰ ਸਿੰਘ ਪਨਾਗ)- ਕਾਂਗਰਸ ਸਰਕਾਰ ਜਿੱਥੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਉਥੇ ਮੰਡੀ ਗੋਬਿੰਦਗੜ੍ਹ ਦੀਆਂ ਕਈ ਬਸਤੀਆਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੰਤਾਪ ਭੋਗ ਰਹੀਆਂ ਹਨ ਜਦੋਂ ਕਿ ਹਲਕੇ ਦੇ ਵਿਧਾਇਕ ਗੋਬਿੰਦਗੜ੍ਹ ਸ਼ਹਿਰ ਨੂੰ ਸਮਾਰਟ ਸੀਟੀ ਬਣਾਉਣ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਹਨ ਜੇਕਰ ਪਿਛਲੀ ਅਕਾਲੀ ਭਾਜਪਾ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਇਹਨਾਂ ਬਸਤੀਆਂ ਦੇ ਬਾਂਸ਼ਿੰਦਿਆਂ ਦੇ ਦੁੱਖ ਦਰਦ ਨੂੰ ਸ਼ਮਝਦੇ ਹੋਏ ਜਿੱਥੇ ਇਹਨਾਂ ਬਸਤੀਆਂ ਨੂੰ ਨਗਰ ਕੋਂਸਲ ਅਧੀਨ ਲਿਆ ਕੇ ਨੋੇਟੀਫੀਕੇਸ਼ਨ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਕਰਵਾਇਆ ਉੱਥੇ ਇਹਨਾਂ ਬਸਤੀਆਂ ਦੇ ਵਿਕਾਸ ਲਈ ਨਗਰ ਕੋਂਸਲ ਪਾਸੋਂ ਕਰੋੜਾਂ ਰੁਪਏ ਵੀ ਪਾਸ ਕਰਵਾ ਦਿੱਤੇ ਗਏ ਸਨ ਪਰ ਕਾਂਗਰਸ ਸਰਕਾਰ ਬਣਦੇ ਹੀ ਇਹ ਇਨਾਂ ਬਸਤੀਆਂ ਦਾ ਵਿਕਾਸ ਮੁੜ ਠੰਡੇ ਬਸਤੇ ਵਿੱਚ ਪੈ ਚੁੱਕਾ ਹੈ। ਤੇ ਫਿਰ ਇਹਨਾਂ ਬਸਤੀਆਂ ਦੇ ਵਾਸੀ ਆਪਣੀਆਂ ਬਸਤੀਆਂ ਦੇ ਵਿਕਾਸ ਨੂੰ ਤਰਸ ਰਹੇ ਹਨ। ਉਸ ਸਮੇਂ ਜੋ ਬਸਤੀਆਂ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਨਗਰ ਕੋਂਸਲ ਅਧੀਨ ਕਰਾ ਕੇ ਵਿਕਾਸ ਲਈ ਪਹਿਲ ਕਦਮੀ ਕੀਤੀ ਗਈ ਸੀ ਉਹਨਾਂ ਵਿੱਚ ਇਕਬਾਲ ਨਗਰ, ਕੱਚਾ ਸ਼ਾਂਤੀ ਨਗਰ, ਕੱਚਾ ਦਲੀਪ ਨਗਰ, ਨਸਰਾਲੀ, ਅਜਨਾਲੀ ਤੇ ਅੰਬੇ ਮਾਜਰਾ ਪ੍ਰਮੁੱਖ ਸਨ। ਜਦੋਂ ਅੱਜ ਪੱਤਰਕਾਰਾ ਦੀ ਟੀਮ ਵੱਲੋਂ ਇਕਬਾਲ ਨਗਰ ਦਾ ਦੌਰਾ ਕਰਕੇ ਅਧੁਰੇ ਪਏ ਵਿਕਾਸ ਕਾਰਜਾ ਦੀ ਜਾਣਕਾਰੀ ਲਈ ਗਈ ਤਾਂ ਇਕਬਾਲ ਨਗਰ ਦੀ ਵਿਕਾਸ ਪੱਖੌਂ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਕਿਉਂਕਿ ਇਕਬਾਲ ਨਗਰ ਦੀਆਂ ਇੱਕਾ ਦੁੱਕਾ ਗਲੀਆਂ ਨੂੰ ਛੱਡ ਕੇ ਬਾਕੀ ਸਭ ਗਲੀਆਂ ਵਿੱਚ ਵੱਡੀ ਪੱਧਰ ਤੇ ਗੰਦਾ ਪਾਣੀ ਗਲੀਆਂ ਵਿੱਚੋਂ ਦੀ ਆਰ ਪਾਰ ਘੁੰਮ ਰਿਹਾ ਹੈ ਜਿੱਥੋਂ ਦੀ ਪੈਦਲ ਲੰਘਣਾ ਵੀ ਵਧੇਰੇ ਮੁਸ਼ਕਿਲ ਤਾਂ ਹੈ ਹੀ ਤੇ ਇਹ ਗੰਦਾ ਪਾਣੀ ਬਸਤੀ ਵਾਸੀਆਂ ਨੂੰ ਵੱਡੀਆਂ ਬਿਮਾਰੀਆਂ ਵੀ ਪ੍ਰਦਾਨ ਕਰ ਰਿਹਾ ਹੈ। ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਬਸਤੀਆਂ ਦੀ ਤਰਸਯੌਗ ਹਾਲਤ ਦੇਖਦੇ ਹੋਏ ਜਿੱਥੇ ਇਹਨਾ ਬਸਤੀਆਂ ਨੂੰ ਨਗਰ ਕੋਂਸ਼ਲ ਅਧੀਨ ਲਿਆਂਦਾ ਗਿਆ ਸੀ ਉੱਥੇ ਇਹਨਾਂ ਬਸਤੀਅ ਦੇ ਵਿਕਾਸ ਲਈ ਨਗਰ ਕੋਂਸਲ ਪਾਸੋਂ ਕਰੌੜਾ ਰੁਪਏ ਮੰਜੂਰ ਵੀ ਕਰਵਾਏ ਸਨ ਪਰ ਕਾਂਗਰਸ ਸਰਕਾਰ ਬਣਦੇ ਹੀ ਇਹ ਸਾਰੇ ਕਾਰਜ ਜਦੋਂ ਵਿਕਾਸ ਨਾ ਹੋਣ ਸਬੰਧੀ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਇਹ ਬਸਤੀਆਂ ਨਗਰ ਕੋਸ਼ਲ ਅਧੀਨ ਲਿਆਂਦੀਆਂ ਗਈਆਂ ਸਨ ਤੇ ਇਹਨਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਸੁਖਬੀਰ ਸਿੰਘ ਬਾਦਲ ਵੱਲੋਂ ਨਗਰ ਕੋਂਸ਼ਲ ਰਾਹੀਂ ਮਨਜੂਰ ਵੀ ਕੀਤੇ ਗਏ ਸਨ ਪਰ ਕਾਂਗਰਸ ਸਰਕਾਰ ਨੇ ਆਉਂਦਿਆਂ ਹੀ ਇਹ ਵਿਕਾਸ ਦੇ ਕਾਰਜ ਠੱਪ ਕਰ ਦਿੱਤੇ ਹਨ। ਉਹਨਾਂ ਨਗਰ ਕੋਂਸ਼ਲ ਮੰਡੀ ਗੋਬਿੰਦਗੜ੍ਹ ਦੇ ਅਧਿਕਾਰੀਆਂ ਤੇ ਪ੍ਰਸ਼ਾਸਨ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿੱਚ ਇਹਨਾਂ ਬਸਤੀਆਂ ਵਿੱਚ ਵਿਕਾਸ ਕਾਰਜ ਜਲਦ ਸ਼ੁਰੂ ਨਾ ਕੀਤੇ ਗਏ ਤਾਂ ਉਹ ਇਨਾਂ ਬਸਤੀਆਂ ਦੇ ਵਾਸੀਆਂ ਨੂੰ ਨਾਲ ਲੈ ਕੇ ਨਗਰ ਕੋਂਸਲ ਮੰਡੀ ਗੋਬਿੰਦਗੜ੍ਹ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਸੰਘਰਸ਼ ਸ਼ੁਰੂ ਕਰਨਗੇ।